newslineexpres

Home Chandigarh ਜੌੜਾਮਾਜਰਾ ਨੇ ਸਮਾਣਾ ਵਿਖੇ 7.14 ਕਰੋੜ ਰੁਪਏ ਦੀ ਲਾਗਤ ਨਾਲ ਸਲਿਪ ਰੋਡ ਬਣਾਉਣ ਦਾ ਰੱਖਿਆ ਨੀਂਹ ਪੱਥਰ ਰੱਖਿਆ

ਜੌੜਾਮਾਜਰਾ ਨੇ ਸਮਾਣਾ ਵਿਖੇ 7.14 ਕਰੋੜ ਰੁਪਏ ਦੀ ਲਾਗਤ ਨਾਲ ਸਲਿਪ ਰੋਡ ਬਣਾਉਣ ਦਾ ਰੱਖਿਆ ਨੀਂਹ ਪੱਥਰ ਰੱਖਿਆ

by Newslineexpres@1
ਜੌੜਾਮਾਜਰਾ ਨੇ ਸਮਾਣਾ ਵਿਖੇ 7.14 ਕਰੋੜ ਰੁਪਏ ਦੀ ਲਾਗਤ ਨਾਲ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਤੋਂ ਅਗਰਸੈਨ ਚੌਂਕ ਤੱਕ ਸਲਿਪ ਰੋਡ ਬਣਾਉਣ ਦਾ ਨੀਂਹ ਪੱਥਰ ਰੱਖਿਆ
-ਕਿਹਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਸਰਕਾਰ ਨੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦਾ ਬੀੜਾ ਉਠਾਇਆ
-ਸਮਾਣਾ-ਪਾਤੜਾਂ ਰੋਡ ‘ਤੇ ਸਲਿਪ ਰੋਡ ਤੇ ਭਵਾਨੀਗੜ੍ਹ ਰੋਡ ਉਤੇ ਨਵਾਂ ਡਿਵਾਇਡਰ ਬਣਨ ਨਾਲ ਸੜਕੀ ਹਾਦਸੇ ਰੁਕਣਗੇ ਨਾਲ ਹੋਵੇਗਾ ਟ੍ਰੈਫਿਕ ਸਮੱਸਿਆ ਦਾ ਹੱਲ
ਸਮਾਣਾ, 11 ਜੁਲਾਈ: ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਦੀਆਂ ਹਰ ਪ੍ਰਕਾਰ ਦੀਆਂ ਮੁਸ਼ਕਿਲਾਂ ਦੂਰ ਕਰਨ ਦਾ ਬੀੜਾ ਉਠਾਇਆ ਹੈ। ਕੈਬਨਿਟ ਮੰਤਰੀ ਜੌੜਾਮਾਜਰਾ ਅੱਜ ਸਮਾਣਾ ਵਿਖੇ ਕਰੀਬ 7.14 ਕਰੋੜ ਰੁਪਏ ਦੀ ਲਾਗਤ ਨਾਲ ਸਮਾਣਾ-ਪਾਤੜਾਂ ਰੋਡ ‘ਤੇ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਤੋਂ ਬਾਬਾ ਭੀਮ ਰਾਓ ਅੰਬੇਡਕਰ ਚੌਂਕ ਅਤੇ ਅੱਗੇ ਮਹਾਰਾਜਾ ਅਗਰਸੈਨ ਚੌਂਕ ਤੱਕ ਸਲਿਪ ਰੋਡ ਬਣਾਉਣ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਪੁੱਜੇ ਹੋਏ ਸਨ।
ਜੌੜਾਮਾਜਰਾ ਨੇ ਇਸੇ ਦੌਰਾਨ ਭਵਾਨੀਗੜ੍ਹ ਰੋਡ ‘ਤੇ ਬੰਦਾ ਸਿੰਘ ਬਹਾਦਰ ਚੌਂਕ ਤੋਂ ਪੰਜ ਪੀਰਾਂ ਵਾਲੇ ਚੌਂਕ ਤੱਕ 30 ਲੱਖ ਰੁਪਏ ਦੀ ਲਾਗਤ ਨਾਲ 1 ਮੀਟਰ ਚੌੜੇ ਨਵੇਂ ਬਣਾਏ ਗਏ ਡਿਵਾਇਡਰ ਦਾ ਵੀ ਉਦਘਾਟਨ ਕੀਤਾ, ਇਸ ਨਾਲ ਇਸ ਸੜਕ ਉਪਰ ਹੋਣ ਵਾਲੇ ਹਾਦਸਿਆਂ ‘ਚ ਕਮੀ ਆਵੇਗੀ ਤੇ ਆਵਾਜਾਈ ਸਮੱਸਿਆ ਦਾ ਹੱਲ ਹੋਵੇਗਾ।
ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਲੋਕਾਂ ਦੇ ਨਾਲ ਕੀਤਾ ਹਰੇਕ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਸ. ਮਾਨ ਨੇ ਲੋਕਾਂ ਨੂੰ ਪ ੍ਰਸ਼ਾਸਨਿਕ ਸੇਵਾਵਾਂ ਉਨ੍ਹਾਂ ਦੀਆਂ ਬਰੂਹਾਂ ਤੱਕ ਪੁੱਜਦੀਆਂ ਕਰਨ ਦੇ ਵਾਅਦੇ ਮੁਤਾਬਕ ਅੱਜ ਸਰਕਾਰੀ ਅਧਿਕਾਰੀ ਪਿੰਡ-ਪਿੰਡ ਪਹੁੰਚ ਰਹੇ ਹਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਖ਼ੁਦ ਆਪਣੇ ਹਲਕੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਆਪਣੇ ਹਲਕੇ ਦੇ ਹਰੇਕ ਪਿੰਡ ਤੇ ਮੁਹੱਲੇ ਸਮੇਤ ਸਮਾਣਾ ਸ਼ਹਿਰ ਦੇ ਵਿਕਾਸ ਲਈ ਦਿਨ-ਰਾਤ ਲੋਕਾਂ ਦੀ ਸੇਵਾ ਵਿੱਚ ਹਾਜਰ ਰਹਿਣਗੇ, ਇਸੇ ਤਹਿਤ ਹੀ ਸਮਾਣਾ ਹਲਕੇ ਵਿੱਚ ਜੰਗੀ ਪੱਧਰ ‘ਤੇ ਵਿਕਾਸ ਕਾਰਜ ਅਰੰਭੇ ਗਏ ਹਨ।
ਜੌੜਾਮਾਜਰਾ ਨੇ ਦੱਸਿਆ ਕਿ ਸਮਾਣਾ-ਪਾਤੜਾਂ ਰੋਡ ‘ਤੇ ਗੱਡੀਆਂ ਦੀ ਆਵਾਜਾਈ ਵਧੇਰੇ ਹੋਣ ਕਰਕੇ ਇਸ ਉਪਰ ਹਾਦਸੇ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਸੀ, ਜਿਸ ਕਰਕੇ ਇਸ ਸੜਕ ਉਪਰ ਲੋਕ ਨਿਰਮਾਣ ਵਿਭਾਗ ਵੱਲੋਂ ਸਲਿਪ ਰੋਡ ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਤੋਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਬੁੱਤ ਤੱਕ 18-18 ਫੁੱਟ ਦੋਵੇਂ ਪਾਸੇ ਅਤੇ ਇਸ ਤੋਂ ਅੱਗੇ ਮਹਾਰਾਜਾ ਅਗਰਸੈਨ ਚੌਂਕ ਤੱਕ 2-2 ਮੀਟਰ ਸਲਿਪ ਰੋਡ ਬਣੇਗੀ, ਜਿਸ ਦਾ ਕੰਮ ਤੇਜੀ ਨਾਲ ਕਰਵਾ ਕੇ ਮੁਕੰਮਲ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਲਿਪ ਰੋਡ ਦੇ ਬਣਨ ਨਾਲ ਅਤੇ ਭਵਾਨੀਗੜ੍ਹ ਰੋਡ ਉਤੇ ਡਿਵਾਇਡਰ ਬਣਨ ਨਾਲ ਸੜਕੀ ਹਾਦਸੇ ਰੁਕਣਗੇ ਅਤੇ ਟ੍ਰੈਫਿਕ ਸਮੱਸਿਆ ਦਾ ਹੱਲ ਹੋਵੇਗਾ।
ਇਸ ਮੌਕੇ ਐਸ.ਡੀ.ਐਮ. ਰਿਚਾ ਗੋਇਲ, ਹਰਜਿੰਦਰ ਸਿੰਘ ਮਿੰਟੂ, ਬਲਕਾਰ ਸਿੰਘ ਗੱਜੂਮਾਜਰਾ, ਪੀ.ਏ. ਗੁਰਦੇਵ ਸਿੰਘ ਟਿਵਾਣਾ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਸੰਜੂ ਕਕਰਾਲਾ, ਗੋਪਾਲ ਕ੍ਰਿਸ਼ਨ, ਕੁਲਵੀਰ ਸਿੰਗਲਾ, ਪਾਰਸ ਸ਼ਰਮਾ, ਸੁਰਜੀਤ ਸਿੰਘ ਦਹੀਆ, ਦੀਪਕ ਵਧਵਾ, ਸੁਰਜੀਤ ਸਿੰਘ ਫ਼ੌਜੀ, ਹਰਦੀਪ ਸਿੰਘ ਚੀਮਾ, ਰਾਹੁਲ ਭਾਰਦਵਾਜ, ਜੀਤ ਸਿੰਘ ਦਾਨੀਪੁਰ, ਸੰਜੇ ਸਾਹਨੀ, ਜਤਿੰਦਰ ਝੰਡ, ਭਗਵੰਤ ਸਿੰਘ ਕੁਲਬੁਰਛਾਂ ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓਜ ਸਰਬਜੀਤ ਸਿੰਘ ਤੇ ਹਰਵਿੰਦਰ ਸਿੰਘ, ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਬਰਜਿੰਦਰ ਸਿੰਘ ਤੇ ਹੋਰ ਪਤਵੰਤੇ ਮੌਜੂਦ ਸਨ।
ਫੋਟੋ ਕੈਪਸ਼ਨ-ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਸਮਾਣਾ ਵਿਖੇ ਟਰੱਕ ਯੂਨੀਅਨ ਨੇੜੇ ਸਲਿਪ ਰੋਡ ਦਾ ਨੀਂਹ ਪੱਥਰ ਰੱਖਦੇ ਹੋਏ।
ਫੋਟੋ ਕੈਪਸ਼ਨ-ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਸਮਾਣਾ ਵਿਖੇ ਭਵਾਨੀਗੜ੍ਹ ਰੋਡ ਉਪਰ ਬਣੇ ਨਵੇਂ ਡਿਵਾਇਡਰ ਦਾ ਨੀਂਹ ਉਦਘਾਟਨ ਕਰਦੇ ਹੋਏ।

Related Articles

Leave a Comment