newslineexpres

Breaking News
🚩ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਦੌਰਾਨ ਓਬੀਸੀ ਦੇ 27 ਫ਼ੀਸਦੀ ਰਾਖਵਾਂਕਰਨ ਦਾ ਮੁੱਦਾ ਉਠਾਵਾਂਗੇ : ਜਥੇਦਾਰ ਹਰਦਿਆਲ ਸਿੰਘ ਭੱਟੀ 🚩ਫਾਸਟ ਵੇਅ ਅਤੇ ਨੈੱਟ ਪਲੱਸ ਦੀ ਸਰਵਿਸ ਤੋਂ ਗ੍ਰਾਹਕ ਪਰੇਸ਼ਾਨ, ਸ਼ਿਕਾਇਤਾਂ ਦੇ ਕਈ ਕਈ ਘੰਟੇ ਬਾਵਜੂਦ ਨਹੀਂ ਮਿਲਦਾ ਹੱਲ 🚩 ਸਿਹਤ ਮੰਤਰੀ ਨੇ ਪਟਿਆਲਾ ‘ਚ ਰੋਬੋਟਿਕ-ਅਸਿਸਟਡ ਆਰਥੋਪੈਡਿਕ ਸਰਜਰੀ ਤਕਨਾਲੋਜੀ ਦੀ ਕੀਤੀ ਸ਼ੁਰੂਆਤ 🚩 ਸੋਨੀ ਇੰਡੀਆ ਨੇ ਕੀਤਾ ਨਵੀਂ ਇਮਰਸਿਵ ਆਡੀਓ ਰੇਂਜ ਨਾਲ ‘ਬਰਾਵਿਆ ਥੀਏਟਰ’ ਪੋਰਟਫੋਲੀਓ ਦਾ ਕੀਤਾ ਵਿਸਥਾਰ ਪੰਜਾਬ ਵਿੱਚ ਐਸ.ਆਈ.ਆਰ. ਦਾ ਕੰਮ ਜੰਗੀ ਪੱਧਰ ‘ਤੇ ਜਾਰੀ, ਬੀ.ਐਲ.ਓਜ਼ ਦੀ ਮਿਹਨਤ ਨਾਲ ਪ੍ਰਕਿਰਿਆ ਨੂੰ ਮਿਲੀ ਰਫ਼ਤਾਰ 🚩ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ ਹਜ਼ਾਰਾਂ ਸੰਗਤਾਂ ਨੇ ਸਾਬਕਾ ਡੀਐਸਪੀ ਸੇਵਾ ਸਿੰਘ ਭੱਟੀ ਨੂੰ ਦਿੱਤੀ ਸ਼ਰਧਾਂਜਲੀ
Joe Rogan Podcasts You Must Listen
Home Information ???? ਜੌੜਾਮਾਜਰਾ ਨੇ ਪਬਲਿਕ ਕਾਲਜ ‘ਚ ਰੱਖਿਆ ਨਵੇਂ ਆਰਟਸ ਬਲਾਕ ਦਾ ਨੀਂਹ ਪੱਥਰ

???? ਜੌੜਾਮਾਜਰਾ ਨੇ ਪਬਲਿਕ ਕਾਲਜ ‘ਚ ਰੱਖਿਆ ਨਵੇਂ ਆਰਟਸ ਬਲਾਕ ਦਾ ਨੀਂਹ ਪੱਥਰ

by Newslineexpres@1

???? ਕੈਬਨਿਟ ਮੰਤਰੀ ਜੌੜਾਮਾਜਰਾ ਨੇ ਪਬਲਿਕ ਕਾਲਜ ‘ਚ ਰੱਖਿਆ ਨਵੇਂ ਆਰਟਸ ਬਲਾਕ ਦਾ ਨੀਂਹ ਪੱਥਰ

???? ਕਿਹਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਿੱਖਿਆ ਪੰਜਾਬ ਸਰਕਾਰ ਦੀ ਮੁਢਲੀ ਤਰਜੀਹ

???? ਆਪਣੇ ਕੋਟੇ ‘ਚੋਂ ਪਬਲਿਕ ਕਾਲਜ ਲਈ ਦਿੱਤੇ 5 ਲੱਖ ਰੁਪਏ, ਕਿਸੇ ਸਿੱਖਿਆ ਸੰਸਥਾ ਨੂੰ ਰਹੇਗੀ ਫੰਡਾਂ ਦੀ ਕੋਈ ਘਾਟ’

???? ਪਬਲਿਕ ਕਾਲਜ ਦੀ ਬਿਹਤਰੀ ਲਈ ਮਾਨ ਸਰਕਾਰ ਵਚਨਬੱਧ-ਜੌੜਾਮਾਜਰਾ

ਸਮਾਣਾ, 11 ਸਤੰਬਰ: ਨਿਊਜ਼ਲਾਈਨ ਐਕਸਪ੍ਰੈਸ  – ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਪਲਲਿਕ ਕਾਲਜ ਵਿਖੇ ਨਵੇਂ ਉਸਾਰੇ ਜਾਣ ਵਾਲੇ ਆਰਟਸ ਬਲਾਕ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਇਸ ਗੱਲ ‘ਤੇ ਖੁਸ਼ੀ ਅਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਕਿ ਪਬਲਿਕ ਕਾਲਜ ਵਿੱਚ ਇਸ ਵਿੱਦਿਅਕ ਵਰ੍ਹੇ ਵਿੱਚ ਨਵੇਂ ਦਾਖਲਿਆਂ ਵਿੱਚ ਚੋਖਾ ਵਾਧਾ ਦਰਜ ਕੀਤਾ ਗਿਆ ਹੈ।

ਕੈਬਨਿਟ ਮੰਤਰੀ ਜੌੜਾਮਾਜਰਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀਆਂ ਮੁਢਲੀਆਂ ਤਰਜੀਹਾਂ ‘ਚ ਸ਼ਾਮਲ ਹੈ, ਇਸ ਲਈ ਕਿਸੇ ਵੀ ਵਿੱਦਿਅਕ ਸੰਸਥਾ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਨੇ ਪਬਲਿਕ ਕਾਲਜ ਲਈ 5 ਲੱਖ ਰੁਪਏ ਆਪਣੇ ਅਖ਼ਤਿਆਰੀ ਕੋਟੇ ਵਿੱਚੋਂ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਕਾਲਜ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ-ਕਮ-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੀ ਮੌਜੂਦ ਸਨ।

ਖਨਣ ਤੇ ਭੂ-ਵਿਗਿਆਨ, ਜਲ ਸਰੋਤ, ਜਲ ਤੇ ਭੂਮੀ ਰੱਖਿਆ, ਬਾਗਬਾਨੀ, ਸੁਤੰਤਰਤਾ ਸੰਗਰਾਮੀ ਅਤੇ ਰੱਖਿਆ ਸੇਵਾਵਾਂ ਭਲਾਈ ਬਾਰੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪਬਲਿਕ ਕਾਲਜ ਸਮਾਣਾ ਹਲਕੇ ਦੇ ਵਿਦਿਆਰਥੀਆਂ ਲਈ ਬਿਹਤਰ ਵਿੱਦਿਅਕ ਸੰਸਥਾ ਬਣਕੇ ਉਭਰਿਆ ਹੈ, ਇਸ ਲਈ ਇਸ ਕਾਲਜ ਦੀ ਬਿਹਤਰੀ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਚਨਬੱਧ ਹੈ।

ਸਮਾਗਮ ਮੌਕੇ ਐਸ.ਡੀ.ਐਮ. ਤੇ ਵਾਇਸ ਚੇਅਰਪਰਸਨ ਰਿਚਾ ਗੋਇਲ, ਕਾਲਜ ਮੈਨੇਜਮੈਂਟ ਸਕੱਤਰ ਇੰਦਰਜੀਤ ਸਿੰਘ ਵੜੈਚ, ਪ੍ਰਿੰਸੀਪਲ ਡਾ. ਹਰਕੀਰਤ ਸਿੰਘ ਸਿੱਧੂ, ਹਰਜਿੰਦਰ ਸਿੰਘ ਮਿੰਟੂ, ਗੁਰਦੇਵ ਸਿੰਘ ਟਿਵਾਣਾ, ਬਲਕਾਰ ਸਿੰਘ ਗੱਜੂਮਾਜਰਾ ਅਤੇ ਕਾਲਜ ਦੇ ਸਟਾਫ਼ ਮੈਂਬਰ ਤੇ ਵਿਦਿਆਰਥੀ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।

Related Articles

Leave a Comment