newslineexpres

Home Information ???? ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਹੜਤਾਲ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ : ਐਡਵੋਕੇਟ ਪੰਕਜ ਗੌੜ

???? ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਹੜਤਾਲ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ : ਐਡਵੋਕੇਟ ਪੰਕਜ ਗੌੜ

by Newslineexpres@1

???? ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਹੜਤਾਲ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ : ਐਡਵੋਕੇਟ ਪੰਕਜ ਗੌੜ

ਪਟਿਆਲਾ, 2 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਸ਼ਿਵ ਸੈਨਾ ਹਿੰਦੁਸਤਾਨ ਸੁਪਰੀਮੋ ਸ਼ੇਰੇ ਹਿੰਦ ਪਵਨ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਮਲ ਨਾਗਪਾਲ ਐਡਵੋਕੇਟ ਜ਼ਿਲ੍ਹਾ ਪ੍ਰਧਾਨ ਹਿੰਦੁਸਤਾਨ, ਐਡਵੋਕੇਟ ਲੀਗਲ ਸੈਨਾ ਪਟਿਆਲਾ ਦੇ ਚੈਂਬਰ ਵਿਖੇ ਇਕ ਮੀਟਿੰਗ ਜ਼ਿਲ੍ਹਾ ਕਚਹਿਰੀ ਪਟਿਆਲਾ ਵਿਖੇ ਹੋਈ, ਜਿਸ ਵਿੱਚ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਦੇ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਦੇ ਵੀ.ਸੀ. ਵਿੱਚ ਪੈਦਾ ਹੋਈ ਔਖੀ ਸਥਿਤੀ ਦੇ ਮਾਮਲੇ ਵਿੱਚ ਚਰਚਾ ਕੀਤੀ ਗਈ। ਇਸ ਮੀਟਿੰਗ ਵਿਚ ਪੰਕਜ ਗੌੜ ਐਡਵੋਕੇਟ ਅਤੇ ਪੰਜਾਬ ਪ੍ਰਧਾਨ ਹਿੰਦੁਸਤਾਨ ਐਡਵੋਕੇਟ ਕਾਨੂੰਨੀ ਸੈਨਾ ਪੰਜਾਬ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਕਜ ਗੌੜ ਨੇ ਕਿਹਾ ਕਿ ਵਿਦਿਆਰਥੀਆਂ ਵੱਲੋਂ ਕੀਤੀ ਜਾ ਰਹੀ ਹੜਤਾਲ ‘ਤੇ ਉਨ੍ਹਾਂ ਦਾ ਪੱਖ ਅਤੇ ਵੀ.ਸੀ. ਦਾ ਪੱਖ ਜਾਨਣਾ ਅਹਿਮ ਅਤੇ ਵਿਚਾਰਨ ਯੋਗ ਸਵਾਲ ਹਨ। ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਗੌੜ ਨੇ ਕਿਹਾ ਕਿ ਇਹ ਬਹੁਤ ਗੰਭੀਰ ਮੁੱਦਾ ਹੈ ਕਿਉਂਕਿ ਕਾਨੂੰਨ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਇਹੀ ਵਿਦਿਆਰਥੀ ਸਮਾਜ ਨੂੰ ਇਨਸਾਫ਼ ਦਿਵਾਉਣ ਲਈ ਆਪਣੀਆਂ ਸੇਵਾਵਾਂ ਦੇਣਗੇ ਅਤੇ ਇੱਕ ਨਾਮੀ ਯੂਨੀਵਰਸਿਟੀ ਦੀ ਭਰੋਸੇਯੋਗਤਾ ‘ਤੇ ਵੀ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ। ਇਸ ਲਈ ਕਿਸੇ ਵੀ ਸਿਆਸੀ ਧਿਰ ਨੂੰ ਇਸ ਮਾਮਲੇ ਵਿੱਚ ਸਿਆਸਤ ਨਹੀਂ ਕਰਨੀ ਚਾਹੀਦੀ। ਗੌੜ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਵੱਲੋਂ ਜਲਦੀ ਹੀ ਇੱਕ ਪੈਨਲ ਤਿਆਰ ਕਰਕੇ ਯੂਨੀਵਰਸਿਟੀ ਕੈਂਪਸ ਵਿੱਚ ਭੇਜਿਆ ਜਾਵੇਗਾ ਅਤੇ ਇਸ ਪੈਨਲ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਦੀ ਮਹਿਲਾ ਵਿੰਗ ਦੀਆਂ ਕੌਮੀ ਨੇਤਾਵਾਂ ਵਲੋਂ ਵੀ ਸ਼ਮੂਲੀਅਤ ਕੀਤੀ ਜਾਵੇਗੀ ਅਤੇ ਸ਼ਿਵ ਸੈਨਾ ਹਿੰਦੁਸਤਾਨ ਦੇ ਮੈਂਬਰ ਵੀ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ ਤਾਂ ਜੋ ਇਸ ਮਸਲੇ ਦਾ ਜਲਦੀ ਹੱਲ ਕੀਤਾ ਜਾਵੇ ਅਤੇ ਜਿਹੜਾ ਵੀ ਦੋਸ਼ੀ ਹੋਵੇ , ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਮੀਟਿੰਗ ਵਿੱਚ ਪੰਜਾਬ ਪ੍ਰਧਾਨ ਪੰਕਜ ਗੌੜ ਐਡਵੋਕੇਟ, ਕਮਲ ਨਾਗਪਾਲ ਐਡਵੋਕੇਟ, ਰੋਨੀ, ਪੰਕਜ ਐਡਵੋਕੇਟ, ਜਿਲ੍ਹਾ ਸਕੱਤਰ, ਮੋਹਿਤ ਸਚਦੇਵਾ ਐਡਵੋਕੇਟ, ਪਵਨ ਕੁਮਾਰ ਐਡਵੋਕੇਟ, ਕਰਨ ਗਾਬਾ ਐਡਵੋਕੇਟ ਆਦਿ ਕਈ ਵਕੀਲਾਂ ਨੇ ਸ਼ਮੂਲੀਅਤ ਕੀਤੀ।

Related Articles

Leave a Comment