newslineexpres

Home Political ???? ਐਨ.ਸੀ.ਸੀ ਕੈਡਿਟਾਂ ਨੇ ਮਨਾਇਆ 92ਵਾਂ ਭਾਰਤੀ ਵਾਯੂ ਸੈਨਾ ਦਿਵਸ

???? ਐਨ.ਸੀ.ਸੀ ਕੈਡਿਟਾਂ ਨੇ ਮਨਾਇਆ 92ਵਾਂ ਭਾਰਤੀ ਵਾਯੂ ਸੈਨਾ ਦਿਵਸ

by Newslineexpres@1

???? ਐਨ.ਸੀ.ਸੀ ਕੈਡਿਟਾਂ ਨੇ ਮਨਾਇਆ 92ਵਾਂ ਭਾਰਤੀ ਵਾਯੂ ਸੈਨਾ ਦਿਵਸ

ਪਟਿਆਲਾ, 8 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਐਨ.ਸੀ.ਸੀ ਕੈਡਿਟਾਂ ਵੱਲੋਂ 92ਵਾਂ ਭਾਰਤੀ ਵਾਯੂ ਸੈਨਾ ਦਿਵਸ ਪੂਰੇ ਉਤਸਾਹ ਨਾਲ ਮਨਾਇਆ ਗਿਆ। ਇਸ ਮੌਕੇ ਐਨ.ਸੀ.ਸੀ ਕੈਡਿਟ ਜਤਿਨ, ਨੂਰਵਿੰਦਰ ਕੌਰ, ਖੂਸ਼ਮਨਪ੍ਰੀਤ ਕੌਰ, ਚਾਹਤ ਅਤੇ ਗੁਰਲੀਨ ਕੌਰ ਨੇ ਵਿਦਿਆਰਥੀਆਂ ਨੂੰ 1932 ਵਿੱਚ ਇਸ ਦੀ ਸਥਾਪਨਾ ਤੋਂ ਲੇ ਕੇ ਪਿਛਲੇ ਲਗਭਗ 92ਵੇਂ ਸਾਲਾਂ ਵਿੱਚ ਭਾਰਤੀ ਹਵਾਈ ਫੌਜ ਦੀਆਂ ਵੱਖ-ਵੱਖ ਪ੍ਰਾਪਤੀਆਂ ਬਾਰੇ ਦੱਸਿਆ। ਸਕੂਲ ਦੇ ਏ.ਐਨ.ਓ. ਸ. ਸਤਵੀਰ ਸਿੰਘ ਗਿੱਲ ਨੇ ਕਿਹਾ ਕਿ ਸਾਡੇ ਭਾਰਤੀ ਹਵਾਈ ਫੌਜ ਦੇ ਅਫਸਰਾਂ ਦੀ ਯੋਗਤਾ ਤੇ ਉਹਨਾ ਦੀ ਆਧੁਨਿਕ ਏਅਰ ਕਰਾਫਟ, ਭਾਰਤੀ ਹਵਾਈ ਫੌਜ ਨੂੰ ਦੁਨੀਆਂ ਦੀ ਸਭ ਤੋਂ ਮਜਬੂਤ ਫੌਜਾਂ ਵਿੱਚੋਂ ਇੱਕ ਬਣਾਉਂਦੀ ਹੈ। ਉਨ੍ਹਾਂ ਨੇ ਬੱਚਿਆਂ ਨੂੰ ਚੇਨਈ ਵਿਖੇ ਦਿਖਾਏ ਗਏ ਏਅਰ ਸ਼ੋਅ ਬਾਰੇ ਵੀ ਦੱਸਿਆ। ਸਕੂਲ ਦੇ ਵਿਦਿਆਰਥੀਆਂ ਨੂੰ ਭਾਰਤ ਦੇ ਨਵੇਂ ਏਅਰ ਚੀਫ ਮਾਰਸਲ ਅਮਨਪ੍ਰੀਤ ਸਿੰਘ ਬਾਰੇ ਵੀ ਦੱਸਿਆ ਗਿਆ। ਇਸ ਮੌਕੇ ਏ.ਐਨ.ਓ. ਸਤਵੀਰ ਸਿੰਘ ਗਿੱਲ ਭਾਰਤੀ ਵਾਯੂ ਸੈਨਾ ਦੇ ਏਅਰ ਚੀਫ ਮਾਰਸ਼ਲ ਅਰਜੁਨ ਸਿੰਘ, ਏਅਰ ਮਾਰਸਲ ਸੁਬਰੋਤੋ ਮੁਖਰਜੀ, ਏਅਰ ਕਮਾਂਡਰ ਬਾਬਾ ਮੇਹਰ ਸਿੰਘ ਜੀ, ਫਲਾਇੰਗ ਅਫਸਰ ਐਨ.ਐਸ. ਸੇਖੋਂ ਅਤੇ ਹੋਰ ਬਹੁਤ ਸਾਰੇ ਭਾਰਤੀ ਵਾਯੂ ਸੈਨਾ ਦੇ ਅਫਸਰਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਸਕੂਲ ਦਾ ਸਾਰਾ ਸਟਾਫ ਮੌਜੂਦ ਸੀ।

Newsline Express 

Related Articles

Leave a Comment