newslineexpres

Home Hindu ???? ਸ਼ਿਵ ਸ਼ਕਤੀ ਦਾਸਨਾ ਮੰਦਰ ‘ਤੇ ਹਮਲੇ ਵਿੱਚ ਸ਼ਾਮਲ ਜਹਾਦੀ ਕੱਟੜਪੰਥੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ: ਭਵਯ ਭਾਰਦਵਾਜ

???? ਸ਼ਿਵ ਸ਼ਕਤੀ ਦਾਸਨਾ ਮੰਦਰ ‘ਤੇ ਹਮਲੇ ਵਿੱਚ ਸ਼ਾਮਲ ਜਹਾਦੀ ਕੱਟੜਪੰਥੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ: ਭਵਯ ਭਾਰਦਵਾਜ

by Newslineexpres@1

???? ਸ਼ਿਵ ਸ਼ਕਤੀ ਦਾਸਨਾ ਮੰਦਰ ‘ਤੇ ਹਮਲੇ ਵਿੱਚ ਸ਼ਾਮਲ ਜਹਾਦੀ ਕੱਟੜਪੰਥੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ: ਭਵਯ ਭਾਰਦਵਾਜ

ਪਟਿਆਲਾ, 8 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਬਜਰੰਗ ਦਲ ਹਿੰਦ ਦੇ ਕੌਮੀ ਪ੍ਰਧਾਨ ਭਵਯ ਭਾਰਦਵਾਜ ਨੇ ਦੱਸਿਆ ਕਿ ਪੂਰੇ ਭਾਰਤ ਵਿੱਚ ਸਮੇਂ-ਸਮੇਂ ‘ਤੇ ਜੇਹਾਦੀ ਮਾਨਸਿਕਤਾ ਵਾਲੇ ਲੋਕਾਂ ਵੱਲੋਂ ਹਿੰਦੂ ਮੰਦਿਰਾਂ ਤੇ ਆਸਥਾ ਦੇ ਪ੍ਰਤੀਕ ਨੂੰ ਨਿਸ਼ਾਨਾ ਬਣਾ ਕੇ ਹਿੰਦੂ ਸਮਾਜ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਇਆ ਜਾਂਦਾ ਹੈ। ਗਾਜ਼ੀਆਬਾਦ ਦੇ ਸ਼ਿਵ ਸ਼ਕਤੀ ਦਾਸਨਾ ਮੰਦਰ ‘ਤੇ ਕੀਤਾ ਗਿਆ ਹਮਲਾ, ਕਰਕੇ ਸਿੱਧਾ ਹਿੰਦੂ ਸਮਾਜ ਦੀ ਧਾਰਮਿਕ ਭਾਵਨਾ ਨੂੰ ਠੇਸ ਦੇਣ ਲਈ ਕੀਤਾ ਗਿਆ ਹੈ। ਹਿੰਦੂ ਵਿਰੋਧੀ ਸਮੇਂ-ਸਮੇਂ ਤੇ ਇਸ ਤਰ੍ਹਾਂ ਦੇ ਕੰਮ ਕਰਦੇ ਹਨ ਪਰ ਕਦੇ ਵੀ ਕਾਮਯਾਬ ਨਹੀਂ ਹੁੰਦੇ। ਇਸ ਤਰ੍ਹਾਂ ਦੀਆਂ ਘਟਨਾਵਾਂ ਕਰਕੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ ਅਤੇ ਦਸਨਾ ਮੰਦਿਰ ਦੇ ਮਹੰਤ ਯਤੀ ਨਰਸਿਮਹਾਨੰਦ ਨੂੰ ਸੁਰਖਿਤਅਤ ਕੀਤਾ ਜਾਵੇ। ਬਜਰੰਗ ਦਲ ਹਿੰਦ ਦੀ ਟੀਮ ਉੱਤਰ ਪ੍ਰਦੇਸ਼ ਸਰਕਾਰ ਤੋਂ ਮੰਗ ਕਰਦੀ ਹੈ ਕਿ ਸ਼ਿਵ ਸ਼ਕਤੀ ਦਾਸਨਾ ਮੰਦਿਰ ‘ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਕਾਨੂੰਨ ਅਤੇ ਵਿਵਸਥਾ ਨੂੰ ਭੰਗ ਕਰਨ ਅਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਜਾਵੇ। ਹਿੰਦੂ ਸਮਾਜ ਅਤੇ ਸਮੂਹ ਸਾਧੂ ਸੰਤਾਂ ਨੂੰ ਅੱਗੇ ਆਉਣ ਅਤੇ ਇਸ ਘਟਨਾ ‘ਤੇ ਪ੍ਰਤੀਕਿਰਿਆ ਦੇਣ ਦੀ ਲੋੜ ਹੈ ਤਾਂ ਹੋ ਜਹਾਦੀ ਕੱਟੜਪੰਥੀਆਂ ਨੂੰ ਸਾਫ ਸੰਦੇਸ਼ ਦਿੱਤਾ ਜਾਵੇ ਕਿ ਭਾਰਤ ਵਿਚ ਹਿੰਦੂ ਮੰਦਰਾਂ ‘ਤੇ ਕੀਤੇ ਜਾ ਰਹੇ ਹਮਲਿਆਂ ਅਤੇ ਹਿੰਦੂਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲਿਆਂ ਬਾਰੇ ਸਮੁੱਚਾ ਹਿੰਦੂ ਸਮਾਜ ਆਪਣੇ ਹੱਕਾਂ ਲਈ ਲੜਨ ਲਈ ਤਿਆਰ ਹੈ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਵੀ ਅਪੀਲ ਕਰਦਾ ਹੈ ਕਿ ਉਹ ਉੱਤਰ ਪ੍ਰਦੇਸ਼ ਵਿੱਚ ਜਹਾਦੀ ਮਾਨਸਿਕਤਾ ਵਾਲੀਆਂ ਰਾਸ਼ਟਰ ਵਿਰੋਧੀ ਤਾਕਤਾਂ ਵਿਰੁੱਧ ਸਖ਼ਤ ਕਾਰਵਾਈ ਕਰਕੇ ਸਪੱਸ਼ਟ ਸੰਦੇਸ਼ ਦੇਣ ਕਿ ਹਿੰਦੂ ਵਿਰੋਧੀ ਮਨਸੂਬਿਆਂ ਨੂੰ ਕਦੇ ਵੀ ਨਹੀਂ ਚੱਲਣ ਦਿੱਤਾ ਜਾਵੇਗਾ। ਇਸ ਮੌਕੇ ‘ਤੇ ਸ਼ੰਕਰਾਨੰਦ ਗਿਰੀ ਧਰਮਾਧਿਸ਼ ਬਜਰੰਗ ਦਲ ਹਿੰਦ, ਰੋਹਿਤ ਜਲੋਟਾ ਪੰਜਾਬ ਪ੍ਰਧਾਨ ਬਜਰੰਗ ਦਲ ਹਿੰਦ, ਸੰਦੀਪ ਸ਼ਰਮਾ ਰਾਸ਼ਟਰੀ ਪ੍ਰਚਾਰਕ ਬਜਰੰਗ ਦਲ ਹਿੰਦ, ਗੀਤਾਂਸ਼ ਗੌਤਮ ਬਾਬਾ ਚੇਅਰਮੈਨ ਬਜਰੰਗ ਦਲ ਹਿੰਦ, ਵਿਸ਼ਾਲ ਪੁਰੀ ਉਪ ਚੇਅਰਮੈਨ ਬਜਰੰਗ ਦਲ ਹਿੰਦ, ਪ੍ਰਿੰਸ ਗਰੇਵਾਲ ਸੰਗਠਨ ਮੰਤਰੀ ਪੰਜਾਬ ਬਜਰੰਗ ਦਲ ਹਿੰਦ, ਪੁਨੀਤ ਗੋਇਲ ਪ੍ਰਧਾਨ ਮਾਨਸਾ ਬਜਰੰਗ ਦਲ ਹਿੰਦ, ਯੋਗੇਸ਼ ਸ਼ਰਮਾ ਈਟੀ ਸੈੱਲ ਇੰਚਾਰਜ ਬਜਰੰਗ ਦਲ ਹਿੰਦ ਅਤੇ ਬਜਰੰਗ ਦਲ ਹਿੰਦ ਦੇ ਵਰਕਰ ਹਾਜ਼ਰ ਸਨ।

Related Articles

Leave a Comment