newslineexpres

Home Elections ???? ਗ੍ਰਾਮ ਪੰਚਾਇਤ ਮਾਨਸਾ ਖੁਰਦ ਵਿਖੇ ਸਰਪੰਚ ਦੀ ਚੋਣ ਲਈ 16 ਅਕਤੂਬਰ ਨੂੰ ਹੋਵੇਗੀ ਪੋਲਿੰਗ

???? ਗ੍ਰਾਮ ਪੰਚਾਇਤ ਮਾਨਸਾ ਖੁਰਦ ਵਿਖੇ ਸਰਪੰਚ ਦੀ ਚੋਣ ਲਈ 16 ਅਕਤੂਬਰ ਨੂੰ ਹੋਵੇਗੀ ਪੋਲਿੰਗ

by Newslineexpres@1

???? ਗ੍ਰਾਮ ਪੰਚਾਇਤ ਮਾਨਸਾ ਖੁਰਦ ਵਿਖੇ ਸਰਪੰਚ ਦੀ ਚੋਣ ਲਈ 16 ਅਕਤੂਬਰ ਨੂੰ ਹੋਵੇਗੀ ਪੋਲਿੰਗ

-ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਰ ਕਰ ਸਕਣਗੇ ਵੋਟ ਦੇ ਅਧਿਕਾਰ ਦੀ ਵਰਤੋਂ

ਮਾਨਸਾ, 15 ਅਕਤੂਬਰ : ਨਿਊਜ਼ਲਾਈਨ ਐਕਸਪ੍ਰੈਸ  – ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਆਕਾਸ਼ ਬਾਂਸਲ ਨੇ ਦੱਸਿਆ ਕਿ ਕਿਸੇ ਕਾਰਨਾਂ ਸਦਕਾ ਗਾ੍ਰਮ ਪੰਚਾਇਤ ਮਾਨਸਾ ਖੁਰਦ ਦੇ ਸਰਪੰਚ ਦੀ ਚੋਣ ਅਤੇ ਵਾਰਡ ਨੰਬਰ 1, 2, 5, 6 ਅਤੇ 7 (ਕੁੱਲ 5 ਪੰਚਾਇਤ ਮੈਂਬਰ) ਦੀ ਚੋਣ ਪ੍ਰਕਿਰਿਆ ਲਈ ਫਰੈਸ਼ ਪੋਲ 16 ਅਕਤੂਬਰ 2024 ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਰਾਜ ਚੋਣ ਕਮਿਸ਼ਨਰ ਪੰਜਾਬ ਵੱਲੋਂ ਇਹ ਪ੍ਰਵਾਨਗੀ ਪੰਜਾਬ ਪੰਚਾਇਤ ਰੂਲਜ਼, 1994 ਦੇ ਨਿਯਮ 31 (2) ਅਧੀਨ ਦਿੱਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਕਿ ਉਹ ਸਮੂਹ ਵੋਟਰਾਂ ਨੂੰ ਯੋਗ ਪ੍ਰਣਾਲੀ ਰਾਹੀਂ ਇਤਲਾਹ ਦੇਣ। ਉਨ੍ਹਾਂ ਕਿਹਾ ਕਿ ਇਸ ਫਰੈਸ਼ ਪੋਲ ਲਈ ਪ੍ਰੀਜ਼ਾਈਡਿੰਗ ਅਤੇ ਪੋਲਿੰਗ ਅਧਿਕਾਰੀਆਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ 16 ਅਕਤੂਬਰ ਨੂੰ ਹੋਣ ਵਾਲੀ ਫਰੈਸ਼ ਪੋਲ ਲਈ ਮਾਨਸਾ ਖੁਰਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਛੁੱਟੀਰਹੇਗੀ।

Related Articles

Leave a Comment