Skip to main content

newslineexpres

Breaking News
Joe Rogan Podcasts You Must Listen
Home Information ???? ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਮੋਹਾਲੀ ਦੇ ਸਰਸ ਮੇਲੇ ਵਿਖੇ ਗਰੀਨ ਦਿਵਾਲੀ ਮਨਾਉਣ ਦਾ ਦਿੱਤਾ ਸੁਨੇਹਾ

???? ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਮੋਹਾਲੀ ਦੇ ਸਰਸ ਮੇਲੇ ਵਿਖੇ ਗਰੀਨ ਦਿਵਾਲੀ ਮਨਾਉਣ ਦਾ ਦਿੱਤਾ ਸੁਨੇਹਾ

by Newslineexpres@1

???? ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਮੋਹਾਲੀ ਦੇ ਸਰਸ ਮੇਲੇ ਵਿਖੇ ਗਰੀਨ ਦਿਵਾਲੀ ਮਨਾਉਣ ਦਾ ਦਿੱਤਾ ਸੁਨੇਹਾ

ਪਟਿਆਲਾ, 27 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਿਦਿਆਰਥੀਆਂ ਵੱਲੋਂ ਮੋਹਾਲੀ ਵਿਖੇ ਚੱਲ ਰਿਹਾ ਸਰਸ ਮੇਲੇ ‘ਚ ਭਾਗ ਲਿਆ ਗਿਆ। ਇਹ ਮੇਲਾ ਜਿਲ੍ਹਾ ਪ੍ਰਸ਼ਾਸਨ, ਮੋਹਾਲੀ ਵੱਲੋਂ ਕਰਵਾਇਆ ਜਾ ਰਿਹਾ ਹੈ, ਜੋ ਕਿ ਮਿਤੀ 18.10.2024 ਤੋਂ 27.10.2024 ਤੱਕ ਚਲਣਾ ਹੈ। ਇਸ ਮੇਲੇ ਵਿੱਚ ਮਾਡਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਗਿੱਧਾ, ਭੰਗੜਾ ਅਤੇ ਬੋਲੀਆਂ ਪੇਸ਼ ਕੀਤੀਆਂ ਗਈਆਂ।

 

ਪ੍ਰੋਗਰਾਮ ਵਿੱਚ ਬੱਚਿਆਂ ਵੱਲੋਂ ਪਰਾਲੀ ਨੂੰ ਨਾ ਸਾੜਨ ਲਈ ਅਤੇ ਗ੍ਰੀਨ ਦਿਵਾਲੀ ਮਨਾਉਣ ਲਈ ਸਕਿਟ ਪੇਸ਼ ਕੀਤੀ ਗਈ। ਪ੍ਰੋ. ਗੁਰਬਖਸ਼ੀਸ਼ ਸਿੰਘ ਵੱਲੋਂ ਬੱਚਿਆਂ ਨੂੰ ਸਰਟੀਫਿਕੇਟ ਵੰਡੇ ਗਏ।

ਸਕੂਲ ਦੇ ਲੈਕਚਰਾਰ ਸ. ਸਤਵੀਰ ਸਿੰਘ ਗਿੱਲ ਵੱਲੋਂ ਮਾਣਯੋਗ ਡਿਪਟੀ ਕਮਿਸ਼ਨਰ ਮੋਹਾਲੀ ਅਤੇ ਖਾਸ ਕਰਕੇ ਪ੍ਰੋ. ਗੁਰਬਖਸ਼ੀਸ਼ ਦਾ ਧੰਨਵਾਦ ਕੀਤਾ ਗਿਆ, ਜਿੰਨ੍ਹਾਂ ਕਰਕੇ ਮਾਡਲ ਸਕੂਲ ਦੇ ਬੱਚਿਆਂ ਨੇ ਪ੍ਰੋਗਰਾਮ ਵਿੱਚ ਹਿੱਸਾ ਲਿਆ।

Newsline Express 

Related Articles

Leave a Comment