Skip to main content

newslineexpres

Breaking News
Joe Rogan Podcasts You Must Listen
Home Information ???? ਆਸ਼ੀਆਨਾ ਸਮਾਜ ਸੇਵਾ ਸੋਸਾਇਟੀ ਨੇ ਭਰੀ 30 ਲੜਕੀਆਂ ਦੀ ਪ੍ਰੀਖਿਆ ਫੀਸ

???? ਆਸ਼ੀਆਨਾ ਸਮਾਜ ਸੇਵਾ ਸੋਸਾਇਟੀ ਨੇ ਭਰੀ 30 ਲੜਕੀਆਂ ਦੀ ਪ੍ਰੀਖਿਆ ਫੀਸ

by Newslineexpres@1

???? ਆਸ਼ੀਆਨਾ ਸਮਾਜ ਸੇਵਾ ਸੋਸਾਇਟੀ ਨੇ ਭਰੀ 30 ਲੜਕੀਆਂ ਦੀ ਪ੍ਰੀਖਿਆ ਫੀਸ

ਪਟਿਆਲਾ, 19 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ – ਆਸ਼ਿਆਨਾ ਸਮਾਜ ਸੇਵਾ ਸੋਸਾਇਟੀ ਨੇ ਸਟੇਟ ਬੈਂਕ ਇੰਡੀਆ ‘ਚ ਨਵੇਂ ਪਦਉੱਨਤ ਹੋਏ ਅਧਿਕਾਰੀ ਦੇ ਦਿਸ਼ਾ- ਨਿਰਦੇਸ਼ਾਂ ਤਹਿਤ ਯਸ਼ ਕੁਮਾਰ ਗਰਗ, ਏ. ਜੀ.ਐੱਮ., ਡਾਇਰੈਕਟਰ ਐੱਸ. ਬੀ. ਆਈ. ਐੱਲ. ਡੀ. ਪਟਿਆਲਾ ਦੇ ਸਹਿਯੋਗ ਨਾਲ 30 ਹੋਣਹਾਰ ਲੋੜਵੰਦ ਲੜਕੀਆਂ ਦੀ ਪ੍ਰੀਖਿਆ ਫੀਸ ਜਮ੍ਹਾਂ ਕਰਵਾ ਕੇ ਮਦਦ ਕੀਤੀ ਅਤੇ ਸਮਾਜ ਭਲਾਈ ਗਤੀਵਿਧੀ ਤਹਿਤ ਸਰਕਾਰੀ ਨਿਊ ਪਾਵਰ ਹਾਊਸ ਕਾਲੋਨੀ ਸਕੂਲ ਦੇ ਪ੍ਰਿੰਸੀਪਲ ਸਤੀਸ਼ ਕੁਮਾਰ ਨੂੰ 31000 ਰੁਪਏ ਦਾ ਡਰਾਫਟ ਸੌਂਪਿਆ। ਅਸ਼ੋਕ ਕੁਮਾਰ ਚੀਫ ਮੈਨੇਜਰ ਨੇ ਨਵੇਂ ਪਦਉੱਨਤ ਹੋਏ ਅਧਿਕਾਰੀਆਂ ਨਾਲ ਮਿਲ ਕੇ ਵਿਦਿਆਰਥਣਾਂ ਨੂੰ ਮਠਿਆਈਆਂ ਵੰਡੀਆਂ ਅਤੇ ਵਿਦਿਆਰਥਣਾਂ ਨੂੰ ਆਪਣੇ ਸੁਨਿਹਰੇ ਭਵਿੱਖ ਲਈ ਪੜ੍ਹਾਈ ‘ਚ ਵਿਸ਼ੇਸ਼ ਧਿਆਨ ਦੇਣ ਅਤੇ ਸਖਤ ਮਿਹਨਤ ਕਰਨ ਦੀ ਸਲਾਹ ਦਿੱਤੀ । ਸੋਸਾਇਟੀ ਦੇ ਪ੍ਰਧਾਨ ਸਨਮੀਤ ਸਿੰਘ ਨੇ ਬੈਂਕ ਸਟਾਫ ਦਾ ਉਨ੍ਹਾਂ ਦੇ ਯੋਗਦਾਨ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਸਿੱਖਿਆ ਨੂੰ ਉਤਸਾਹਿਤ ਕਰਨ ਲਈ ਰਾਸ਼ਟਰ ਦਾ ਨਿਰਮਾਣ ਹੁੰਦਾ ਹੈ। ਇਸ ਮੌਕੇ ਸੋਸਾਇਟੀ ਦੇ ਸਕੱਤਰ ਨਰੇਸ਼ ਕੁਮਾਰ, ਬਲਜੀਤ ਸਿੰਘ, ਐੱਲ. ਪੀ. ਐੱਸ. ਸੀ. ਸਕੂਲ ਵੀ ਹਾਜ਼ਰ ਸਨ।

Related Articles

Leave a Comment