???? ਮਾਡਲ ਸਕੂਲ ਵਿਖੇ ਰੋਟਰੀ ਕਲੱਬ ਪਟਿਆਲਾ ਵੱਲੋਂ ਵਿਦਿਆਰਥੀਆਂ ਨੂੰ ਵੱਧ ਰਹੀ ਧੁੰਦ ਤੋਂ ਬਆਚ ਲਈ ਸਲੈਪ ਬੈਂਡ ਰਿਫਲੈਕਟਰ ਬਾਰੇ ਦਿੱਤੀ ਜਾਣਕਾਰੀ
ਪਟਿਆਲਾ, 20 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ – ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਰੋਟਰੀ ਕਲੱਬ ਪਟਿਆਲਾ ਦੀ ਟੀਮ ਵੱਲੋਂ ਵਿਦਿਆਰਥੀਆਂ ਨੂੰ ਸਕੂਲ ਆਉਣ ਜਾਣ ਸਮੇਂ ਅਤੇ ਹੋਰ ਸਫਰ ਦੌਰਾਨ ਧੁੰਦ ਤੋਂ ਬਚਾਅ ਲਈ ਸਲੈਪ ਬੈਂਡ ਰਿਫਲੈਕਟਰ ਵੰਡੇ ਗਏ। ਇਸ ਟੀਮ ਵੱਲੋਂ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਸਫਰ ਦੋਰਾਨ ਖਾਸ ਤੌਰ ਤੇ ਹਨੇਰੇ ਵਿੱਚ ਇਹ ਰਿਫਲੈਕਟਰ ਬੈਂਡ ਪਾਉਣੇ ਬਹੁਤ ਜਰੂਰੀ ਹਨ ਤਾਂ ਜੋ ਧੁੰਦ ਵਿੱਚ ਹੋਣ ਵਾਲੀ ਕਿਸੇ ਵੀ ਅਣਹੋਣੀ ਘਟਨਾ ਤੋਂ ਬਚਿਆ ਜਾ ਸਕੇ। ਇਸ ਮੌਕੇ ਡਾ. ਗੁਰਚਰਨ ਸਿੰਘ, ਪ੍ਰਧਾਨ ਰੋਟਰੀ ਕਲੱਬ ਪਟਿਆਲਾ, ਸ੍ਰੀਮਤੀ, ਗੁਰਮਿੰਦਰ ਕੌਰ, ਸ੍ਰੀ ਹਰਮੀਤ ਨਾਗਰਾ ਪ੍ਰਧਾਨ, ਰੋਟਰੀ ਕਲੱਬ, ਨੌਰਵੇ ਅਤੇ ਡਾ. ਭਾਰਤ ਭੁਸ਼ਣ ਸਿੰਗਲਾ, ਡਾ. ਮਨਰੂਚੀ, ਡਾ. ਮਨਜੀਤ ਸਿੰਘ, ਸ੍ਰੀ ਅਕਸੇ਼ ਕੁਮਾਰ ਅਤੇ ਸਕੂਲ ਇੰਚਾਰਜ ਸ੍ਰੀ ਸਤਵੀਰ ਸਿੰਘ ਗਿੱਲ ਅਤੇ ਸਮੂਹ ਅਧਿਆਪਕ ਮੋਜੂਦ ਸਨ।
Newsline Express
