newslineexpres

Home ਪੰਜਾਬ ਸੁਖਬੀਰ ਸਿੱਘ ਬਾਦਲ ਵੱਲੋਂ ਗਲੇ ‘ਚ ਤਖਤੀ ਤੇ ਹੱਥ ‘ਚ ਬਰਛਾ ਲੈ ਕੇ ਸੇਵਾ ਸ਼ੁਰੂ, ਸ੍ਰੀ ਅਕਾਲ ਤਖ਼ਤ ਤੋਂ ਹੋਈ ਸਜ਼ਾ

ਸੁਖਬੀਰ ਸਿੱਘ ਬਾਦਲ ਵੱਲੋਂ ਗਲੇ ‘ਚ ਤਖਤੀ ਤੇ ਹੱਥ ‘ਚ ਬਰਛਾ ਲੈ ਕੇ ਸੇਵਾ ਸ਼ੁਰੂ, ਸ੍ਰੀ ਅਕਾਲ ਤਖ਼ਤ ਤੋਂ ਹੋਈ ਸਜ਼ਾ

by Newslineexpres@1

ਅੰਮ੍ਰਿਤਸਰ, 3 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ – ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ 9 ਸਾਲ ਪਹਿਲਾਂ ਮੁਆਫ਼ੀ ਦੇਣ ਅਤੇ ਕੇਸ ਵਾਪਸ ਲੈਣ ਦੇ ਮਾਮਲੇ ਵਿੱਚ ਦੋਸ਼ੀ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਜ਼ਾ ਸੁਣਾਈ ਗਈ ਹੈ। ਸੁਖਬੀਰ ਸਿੰਘ ਬਾਦਲ ਆਪਣੇ ਗਲ ਵਿੱਚ ਤਖ਼ਤੀ ਪਾ ਕੇ, ਸੇਵਾਦਾਰ ਦੇ ਕੱਪੜੇ ਪਾ ਕੇ ਗੋਲਡਨ ਟੈਂਪਰ ਦੇ ਬਾਹਰ ਬਰਸ਼ਾ ਲੈ ਕੇ ਸੇਵਾ ਕਰ ਰਹੇ ਹਨ। ਇੰਨਾ ਹੀ ਨਹੀਂ ਉਨ੍ਹਾਂ ਨੂੰ ਪਖਾਨੇ ਅਤੇ ਬਰਤਨ ਸਾਫ਼ ਕਰਨ ਦੀ ਸੇਵਾ ਵੀ ਦਿੱਤੀ ਗਈ ਹੈ। ਸੁਖਬੀਰ ਬਾਦਲ ਤੋਂ ਇਲਾਵਾ ਅਕਾਲੀ ਦਲ ਦੇ ਬਾਗੀ ਧੜੇ ਅਤੇ ਵਿਰੋਧ ਨਾ ਕਰਨ ਦੇ ਦੋਸ਼ੀ ਆਗੂਆਂ ਨੂੰ ਵੀ ਪਖਾਨਿਆਂ ਦੀ ਸਫ਼ਾਈ ਦੀ ਸੇਵਾ ਕਰਨ ਦੇ ਹੁਕਮ ਦਿੱਤੇ ਗਏ ਹਨ। ਅੱਜ ਮੰਗਲਵਾਰ ਨੂੰ ਸੁਖਬੀਰ ਬਾਦਲ ਤੋਂ ਇਲਾਵਾ 2007-17 ਦੌਰਾਨ ਦੋਸ਼ੀ ਐਲਾਨੇ ਗਏ ਸਾਰੇ ਕੈਬਨਿਟ ਮੈਂਬਰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਹਰਿਮੰਦਰ ਸਾਹਿਬ ਵਿਖੇ ਪੁੱਜਣਗੇ।
ਸ੍ਰੀ ਅਕਾਲ ਤਖ਼ਤ ‘ਤੇ ਪੰਜ ਸਿੱਖ ਸਾਹਿਬਾਨਾਂ ਦੀ ਏਕਤਰਤਾ ਹੋਈ। ਜਥੇਦਾਰ ਸਾਹਿਬ ਨੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਵੱਡੇ ਫੈਸਲੇ ਲਏ। ਮਾਮਲੇ ਵਿੱਚ ਮੁੱਖ ਗੁਨਾਹਗਾਰ ਸੁਖਬੀਰ ਸਿੰਘ ਬਾਦਲ, ਸੁਖਦੇਵ ਸਿੰਘ ਢੀਂਡਸਾ ਲਈ ਸਪੈਸ਼ਲ ਸਜ਼ਾ ਸੁਣਾਈ ਗਈ ਹੈ। ਦੋਵੇਂ ਆਗੂ ਦਰਬਾਰ ਸਾਹਿਬ ਵਿੱਚ ਪਹਿਰੇਦਾਰੀ ਕਰਨਗੇ। ਜਿਸ ਤੋਂ ਬਾਅਦ ਬਾਥਰੂਮਾਂ ਦੀ ਸਫਾਈ, ਭਾਂਡੇ ਮਾਂਜਣ ਦੀ ਸੇਵਾ, ਕੀਰਤ ਸੁਣਨ ਦੀ ਸੇਵਾ, ਨੀਤ ਨੇਮ ਕਰਨ ਦੀ ਸੇਵਾ ਅਤੇ ਸੁਖਮਨੀ ਸਾਹਿਬ ਦਾ ਪਾਠ ਕਰਨਗੇ। ਸੁਖਬੀਰ ਸਿੰਘ ਬਾਦਲ ਪੈਰ ਦੇ ਅੰਗੂਠੇ ਵਿੱਚ ਫਰੈਕਚਰ ਕਾਰਨ ਚੱਲ ਨਹੀਂ ਸਕਦੇ ਅਤੇ ਸਾਬਕਾ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ, ਜੋ ਕਿ ਬਜ਼ੁਰਗ ਹਨ, ਇੱਕ ਘੰਟਾ ਵ੍ਹੀਲ ਚੇਅਰ ‘ਤੇ ਬੈਠ ਕੇ ਹਰਿਮੰਦਰ ਸਾਹਿਬ ਦੇ ਗੇਟ ‘ਤੇ ਪਹਿਰਾ ਦੇਣਗੇ। ਇਸ ਤੋਂ ਇਲਾਵਾ ਹੋਰ ਆਗੂ ਇੱਕ ਘੰਟਾ ਹਰਿਮੰਦਰ ਸਾਹਿਬ ਵਿਚ ਬਾਥਰੂਮਾਂ ਦੀ ਸਫ਼ਾਈ ਕਰਨਗੇ। ਜਿਨ੍ਹਾਂ ਆਗੂਆਂ ਨੂੰ ਤਨਖ਼ਾਹ ਦਿੱਤੀ ਗਈ ਹੈ, ਉਹ ਆਪਣੀ ਤਨਖ਼ਾਹ (ਸਜ਼ਾ) ਦੌਰਾਨ ਗਲੇ ਵਿੱਚ ਇਸ ਸਬੰਧੀ ਤਖ਼ਤੀ ਲਟਕਾਉਣਗੇ।

Related Articles

Leave a Comment