ਮਤਦਾਨ ਨੂੰ ਲੈਕੇ ਰੁਝਾਨ ਘੱਟ ਕਿਉ ?
ਚੋਣ ਕਮਿਸ਼ਨ ਤੇ ਸਰਕਾਰ ਲਵੇ ਸਬਕ:- ਐਡਵੋਕੇਟ ਪ੍ਰਭਜੀਤਪਾਲ ਸਿੰਘ
ਭਾਰਤ ਵਿੱਚ ਲੋਕਸਭਾ ਚੋਣਾਂ ਨੂੰ ਲੈਕੇ ਚੋਣ ਕਮਿਸ਼ਨ ਅਤੇ ਭਾਰਤ ਸਰਕਾਰ ਵੱਲੋ ਹਰ ਵਰਗ ਨੂੰ ਵੋਟ ਪਾਉਣ ਪ੍ਰਤੀ ਜਾਗਰੂਕ ਅਤੇ ਆਪਣੀ ਵੋਟ ਪਾਉਣ ਦੀ ਜ਼ੋਰਦਾਰ ਅਪੀਲ ਕੀਤੀ ਗਈ, ਪਰ ਭਾਰਤ ਵਿੱਚ ਲੋਕਸਭਾ ਚੋਣਾਂ ਦੀ ਹੁਣ ਤੱਕ ਮੱਤਦਾਨ ਸਰਗਰਮੀ ਜਾਂ ਵੋਟ ਪ੍ਰਤੀਸ਼ਤ ਤੇ ਨਜ਼ਰ ਮਾਰੀਏ ਤਾਂ ਮੌਜੂਦਾ ਸਿਆਸੀ ਦ੍ਰਿਸ਼ ਪ੍ਰਤੀ ਵੋਟਰਾਂ ਦੀ ਬੇਰੁਖ਼ੀ ਸਾਫ਼ ਦਿਖਾਈ ਦੇ ਰਹੀ ਹੈ। ਪਾਰਟੀ ਦੀ ਕਾਰਡ ਵੋਟ ਤੋਂ ਇਲਾਵਾਂ ਆਮ ਵਰਗ ਜਾਂ ਕਹਿ ਲਈਏ ਕਿ ਗ਼ੈਰ ਕਾਰਡ ਵੋਟਰਾਂ ਦਾ ਚੋਣਾਂ ਵਿੱਚ ਰੁਝਾਨ ਨਹੀਂ, ਉਹਨਾਂ ਨੂੰ ਲਗਦੈ ਜਿਵੇਂ ਉਹਨਾਂ ਦਾ ਵੋਟ ਪਾਉਣ ਦਾ ਕੋਈ ਮਤਲੱਬ ਨਹੀਂ। ਵੋਟ ਪੋਲ ਪ੍ਰਤੀਸ਼ਤ ਤੋਂ ਇੰਝ ਜਾਪਦੈ ਜਿਵੇਂ ਆਮ ਵਰਗ ਦਾ ਸਰਕਾਰਾਂ ਤੋਂ ਸਿਆਸਤ ਜਾਂ ਨੇਤਾਵਾਂ ਤੋਂ ਮੋਹ ਜਿਹਾ ਭੰਘ ਹੋ ਗਿਆ ਹੋਵੇ। ਚੋਣ ਕਮਿਸ਼ਨ ਅਤੇ ਸਾਨੂੰ ਸਭ ਨੂੰ ਲੋਕਾਂ ਦੀ ਮੱਤਦਾਨ ਬੇਰੁਖ਼ੀ ਨੂੰ ਗੰਭੀਰਤਾ ਨਾਲ ਦੇਖਣਾ ਵਿਚਾਰਨਾ ਪਵੇਗਾ। ਪਿਛਲੀ ਵਾਰ 2019 ਨਾਲੋਂ ਵੀ ਵੋਟ ਪ੍ਰਤੀਸੱਤ ਕਾਫੀ ਘੱਟ ਦਿਖਾਈ ਦੇ ਰਹੀ ਹੈ ਜੋਕਿ ਨਾ ਹੀ ਲੋਕਤੰਤਰ ਹਿੱਤ ਹੈ ਨਾ ਹੀ ਦੇਸ਼ ਹਿੱਤ। ਇੱਕ ਵੱਡਾ ਕਾਰਨ ਤਪਦੀ ਗਰਮੀ ਹੈ ਅਤੇ ਮੌਸਮ ਚੋਣਾਂ ਦੇ ਅਨੁਕੂਲ ਨਾ ਹੋਣਾ ਵੀ ਹੈ। ਦੂਸਰਾ ਵੱਡਾ ਕਾਰਨ ਚੁਣਾਵੀ ਸਮਾਂ ਬਹੁਤ ਲੰਮਾ ਹੋਣਾ ਵੀ ਹੋ ਸਕਦਾ ਹੈ। ਜਿਸਦਾ ਚੋਣ ਕਮਿਸ਼ਨ ਕੋਲ ਕੋਈ ਭਰੋਸੇਯੋਗ ਉੱਤਰ ਨਹੀਂ ਹੈ। ਚੋਣ ਕਮਿਸ਼ਨ ਇਸ ‘ਤੇ ਵਿਚਾਰ ਕਰੇ। ਸਰਕਾਰਾਂ ਤੇ ਨੇਤਾ ਵੀ ਵਿਚਾਰ ਕਰਨ ਕਿ ਇਹ ਸਭ ਉਹਨਾਂ ਦੀ ਲੋਕਾਂ ਪ੍ਰਤੀ ਬੇਰੁਖ਼ੀ ਜਾ ਲੋਕਾਂ ਦੇ ਮੁਦਿਆਂ ਦੀ ਸਹੀ ਪੈਰਵਾਈ ਨਾ ਕਰਨਾ ਜਾਂ ਲੋਕਾਂ ਦੀਆਂ ਜ਼ਰੂਰਤਾ ਜਾਂ ਸਹੂਲਤਾਂ ਤੇ ਸਹੀ ਧਿਆਨ ਨਾ ਦੇਣ ਕਾਰਨ ਤਾਂ ਨਹੀਂ। ਜਾਂ ਉਹਨਾਂ ਦੀ ਬੋਲ ਬਾਣੀ ਜਾਂ ਹਰ ਰੋਜ਼ ਪਾਰਟੀ ਬਦਲਣੀ ਨੇਤਾਵਾਂ ਜਾਂ ਸਿਆਸਤ ਪ੍ਰਤੀ ਆਮ ਵਰਗ ਨੂੰ ਨਫ਼ਰਤ ਤਾਂ ਨਹੀਂ ਹੋ ਗਈ, ਜੋ ਵੀ ਹੋਵੇ ਆਮ ਵਰਗ ਵੋਟਰਾਂ ਨੂੰ ਖ਼ਾਸ ਕਰ ਨੌਜਵਾਨਾਂ ਨੂੰ ਜਿਹਨਾਂ ਨੇ ਪਹਿਲੀ ਵਾਰ ਮੱਤਦਾਨ ਕਰਨਾ ਹੈ ਉਹਨਾਂ ਵਿੱਚ ਵੋਟ ਪਾਉਣ ਨੂੰ ਲੈਕੇ ਮੱਤਦਾਨ ਦਾ ਰੁਝਾਨ ਨਾ ਹੋਣਾ ਬਹੁਤ ਚਿੰਤਾਂ ਦਾ ਵਿਸ਼ਾ ਹੈ ਜਿਸ ਤੋਂ ਸਬਕ ਲੈਂਦੇ ਹੋਏ ਚੋਣ ਕਮਿਸ਼ਨ ਅਤੇ ਸਰਕਾਰ ਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।