newslineexpres

Home Business ???? ਪਟਿਆਲਾ ਇੰਡਸਟਰੀਅਲ ਐਸੋਸੀਏਸ਼ਨ ਦੀ ਚੋਣ ਸੰਪੰਨ ; ਜੈ ਨਰਾਇਣ ਗੋਇਲ ਬਣੇ ਪ੍ਰਧਾਨ

???? ਪਟਿਆਲਾ ਇੰਡਸਟਰੀਅਲ ਐਸੋਸੀਏਸ਼ਨ ਦੀ ਚੋਣ ਸੰਪੰਨ ; ਜੈ ਨਰਾਇਣ ਗੋਇਲ ਬਣੇ ਪ੍ਰਧਾਨ

by Newslineexpres@1

???? ਪਟਿਆਲਾ ਇੰਡਸਟਰੀਅਲ ਐਸੋਸੀਏਸ਼ਨ ਦੀ ਚੋਣ ਸੰਪੰਨ 

???? ਜੈ ਨਰਾਇਣ ਗੋਇਲ ਬਣੇ ਪ੍ਰਧਾਨ ; ਸੁਨੀਲ ਸੂਦ ਜਨਰਲ ਸਕੱਤਰ ਨਿਯੁਕਤ 

???? ਉਦਯੋਗਪਤੀਆਂ ਤੇ ਵਪਾਰੀਆਂ ਦੀ ਭਲਾਈ ਦੇ ਨਾਲ ਨਾਲ ਸਮਾਜ ਸੇਵਾ ਲਈ ਕਰਾਂਗਾ : ਪ੍ਰਧਾਨ ਜੈ ਨਰਾਇਣ ਗੋਇਲ

   ਪਟਿਆਲਾ, 20 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ –  ਪੰਜਾਬ ਹੀ ਨਹੀਂ, ਸਗੋਂ ਹੋਰ ਕਈਆਂ ਰਾਜਾਂ ਦੇ ਉਦਯੋਗ ਵਿੱਚ ਅਹਿਮ ਯੋਗਦਾਨ ਨਿਭਾ ਰਹੀ ਪਟਿਆਲਾ ਦੀ ਪ੍ਰਸਿੱਧ “ਪਟਿਆਲਾ ਇੰਡਸਟਰੀਅਲ ਐਸੋਸੀਏਸ਼ਨ” ਦੀ ਚੋਣ ਉਤਸਾਹ ਦੇ ਨਾਲ ਪਟਿਆਲਾ ਫੋਕਲ ਪੁਆਇੰਟ ਐਸੋਸੀਏਸ਼ਨ ਦੇ ਉਦਯੋਪਤੀਆਂ ਪ੍ਰਧਾਨ ਸ੍ਰੀ ਅਸ਼ਵਨੀ ਗਰਗ, ਸ਼੍ਰੀ ਨਰੇਸ਼ ਗੁਪਤਾ ਅਤੇ ਸ਼੍ਰੀ ਵਿਕਰਮ ਗੋਇਲ ਦੀ ਅਗਵਾਈ ਤੇ ਦੇਖਰੇਖ ਵਿੱਚ ਸੰਪੰਨ ਹੋਈ।

  ਪਟਿਆਲਾ ਇੰਡਸਟਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਹੋਰ ਅਹੁਦਿਆਂ ਦੀਆਂ ਦੀ ਚੋਣ ਲਈ ਨਿਯੁਕਤ ਚੋਣ ਕਮਿਸ਼ਨਰ ਸ੍ਰੀ ਅਸ਼ਵਨੀ ਗਰਗ, ਸ਼੍ਰੀ ਨਰੇਸ਼ ਗੁਪਤਾ ਤੇ ਸ਼੍ਰੀ ਵਿਕਰਮ ਗੋਇਲ ਵੱਲੋਂ ਚੋਣ ਪ੍ਰਕਿਰਿਆ ਬਹੁਤ ਸੁਚੱਜੇ ਢੰਗ ਨਾਲ ਸ਼ਾਂਤੀ ਤੇ ਸਨਮਾਨਪੁਰਵਕ ਕਰਵਾਈ ਗਈ।

  ਇਸ ਮੌਕੇ ਹੋਈ ਚੋਣ ਦੌਰਾਨ ਸ੍ਰੀ ਜੈ ਨਰਾਇਣ ਗੋਇਲ ਨੂੰ ਪ੍ਰਧਾਨ ਘੋਸ਼ਿਤ ਗਿਆ। ਉਨ੍ਹਾਂ ਤੋਂ ਅਲਾਵਾ ਸ੍ਰੀ ਯਸ਼ ਮਹਿੰਦਰ ਨੂੰ ਮੀਤ ਪ੍ਰਧਾਨ, ਸ਼੍ਰੀ ਰਾਕੇਸ਼ ਗੋਇਲ ਨੂੰ ਵਿੱਤ ਸਕੱਤਰ ਸ੍ਰੀ ਸੁਨੀਲ ਸੂਦ ਨੂੰ ਜਨਰਲ ਸਕੱਤਰ, ਸ੍ਰੀ ਰਾਜੀਵ ਗਰਗ ਨੂੰ ਸੰਯੁਕਤ ਸਕੱਤਰ ਚੁਣਿਆ ਗਿਆ, ਜਦਕਿ ਐੱਚ.ਪੀ.ਐਸ. ਲਾਂਬਾ ਨੂੰ ਸਲਾਹਕਾਰ ਦੇ ਅਹੁਦੇ ਲਈ ਨਿਵਾਜਿਆ ਗਿਆ। 

  ਇਸ ਦੌਰਾਨ ਚੋਣ ਅਧਿਕਾਰੀਆਂ ਨੇ ਨਵੇਂ ਚੁਣੇ ਪ੍ਰਧਾਨ ਸਮੇਤ ਸਾਰੇ ਅਹੁਦਿਆਂ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਅਤੇ ਸਮੂਹ ਉਦਯੋਗਪਤੀਆਂ ਦਾ ਮੂੰਹ ਮਿੱਠਾ ਕਰਵਾਇਆ ਤੇ ਸਭ ਨੇ ਖੁਸ਼ੀਆਂ ਦਾ ਪ੍ਰਗਟਾਵਾ ਕਰਕੇ ਸਮੂਹ ਐਸੋਸ਼ੀਏਸ਼ਨ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

  ਇਸ ਮੌਕੇ ਗੱਲ ਕਰਦੇ ਹੋਏ ਪਟਿਆਲਾ ਇੰਡਸਟਰੀਅਲ ਐਸੋਸੀਏਸ਼ਨ ਦੇ ਨਵੇਂ ਬਣੇ ਪ੍ਰਧਾਨ ਸ੍ਰੀ ਜੈ ਨਰਾਇਣ ਗੋਇਲ ਨੇ ਸਭ ਦਾ ਧੰਨਵਾਦ ਕਰਦਿਆਂ ਸਮੂਹ ਐਸੋਸ਼ੀਏਸ਼ਨ ਨੂੰ ਇੱਕਮੁੱਠ ਰਹਿਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਹ ਸਮਾਜ ਤੇ ਉਦਯੋਗ ਦੀ ਤਰੱਕੀ ਲਈ ਭਰ ਸੰਭਵ ਕੋਸ਼ਿਸ਼ ਕਰਨਗੇ।   Newsline Express

Related Articles

Leave a Comment