newslineexpres

Joe Rogan Podcasts You Must Listen
Home Chandigarh ???? ਪੰਜਾਬ ਸਰਕਾਰ ਨੇ ਕਿਡਨੀ ਟਰਾਂਸਪਲਾਂਟ ਲਈ ਪਾਰਕ ਹਸਪਤਾਲ ਨੂੰ ਦਿੱਤੀ ਮਾਨਤਾ *???? ਪੰਜਾਬ ਸਰਕਾਰ ਨੇ ਕਿਡਨੀ ਟਰਾਂਸਪਲਾਂਟ ਲਈ ਪਾਰਕ ਹਸਪਤਾਲ ਨੂੰ ਦਿੱਤੀ ਮਾਨਤਾ *???? ਪਟਿਆਲਾ ਦੇ ਪਾਰਕ ਹਸਪਤਾਲ ’ਚ ਬਦਲੇ ਜਾਣ ਲੱਗੇ ਗੁਰਦੇ

???? ਪੰਜਾਬ ਸਰਕਾਰ ਨੇ ਕਿਡਨੀ ਟਰਾਂਸਪਲਾਂਟ ਲਈ ਪਾਰਕ ਹਸਪਤਾਲ ਨੂੰ ਦਿੱਤੀ ਮਾਨਤਾ *???? ਪੰਜਾਬ ਸਰਕਾਰ ਨੇ ਕਿਡਨੀ ਟਰਾਂਸਪਲਾਂਟ ਲਈ ਪਾਰਕ ਹਸਪਤਾਲ ਨੂੰ ਦਿੱਤੀ ਮਾਨਤਾ *???? ਪਟਿਆਲਾ ਦੇ ਪਾਰਕ ਹਸਪਤਾਲ ’ਚ ਬਦਲੇ ਜਾਣ ਲੱਗੇ ਗੁਰਦੇ

by Newslineexpres@1

???? ਪੰਜਾਬ ਸਰਕਾਰ ਨੇ ਕਿਡਨੀ ਟਰਾਂਸਪਲਾਂਟ ਲਈ ਪਾਰਕ ਹਸਪਤਾਲ ਨੂੰ ਦਿੱਤੀ ਮਾਨਤਾ

???? ਪੰਜਾਬ ਸਰਕਾਰ ਨੇ ਕਿਡਨੀ ਟਰਾਂਸਪਲਾਂਟ ਲਈ ਪਾਰਕ ਹਸਪਤਾਲ ਨੂੰ ਦਿੱਤੀ ਮਾਨਤਾ

???? ਪਟਿਆਲਾ ਦੇ ਪਾਰਕ ਹਸਪਤਾਲ ’ਚ ਬਦਲੇ ਜਾਣ ਲੱਗੇ ਗੁਰਦੇ

ਪਟਿਆਲਾ, 11 ਜਨਵਰੀ – ਅਸ਼ੋਕ ਵਰਮਾ, ਰਵਿੰਦਰ ਬਾਲੀ / ਨਿਊਜ਼ਲਾਈਨ ਐਕਸਪ੍ਰੈਸ ਬਿਊਰੋ –   ਪਟਿਆਲਾ ਵਿਖੇ ਸਥਿਤ, ਪ੍ਰਸਿੱਧ ਪਾਰਕ ਹਸਪਤਾਲ ‘ਚ ਅਤਿ-ਆਧੁਨਿਕ ਕਿਡਨੀ ਟਰਾਂਸਪਲਾਂਟ ਵਿਧੀ ਨਾਲ ਸਫਲਤਾਪੂਰਵਕ ਗੁਰਦੇ ਬਦਲੇ ਜਾਣ ਲੱਗ ਪਏ ਹਨ। ਗੁਰਦਾ ਫੇਲ੍ਹ ਹੋਣ ਦੀ ਬੀਮਾਰੀ ਤੋਂ ਪੀੜਤ ਮਰੀਜ਼ਾਂ ਲਈ ਇਹ ਨਵੀਂ ਤਕਨੀਕ ਸਚਮੁੱਚ ਇਕ ਵਰਦਾਨ ਹੈ ਅਤੇ ਇਸਦੇ ਨਾਲ ਹੀ ਗੁਰਦੇ ਬਦਲਣ ਵਾਲਾ ਪਾਰਕ ਹਸਪਤਾਲ ਪਟਿਆਲਾ ਦਾ ਪਹਿਲਾ ਹਸਪਤਾਲ ਬਣ ਗਿਆ ਹੈ।
   ਇਸ ਸਬੰਧੀ ਪਾਰਕ ਹਸਪਤਾਲ ਵਿਖੇ ਇੱਕ ਵੱਡੀ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ। ਇਸ ਦੌਰਾਨ ਹਸਪਤਾਲ ਦੇ ਯਰੋਲਿਸਟ ਡਾਕਟਰ ਜਿਵਤੇਸ਼ ਸਿੰਘ ਨੇ ਦੱਸਿਆ ਕਿ ਪਾਰਕ ਹਸਪਤਾਲ ਮਲਟੀ-ਸੁਪਰ ਸਪੈਸ਼ਲਿਟੀ ਹਸਪਤਾਲ ਕੋਲ ਕਿਡਨੀ ਟਰਾਂਸਪਲਾਂਟ ਕਰਨ ਲਈ ਅਤਿ ਆਧੁਨਿਕ ਸਰਜੀਕਲ ਅਤੇ ਮੈਡੀਕਲ ਤਕਨਾਲੋਜੀ ਡਾਇਗਨੌਸਟਿਕ ਸੁਵਿਧਾਵਾਂ ਮੌਜੂਦ ਹਨ, ਜਿਨ੍ਹਾਂ ਦੀ ਬਦੌਲਤ ਅਤਿ ਆਧੁਨਿਕ ਸਾਧਨਾਂ ਰਾਹੀਂ ਮਰੀਜਾਂ ਦੀ ਕਿਡਨੀ ਟਰਾਂਸਪਲਾਂਟ ਕੀਤੀ ਜਾਂਦੀ ਹੈ।
   ਪੰਜਾਬ ਸਰਕਾਰ ਨੇ ਕਿਡਨੀ ਟਰਾਂਸਪਲਾਂਟ ਕਰਨ ਦੇ ਮਾਮਲੇ ‘ਚ ਸਥਾਨਕ ਪਾਰਕ ਹਸਪਤਾਲ ਨੂੰ ਮਾਨਤਾ ਦੇ ਦਿੱਤੀ ਹੈ।

   ਇਸ ਮੌਕੇ ਜਰਨਲ ਸਰਜਨ ਡਾ. ਗੁਰਜੋਤ ਸਿੰਘ ਨੇ ਕਿਹਾ ਕਿ ਗੁਰਦੇ ਬਦਲਣ ਦੀ ਪ੍ਰਕ੍ਰਿਆ ਕਾਫ਼ੀ ਗੁੰਝਲਦਾਰ ਹੁੰਦੀ ਹੈ ਪਰ ਇਸ ਹਸਪਤਾਲ ਵਿੱਚ ਮੌਜੂਦ ਮਾਹਿਰਾਂ ਦੀ ਟੀਮ ਨੇ ਇਸ ਨੂੰ ਕਾਫ਼ੀ ਸਰਲ ਤਰੀਕੇ ਨਾਲ ਨੇਪਰੇ ਚਾੜ੍ਹਣ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਦੀ ਟੀਮ ਵੱਲੋਂ ਆਪਣੇ ਮਰੀਜ਼ਾਂ ਨਾਲ ਘਰੇਲੂ ਵਾਤਾਵਰਣ ਵਾਲਾ ਰਵੱਈਆ ਪ੍ਰਦਾਨ ਕੀਤਾ ਜਾਂਦਾ ਹੈ ਤਾਂ ਜੋ ਉਹ ਜਲਦੀ ਤੰਦਰੁਸਤ ਹੋ ਸਕਣ।
   ਹਸਪਤਾਲ ਦੇ ਡਾਕਟਰ ਨੈਪਰੋਲੋਜਿਸਟ ਡਾਕਟਰ ਕਪਲੇਸ਼ ਅਤੇ ਡਾਕਟਰ ਬ੍ਰਹਮ ਪ੍ਰਕਾਸ਼ ਨੇ ਕਿਹਾ ਕਿ ਪਾਰਕ ਹਸਪਤਾਲ ਦੀ ਟੀਮ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਆਪਣੇ ਮਰੀਜਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਟੀਮ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਇਸ ਹਸਪਤਾਲ ਨੇ ਥੋੜੇ ਸਮੇਂ ਵਿੱਚ ਹੀ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਹਸਪਤਾਲ ਦੀ ਟੀਮ ਵਾਅਦਾ ਕਰਦੀ ਹੈ ਕਿ ਉਹ ਇਸ ਤਨਦੇਹੀ ਨਾਲ ਆਪਣਾ ਕੰਮ ਕਰਦੀ ਰਹੇਗੀ।
  ਅੱਜ ਦੀ ਪ੍ਰੈੱਸ ਕਾਨਫਰੰਸ ਮੌਕੇ ਪਾਰਕ ਹਸਪਤਾਲ ਦੇ ਸੀ.ਈ.ਓ, ਜਨਰਲ ਮੈਨੇਜਰ, ਮੀਡੀਆ ਟੀਮ ਅਤੇ ਹੋਰ ਕਈ ਕਾਬਿਲ ਡਾਕਟਰ ਮੌਜ਼ੂਦ ਸਨ।
Newsline Express

Related Articles

Leave a Comment