???? ਠੱਗ ਮਹਿਲਾ ਆਸ਼ਾ ਰਾਣੀ ਨੂੰ ਚੈਕ ਬਾਊਂਸ ਦੇ 2 ਕੇਸਾਂ ਵਿੱਚ ਹੋਈ ਡੇਢ ਸਾਲ ਦੀ ਸਜ਼ਾ
???? ਠੱਗੀ ਠੋਰੀ ਦੇ ਹੋਰ ਕੇਸ ਵੀ ਚੱਲ ਰਹੇ ਹਨ ਆਸ਼ਾ ਰਾਣੀ ਵਿਰੁੱਧ
ਪਟਿਆਲਾ, 5 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ – ਚੈੱਕ ਬਾਉਂਸ ਦੇ ਮਾਮਲੇ ਵਿੱਚ ਪਟਿਆਲਾ ਦੀ ਮਾਨਯੋਗ ਅਦਾਲਤ ਦੇ ਜੱਜ ਜਨਾਬ ਅਕਬਰ ਖਾਨ ਦੀ ਅਦਾਲਤ ਨੇ ਸੀਨੀਅਰ ਵਕੀਲ ਸ. ਸੁਖਵਿੰਦਰ ਸਿੰਘ ਬੱਲ ਅਤੇ ਬੇਅੰਤ ਸਿੰਘ ਕੰਬੋਜ ਦੀਆਂ ਦਲੀਲਾਂ ਤੋਂ ਸਹਿਮਤ ਹੁੰਦੇ ਹੋਏ ਦੋਸ਼ੀ ਆਸ਼ਾ ਰਾਣੀ ਪਤਨੀ ਨੰਦ ਕਿਸ਼ੋਰ (ਉਰਫ ਬਿੱਲਾ ਡਰਾਈਵਰ) ਵਾਸੀ ਸੰਤ ਹਜ਼ਾਰਾ ਸਿੰਘ ਨਗਰ, ਨੇੜੇ ਨਾਰਾਇਣ ਪਬਲਿਕ ਸਕੂਲ ਸਨੌਰ ਰੋਡ ਪਟਿਆਲਾ ਨੂੰ ਚੈਕ ਬਾਊਂਸ ਦੇ ਦੋ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੰਦੇ ਹੋਏ 18 ਮਹੀਨਿਆਂ ਦੀ ਸਜ਼ਾ ਸੁਣਾਈ ਹੈ।
ਦੱਸਣਯੋਗ ਹੈ ਕਿ ਉਕਤ ਦੋਸ਼ੀ ਆਸ਼ਾ ਰਾਣੀ ਦੇ ਖਿਲਾਫ ਪਟਿਆਲਾ ਦੀਆਂ ਵੱਖ ਵੱਖ ਅਦਾਲਤਾਂ ਵਿੱਚ ਲੋਕਾਂ ਦੇ ਲੱਖਾਂ ਰੁਪਏ ਹੜੱਪਨ, ਬਲੈਕਮੇਲ ਕਰਨ ਅਤੇ ਰੁਪਏ ਨਾ ਮੋੜਨੇ ਪੈਣ ਦੀ ਨੀਅਤ ਨਾਲ ਉਹਨਾਂ ਦੇ ਵਿਰੁੱਧ ਪੁਲਿਸ ਨੂੰ ਝੂਠੀਆਂ ਦਰਖਾਸਤਾਂ ਦੇਣ ਦੀ ਆਦਿ ਖ਼ਿਲਾਫ਼ ਅਦਾਲਤ ਵਿਚ ਲਗਭਗ ਅੱਧੀ ਦਰਜਨ ਕੇਸ ਚਲ ਰਹੇ ਹਨ।
ਅੱਜ ਸੁਣਾਈ ਸਜ਼ਾ ਦੇ ਮਾਮਲੇ ਵਿੱਚ ਸ਼ਿਕਾਇਤਕਰਤਾ ਰਜਨੀਸ਼ ਸਕਸਸੈਨਾ ਵਾਸੀ ਪਟਿਆਲਾ ਨਾਮ ਦੇ ਵਿਅਕਤੀ ਨੇ ਦੱਸਿਆ ਕਿ ਆਸ਼ਾ ਰਾਣੀ ਨੇ ਉਸ ਕੋਲੋਂ ਕਰੀਬ 8 ਲੱਖ 60 ਹਜ਼ਾਰ ਰੁਪਏ 7 ਸਾਲ ਪਹਿਲਾਂ ਆਪਣੇ ਬੱਚਿਆਂ ਦੀ ਪੜ੍ਹਾਈ ਅਤੇ ਘਰੇਲੂ ਜਰੂਰਤਾਂ ਲਈ ਉਧਾਰ ਲਏ ਸੀ। ਉਧਾਰ ਲਏ ਰੁਪਏ ਹੜੱਪਣ ਦੀ ਨੀਅਤ ਨਾਲ ਉਸਨੇ ਪੁਲਿਸ ਦੇ ਕੁੱਝ ਮੁਲਾਜ਼ਮਾਂ ਨਾਲ ਮਿਲ ਕੇ ਉਸਦੇ ਖ਼ਿਲਾਫ਼ ਝੂਠੀਆਂ ਦਰਖਾਸਤਾਂ ਦੇ ਕੇ ਆਪਣੇ ਵਿਰੁੱਧ ਅਲੱਗ ਅਲੱਗ ਅਦਾਲਤਾਂ ਵਿੱਚ ਚੱਲਦੇ ਕੇਸਾਂ ਨੂੰ ਪ੍ਰਵਾਭਿਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਪਰੰਤੂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੇ ਸੱਚਾਈ ਨੂੰ ਦੇਖਦੇ ਹੋਏ ਆਸ਼ਾ ਰਾਣੀ ਦੀਆਂ ਸ਼ਿਕਾਇਤਾਂ ਨਾ ਸਿਰਫ ਝੂਠੀਆਂ ਪਾਈਆਂ, ਸਗੋਂ ਆਸ਼ਾ ਰਾਣੀ ਦੇ ਖ਼ਿਲਾਫ਼ ਹੀ ਕੇਸ ਕਰਨ ਦੀ ਗੱਲ ਕੀਤੀ।
ਇੱਧਰ, ਅਦਾਲਤ ਵਿੱਚ ਰਜਨੀਸ਼ ਸਕਸੈਨਾ ਦੇ ਕਾਬਿਲ ਤੇ ਸੀਨੀਅਰ ਵਕੀਲ ਐਡਵੋਕੇਟ ਸੁਖਵਿੰਦਰ ਸਿੰਘ ਬੱਲ ਅਤੇ ਬੇਅੰਤ ਸਿੰਘ ਕੰਬੋਜ ਦੀਆਂ ਦਲੀਲਾਂ ਤੋਂ ਸਹਿਮਤ ਹੁੰਦੇ ਹੋਏ ਮਾਣਯੋਗ ਅਦਾਲਤ ਨੇ 2 ਕੇਸਾਂ ਵਿੱਚ ਆਸ਼ਾ ਰਾਣੀ ਨੂੰ 18 ਮਹੀਨਿਆਂ ਦੀ ਸਜ਼ਾ ਸੁਣਾਈ ਹੈ। Newsline Express
