Skip to main content

newslineexpres

Home Chandigarh ???? ਪੰਜਾਬ ਦੇ ਤਹਿਸੀਲਦਾਰਾਂ ਦਾ ਵੱਡਾ ਐਲਾਨ; 3 ਮਾਰਚ ਨੂੰ ਕੰਮਕਾਜ ਰਹੇਗਾ ਠੱਪ

???? ਪੰਜਾਬ ਦੇ ਤਹਿਸੀਲਦਾਰਾਂ ਦਾ ਵੱਡਾ ਐਲਾਨ; 3 ਮਾਰਚ ਨੂੰ ਕੰਮਕਾਜ ਰਹੇਗਾ ਠੱਪ

by Newslineexpres@1

???? ਪੰਜਾਬ ਦੇ ਤਹਿਸੀਲਦਾਰਾਂ ਦਾ ਵੱਡਾ ਐਲਾਨ; 3 ਮਾਰਚ ਨੂੰ ਕੰਮਕਾਜ ਰਹੇਗਾ ਠੱਪ

ਚੰਡੀਗੜ੍ਹ, 2 ਮਾਰਚ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਦੀਆਂ ਸਾਰੀਆਂ ਤਹਿਸੀਲਾਂ ਵਿੱਚ ਭਲਕੇ ਯਾਨੀ 3 ਮਾਰਚ ਨੂੰ ਕਲਮ ਨਹੀਂ ਚਲੇਗੀ। ਪੰਜਾਬ ਦੀਆਂ ਸਾਰੀਆਂ ਤਹਿਸੀਲਾ ‘ਚ ਤਹਿਸੀਲਦਾਰਾਂ ਵੱਲੋਂ ਭਲਕੇ ਸਮੂਹਿਕ ਹੜਤਾਲ ‘ਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਇਹ ਜਾਣਕਾਰੀ ਪੰਜਾਬ ਰੈਵੀਨਿਊ ਅਫਸਰ ਐਸੋਸੀਏਸ਼ਨ ਵੱਲੋਂ ਦਿੱਤੀ ਗਈ ਹੈ। ਕੱਲ੍ਹ ਤਹਿਸੀਲਾਂ ‘ਚ ਕਿਸੇ ਵੀ ਪ੍ਰਕਾਰ ਦਾ ਕੋਈ ਕੰਮ-ਕਾਜ ਨਹੀਂ ਹੋਵੇਗਾ। ਜਿਸ ਨਾਲ ਆਮ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ ਰੈਵੀਨਿਊ ਅਫਸਰ ਐਸੋਸੀਏਸ਼ਨ ਵੱਲੋਂ ਸਰਕਾਰ ਅਤੇ ਵਿਜੀਲੈਂਸ ਵਿਭਾਗ ਦੀ ਕਾਰਵਾਈ ਦੀ ਨਿੰਦਾ ਕਰਦੇ ਹੋਏ ਸਮੂਹਿਕ ਛੁੱਟੀ ‘ਤੇ ਜਾਣ ਦਾ ਫੈਸਲਾ ਲਿਆ ਹੈ।

Related Articles

Leave a Comment