???? ਪਟਿਆਲਾ ਦੇ ਧਰਮਪੁਰਾ ਬਾਜ਼ਾਰ ਦੇ ਧਾਣਕਾ ਮੁਹੱਲਾ ਵਿਖੇ ਬਣ ਰਹੇ ਸ਼ਿਵ ਮੰਦਿਰ ਦੇ ਨਿਰਮਾਣ ਦੀਆਂ ਤਿਆਰੀਆਂ ਜ਼ੋਰਾਂ ‘ਤੇ
???? ਸਮਾਜ ਸੇਵੀ ਨੌਜਵਾਨ ਲੇਖਕ ਪ੍ਰਿੰਸ ਕੁਮਾਰ ਨੇ ਵੀ ਸੇਵਾ ਵਿੱਚ ਦਿੱਤਾ ਯੋਗਦਾਨ
????ਜੋ ਮਨੁੱਖ ਸੱਚੇ ਮਨ ਦੇ ਨਾਲ ਸੇਵਾ ਕਰਦਾ ਹੈ, ਉਹ ਦੂਜਿਆਂ ਦੇ ਸੱਚੇ ਸਨੇਹ ਅਤੇ ਆਸ਼ੀਰਵਾਦ ਦਾ ਪਾਤਰ ਬਣਦਾ ਹੈ : ਪ੍ਰਿੰਸ
ਪਟਿਆਲਾ, 19 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਦੇ ਧਰਮਪੁਰਾ ਬਾਜ਼ਾਰ ਦੇ ਧਾਣਕਾ ਮੁਹੱਲਾ ਵਿਖੇ ਬਣ ਰਹੇ ਸ਼ਿਵ ਮੰਦਿਰ ਦੇ ਨਿਰਮਾਣ ਦੀਆਂ ਤਿਆਰੀਆਂ ਪੂਰੇ ਜ਼ੋਰ ਨਾਲ ਚੱਲ ਰਹੀਆਂ ਹਨ। ਸ਼ਿਵ ਮੰਦਿਰ ਕਮੇਟੀ ਧਾਣਕਾ ਮੁਹੱਲਾ ਦੇ ਪ੍ਰਧਾਨ ਦੇਸ ਰਾਜ ਦੀ ਅਗਵਾਈ ਵਿੱਚ ਮੰਦਿਰ ਦਾ ਨਿਰਮਾਣ ਕਾਰਜ ਚਲ ਰਿਹਾ ਹੈ ਜਿਸ ਲਈ ਕਈ ਸ਼ਰਧਾਲੂ ਅਤੇ ਸਮਾਜ ਸੇਵੀ ਅੱਗੇ ਆ ਕੇ ਯੋਗਦਾਨ ਰਹੇ ਹਨ।
ਇਸੇ ਤਰ੍ਹਾਂ ਇਸ ਕਾਰਜ ਲਈ ਸਮਾਜ ਸੇਵੀ ਨੌਜਵਾਨ ਲੇਖਕ ਪ੍ਰਿੰਸ ਕੁਮਾਰ ਨੇ ਵੀ ਆਪਣੀ ਨੇਕ ਕਮਾਈ ਵਿਚੋਂ ਕੁੱਝ ਰਾਸ਼ੀ ਭੇਟ ਕੀਤੀ ਹੈ। ਸ੍ਰੀ ਪ੍ਰਿੰਸ ਨੇ ਕਿਹਾ ਕਿ ਮਨੁੱਖੀ ਸਮਾਜ ਦੇ ਅੰਦਰ ਸੇਵਾ ਭਾਵ ਦਾ ਹੋਣਾ ਬਹੁਤ ਜ਼ਰੂਰੀ ਹੈ, ਜੋ ਸੱਚੇ ਮਨ ਨਾਲ ਸੇਵਾ ਕਰਦਾ ਹੈ, ਉਹ ਦੂਜਿਆਂ ਦੇ ਸੱਚੇ ਸਨੇਹ ਅਤੇ ਆਸ਼ੀਰਵਾਦ ਦਾ ਪਾਤਰ ਬਣਦਾ ਹੈ।

ਸ਼ਿਵ ਮੰਦਿਰ ਕਮੇਟੀ ਦੇ ਪ੍ਰਧਾਨ ਪ੍ਰਭੂ ਭਗਤ ਸ੍ਰੀ ਦੇਸ ਰਾਜ ਨੇ ਦੱਸਿਆ ਕਿ ਲੋਕਾਂ ਦੀ ਮੰਗ ਅਤੇ ਭਗਵਾਨ ਦੀ ਇੱਛਾ ਨਾਲ ਇਸ ਪ੍ਰਾਚੀਨ ਮੰਦਿਰ ਵਿੱਚ 16 ਫਰਵਰੀ ਨੂੰ ਮੂਰਤੀ ਸਥਾਪਨਾ ਸਮਾਰੋਹ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਲਈ ਮੰਦਿਰ ਦੇ ਮੈਂਬਰ ਭਾਰਤ, ਅਸ਼ੋਕ ਕੁਮਾਰ, ਸਾਗਰ, ਸੋਨੂੰ, ਧਰਮਿੰਦਰ ਕੁਮਾਰ ਅਤੇ ਹੋਰ ਸ਼ਰਧਾਲੂਆਂ ਵਲੋਂ ਸੇਵਾ ਕੀਤੀ ਜਾ ਰਹੀ ਹੈ। *Newsline Express*

