???? ਪੰਜਾਬ ਸਰਕਾਰ ਦੇ ਤਿੰਨ ਸਾਲ ‘ਨਾ ਵਿਕਾਸ-ਨਾ ਇਨਸਾਫ਼’ : ਭਾਜਪਾ ਨੇਤਾ ਗੁਰਵਿੰਦਰ ਕਾਂਸਲ
ਪਟਿਆਲਾ / ਨਿਊਜ਼ਲਾਈਨ ਐਕਸਪ੍ਰੈਸ – ਭਾਜਪਾ ਕਾਰਕੁੰਨਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਪੱਤਰਕਾਰਾਂ ਨਾਲ ਗੱਲ ਕਰਦੇ ਕਿਹਾ ਕਿ ਅੱਜ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਤਿੰਨ ਸਾਲ ਹੋ ਚੁੱਕੇ ਨੇ ਤੇ ਇਨ੍ਹਾਂ ਤਿੰਨ ਸਾਲਾਂ ਵਿੱਚ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਸਿਰਫ ਕੋਈ ਫੋਕਾ ਵਾਅਦਾ ਵੀ ਪੂਰਾ ਨਹੀਂ ਕੀਤਾ। ਇਸ ਦੌਰਾਨ 36 ਮਹੀਨੇ ਤੋਂ ਇੱਕ ਰੁਪਿਆ ਵੀ ਨਹੀਂ ਦਿੱਤਾ ਜਦੋਂ ਕਿ ਇਹਨਾਂ ਨੇ 2022 ਵਿੱਚ ਸਰਕਾਰ ਬਣਨ ‘ਤੇ ਇੱਕ ਹਜ਼ਾਰ ਰੁਪਿਆ ਮਹੀਨਾ ਮਹਿਲਾਵਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ ਤੇ ਨਾਲ ਹੀ ਪੰਜਾਬ ਵਾਸੀਆਂ ਨੂੰ ਬੇਅਦਬੀ ਦੇ ਦੋਸ਼ੀਆਂ ਨੂੰ ਤਿੰਨ ਮਹੀਨੇ ਅੰਦਰ ਸਜ਼ਾ ਦੇਣ ਦਾ ਝੂਠਾ ਵਾਅਦਾ ਵੀ ਕੀਤਾ ਸੀ।
ਇਸ ਮੌਕੇ ਭਾਜਪਾ ਨੇਤਾ ਗੁਰਵਿੰਦਰ ਕਾਂਸਲ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਅਸਮਰਥ ਤਾਂ ਰਹੀ ਹੀ ਹੈ, ਨਾਲ ਹੀ ਪੰਜਾਬ ਨੂੰ ਸੁਰੱਖਿਅਤ ਬਣਾਉਣ ਲਈ ਲਾਅ ਐਂਡ ਆਰਡਰ ਬਣਾਈ ਰੱਖਣ ਵਿੱਚ ਵੀ ਅਸਮਰੱਥ ਹੈ। ਇਸ ਮੌਕੇ ਭਾਜਪਾ ਪਟਿਆਲਾ ਦੇ ਸੀਨੀਅਰ ਨੇਤਾ ਅਨਿਲ ਮੰਗਲਾ, ਸੀਨੀਅਰ ਯੁਵਾ ਨੇਤਾ ਵਰੁਣ ਜਿੰਦਲ , ਸੀਨੀਅਰ ਯੁਵਾ ਨੇਤਾ ਗੁਰਵਿੰਦਰ ਕਾਂਸਲ, ਵਿਕਾਸ ਮਿੱਤਲ ਅਤੇ ਹੋਰ ਸਾਥੀ ਮੌਜੂਦ ਸਨ।
Newsline Express
