newslineexpres

Home Chandigarh ???? ਵਿਸ਼ਵ ਓਸਟਰੋਪਰੋਸਿਸ ਦਿਵਸ ਮੌਕੇ ਜਨ ਹਿੱਤ ਸੰਮਤੀ ਵਲੋਂ ਮੈਡੀਕਲ ਕੈਂਪ ਦਾ ਆਯੋਜਨ 

???? ਵਿਸ਼ਵ ਓਸਟਰੋਪਰੋਸਿਸ ਦਿਵਸ ਮੌਕੇ ਜਨ ਹਿੱਤ ਸੰਮਤੀ ਵਲੋਂ ਮੈਡੀਕਲ ਕੈਂਪ ਦਾ ਆਯੋਜਨ 

by Newslineexpres@1

???? ਵਿਸ਼ਵ ਓਸਟਰੋਪਰੋਸਿਸ ਦਿਵਸ ਮੌਕੇ ਜਨ ਹਿੱਤ ਸੰਮਤੀ ਵਲੋਂ ਮੈਡੀਕਲ ਕੈਂਪ ਦਾ ਆਯੋਜਨ

ਪਟਿਆਲਾ, 20 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਆਰਥੋਪੇਡਿਕ ਸੋਸਾਇਟੀ ਵਲੋਂ ਆਈ ਐਮ ਏ ਅਤੇ ਜਨਹਿਤ ਸਮਿਤੀ ਪਟਿਆਲਾ ਨਾਲ ਮਿਲ ਕੇ ਵਿਸ਼ਵ ਓਸਟਰੋਪਰੋਸਿਸ ਦਿਵਸ ਚਿਲਡਰਨਜ਼ ਪਾਰਕ ਬਾਰਾਦਰੀ ਵਿਖੇ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਲੋਕਾ ਨੇ ਇਸ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿਚ ਹੱਡੀਆ ਦੀਆ ਬਿਮਾਰੀਆਂ ਬਾਰੇ ਚਰਚਾ ਅਤੇ ਟੈਸਟ ਕੀਤੇ ਗਏ।

ਇਸ ਮੌਕੇ ਮੁੱਖ ਮਹਿਮਾਨ ਦੇ ਰੂਪ ਵਿਚ ਡਾਕਟਰ ਬਲਬੀਰ ਸਿੰਘ ਜੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸਰਕਾਰ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਨੇ ਕੀਤੀ, ਇਸ ਮੌਕੇ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਨੇ ਪਟਿਆਲਾ ਆਰਥੋਪੇਡਿਕ ਸੰਸਥਾ ਨੂੰ ਇਸ ਪ੍ਰੋਗਰਾਮ ਨੂੰ ਕਰਵਾਉਣ ਲਈ ਮੁਬਾਰਕਾ ਦਿੱਤੀਆ ਉਨਾ ਵਲੋ ਆਈ ਐਮ ਏ ਪਟਿਆਲਾ ਅਤੇ ਜਨਹਿਤ ਸਮਿਤੀ ਨੂੰ ਇਸ ਪ੍ਰੋਗਰਾਮ ਵਿਚ ਸਹਿਯੋਗ ਦੇਣ ਲਈ ਵੀ ਸੰਸਥਾ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਅਸੀਂ ਜੇਕਰ ਆਪਣੇ ਸ਼ਰੀਰ ਨੂੰ ਕੁਝ ਸਮਾਂ ਸੈਰ ਅਤੇ ਯੋਗਾ ਕਰਨ ਲਈ ਸਮਾ ਦੇਈਏ ਤਾਂ ਅਸੀਂ ਲੰਬੀ ਅਤੇ ਸਿਹਤਮੰਦ ਜਿੰਦਗੀ ਜੀ ਸਕਦੇ ਹਾਂ।

ਉਨ੍ਹਾਂ ਦੱਸਿਆ ਕਿ ਸਰੀਰ ਦਾ ਤੰਦਰੁਸਤ ਰਹਿਣਾ ਸਾਨੂੰ ਸਕਾਰਾਤਮਕ ਜਿੰਦਗੀ ਜਿਉਣ ਵਿਚ ਮਦਦ ਕਰਦਾ ਹੈ। ਇਸ ਮੌਕੇ ਡਾਕਟਰ ਧਰਮਬੀਰ ਗਾਂਧੀ ਐਮ ਪੀ ਪਟਿਆਲਾ ਵਲੋ ਬੋਲਦਿਆਂ ਸਾਰਿਆ ਨੂੰ ਇਸ ਦਿਨ ਤੇ ਇਕੱਠੇ ਕਰਨ ਲਈ ਸੰਸਥਾ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੱਸਿਆ ਕੇ ਸਾਨੂੰ ਸ਼ਰੀਰਕ ਤੌਰ ਤੇ, ਮਾਨਸਿਕ ਤੌਰ ਤੇ ਅਤੇ ਆਤਮਿਕ ਤੌਰ ਤੇ ਤੰਦਰੁਸਤ ਰਹਿਣ ਦੀ ਜਰੂਰਤ ਹੈ। ਜੇਕਰ ਅਸੀਂ ਹਰ ਰੋਜ਼ ਸੈਰ ਕਰਦੇ ਹਾਂ ਤਾਂ ਅਸੀਂ ਹਮੇਸ਼ਾ ਤੰਦਰੁਸਤ ਰਹਾਂਗੇ। ਉਨ੍ਹਾਂ ਕਿਹਾ ਕਿ ਬਿਮਾਰੀਆਂ ਬਾਰੇ ਜਾਣਕਾਰੀ ਹੋਣਾ ਹੀ ਅਵੇਰਨੈੱਸ ਅਤੇ ਤੰਦਰੁਸਤ ਸ਼ਰੀਰ ਦੀ ਸ਼ੁਰੂਆਤ ਹੈ। ਸਾਨੂੰ ਨਿਯਮਤ ਰੂਪ ਵਿਚ ਆਪਣੇ ਸ਼ਰੀਰ ਦਾ ਚੈੱਕਅਪ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਵਲੋ ਸਾਰੇ ਪਟਿਆਲਾ ਵਾਸੀਆ ਨੂੰ ਇਸ ਮੌਕੇ ਸ਼ੁੱਭਕਾਮਨਾਵਾਂ ਦਿੱਤੀਆ। ਇਸ ਮੌਕੇ ਵੱਡੀ ਗਿਣਤੀ ਵਿਚ ਪਟਿਆਲੇ ਦੇ ਸਪੈਸ਼ਲਲਿਸਟ ਡਾਕਟਰਾਂ ਵਲੋ ਸ਼ਿਰਕਤ ਕੀਤੀ ਗਈ। ਇਸ ਮੌਕੇ ਸੰਸਥਾ ਪਟਿਆਲਾ ਆਰਥੋਪੇਡਿਕ ਸੋਸਾਇਟੀ ਦੇ ਪ੍ਰਧਾਨ ਡਾਕਟਰ ਹਰੀ ਓਮ ਅਗਰਵਾਲ ਜੀ ਵਲੋ ਆਏ ਹੋਰ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ, ਉਨਾ ਕਿਹਾ ਕਿ ਸੰਸਥਾ ਦੀ ਕੋਸ਼ਿਸ਼ ਹੈ ਕਿ ਅਸੀਂ ਲੋਕਾ ਨੂੰ ਬਿਮਾਰੀਆਂ ਬਾਰੇ ਸੁਚੇਤ ਕਰ ਸਕੀਏ। ਉਨ੍ਹਾਂ ਇਸ ਕੈਂਪ ਵਿੱਚ ਸਹਿਯੋਗ ਦੇਣ ਲਈ ਆਈ ਐਮ ਏ ਪਟਿਆਲਾ ਅਤੇ ਜਨਹਿਤ ਸਮਿਤੀ ਦਾ ਧੰਨਵਾਦ ਕੀਤਾ। ਇਸ ਮੌਕੇ ਪਹੁੰਚੇ ਮਹਿਮਾਨਾਂ ਵਿਚ ਰੋਹਿਤ ਸਿੰਗਲਾ ਮੀਤ ਪ੍ਰਧਾਨ, ਆਈ ਐਮ ਏ ਪਟਿਆਲਾ ਦੇ ਸਕੱਤਰ ਡਾਕਟਰ ਸੁਦੀਪ ਗੁਪਤਾ , ਡਾਕਟਰ ਰੋਹਿਤ ਅਗਰਵਾਲ, ਡਾਕਟਰ ਭਗਵੰਤ ਸਿੰਘ, ਡਾਕਟਰ ਧਨਵੰਤ ਸਿੰਘ, ਡਾਕਟਰ ਸੁਧੀਰ ਵਰਮਾ , ਡਾਕਟਰ ਰਾਕੇਸ਼ ਅਰੋੜਾ, ਡਾਕਟਰ ਜੈ ਪੀ ਐਸ ਵਾਲੀਆਂ, ਡਾਕਟਰ ਕਲੇਰ, ਡਾਕਟਰ ਉਮੇਸ਼, ਡਾਕਟਰ ਅਸ਼ਿਸ ਗੁਪਤਾ, ਡਾਕਟਰ ਪਰਮਜੀਤ , ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਵਿਜੇਤਾ ਪਰਮਿੰਦਰ ਭਲਵਾਨ ਮੈਂਬਰ ਨਸਾ ਮੁਕਤ ਭਾਰਤ ਅਭਿਆਨ ਅਤੇ ਪ੍ਰੈਸ ਸਕੱਤਰ ਜਨ ਹਿੱਤ ਸੰਮਤੀ,ਮੀਤ ਪ੍ਰਧਾਨ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ, ਸਟੇਟ ਐਵਾਰਡੀ ਰੁਪਿੰਦਰ ਕੌਰ, ਰੁਦਰਪ੍ਰਤਾਪ ਸਿੰਘ, ਪਹੁੰਚੇ। ਇਸ ਮੌਕੇ ਪਾਰਕ ਹਸਪਤਾਲ ਪਟਿਆਲਾ ਦੀ ਟੀਮ ਵਲੋ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਬੋਨ ਡੇਨਿਸਿਤੀ ਟੈਸਟ ਦਾ ਪ੍ਰਬੰਧ ਫਾਰਮੈਡ ਅਤੇ ਟੋਰਨਟ ਫਾਰਮਾ ਵਲੋ ਮੁਫ਼ਤ ਕੀਤਾ ਗਿਆ। ਇਸ ਮੌਕੇ ਪਟਿਆਲਾ ਦੇ ਕਈ ਗਰੁੱਪਾਂ ਵਲੋ ਇਸ ਪ੍ਰੋਗਰਾਮ ਵਿਚ ਹਿੱਸਾ ਲਿਆ ਗਿਆ, ਜਿਨ੍ਹਾਂ ਵਿਚ ਫਿੱਟਨੈੱਸ ਕਲੱਬ, ਫਨ ਆਨ ਵਿਲ਼, ਪਟਿਆਲਾ ਰੋਡੀਜ਼, ਬੋਰਣ ਰਨਰਸ, ਪਟਿਆਲਾ ਬਾਰਾਦਰੀ ਗਾਰਡਨ ਅਤੇ ਹੈਲਥ ਅਵੇਰਨੈੱਸ ਸੰਸਥਾ ਦੇ ਮੈਬਰ ਸ਼ਾਮਲ ਸਨ। ਇਸ ਮੌਕੇ ਸਾਰੇ ਮਹਿਮਾਨਾਂ ਵਲੋ ਹੱਡੀਆ ਦੀ ਸੰਭਾਲ ਲਈ ਸੰਦੇਸ਼ ਦਿੰਦਿਆਂ ਗੁਬਾਰੇ ਵੀ ਛੱਡੇ ਗਏ। ਪ੍ਰੋਗਰਾਮ ਵਿੱਚ ਇੱਕ ਹੈਲਥ ਵਾਕ ਵੀ ਕਰਵਾਈ ਗਈ। ਜਿਸ ਦਾ ਸੰਚਾਲਨ ਵੱਖੋ ਵੱਖ ਰਨਿੰਗ ਗਰੁੱਪਾਂ ਵਲੋ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਤੇ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤੇ ਗਏ। ਪ੍ਰੋਗਰਾਮ ਦਾ ਸੰਚਾਲਨ ਉੱਘੇ ਸਮਾਜ ਸੇਵੀ ਅਤੇ ਮੀਤ ਸਕੱਤਰ ਜਗਤਾਰ ਜੱਗੀ ਵਲੋ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਤੇ ਜਨਹਿਤ ਸਮਿਤੀ ਦੇ ਸਕੱਤਰ ਵਿਨੋਦ ਸ਼ਰਮਾ ਜੀ ਵਲੋ ਸਾਰਿਆ ਦਾ ਧੰਨਵਾਦ ਕੀਤਾ ਗਿਆ ਅਤੇ ਪਟਿਆਲਾ ਹਾਫ਼ ਮੈਰਾਥਨ ਦੌੜ ਜੌ ਕੀ 17 ਨਵੰਬਰ ਨੂੰ ਹੋਣ ਜਾ ਰਹੀ ਹੈ ਉਸ ਵਿਚ ਹਿੱਸਾ ਲੈਣ ਦਾ ਸੱਦਾ ਵੀ ਦਿੱਤਾ ਗਿਆ। ਇਸ ਮੌਕੇ ਡਾਕਟਰ ਬਲਬੀਰ ਜੀ ਅਤੇ ਡਾਕਟਰ ਗਾਂਧੀ ਵਲੋ ਸੰਸਥਾ ਜਨਹਿਤ ਸਮਿਤੀ ਨੂੰ ਸਰਕਾਰ ਵਲੋ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਗਿਆ। ਜਿਸ ਲਈ ਸਾਰਿਆ ਵਲੋ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਦੇ ਨਾਲ ਰਾਯਲ ਕਿਚਨ ਦੇ ਮਾਲਕ ਐਮ ਐਲ ਗਰਗ ਅਤੇ ਹਰੀਸ਼ ਸਿੰਗਲਾ ਵਲੋ ਵੀ ਸੰਸਥਾ ਨੂੰ ਵਿੱਤੀ ਮਦਦ ਕਰਨ ਲਈ ਕਿਹਾ ਗਿਆ। ਫੋਟੋ ਕੈਪਸਨ, ਮੈਡੀਕਲ ਕੈਂਪ ਦੌਰਾਨ ਪਹੁੰਚੇ ਸਿਹਤ ਮੰਤਰੀ ਪੰਜਾਬ ਡਾ ਬਲਬੀਰ ਸਿੰਘ,ਐਮ ਪੀ ਧਰਮਬੀਰ ਗਾਂਧੀ, ਡਾਕਟਰ ਹਰੀ ਓਮ ਅਗਰਵਾਲ, ਵਿਨੋਦ ਸ਼ਰਮਾ ਹੈਲਥ ਚੈੱਕਅਪ ਕਰਵਾਉਂਦੇ ਹੋਏ ਨਾਲ ਸਟੇਟ ਐਵਾਰਡੀ ਪਰਮਿੰਦਰ ਭਲਵਾਨ, ਜਿਲ੍ਹਾ ਐਵਾਰਡੀ ਜਗਤਾਰ ਜੱਗੀ।

Related Articles

Leave a Comment