???? ਜਦੋਂ ਮੰਤਰੀ ਨਹੀਂ ਸੁਰੱਖਿਅਤ ਤਾਂ ਆਮ ਪਬਲਿਕ ਕਿੱਥੇ ਸੁਰੱਖਿਅਤ : ਵਿਜੈ ਕੁਕਾ
???? ਭਗਵੰਤ ਮਾਨ ਅਸਤੀਫ਼ਾ ਦੇਵੇ – ਡਾ. ਗੁਰਵਿੰਦਰ ਕਾਂਸਲ
ਪਟਿਆਲਾ, 8 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਦਿਹਾਤੀ ਦੇ ਹੀਰਾ ਬਾਗ ਵਿਖੇ ਭਾਜਪਾ ਯੁਵਾ ਨੇਤਾ ਡਾ. ਗੁਰਵਿੰਦਰ ਕਾਂਸਲ ਵਲੋ ਆਪਣੇ ਸਾਥੀਆ ਸਮੇਤ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਿੱਤਾ ਗਿਆ ਜਿਸ ਵਿੱਚ ਖਾਸ ਤੋਰ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਜੈ ਕੂਕਾ ਅਤੇ ਭਾਜਪਾ ਯੁਵਾ ਪ੍ਰਧਾਨ ਨਿਖਿਲ ਕਾਕਾ ਜੀ ਵਲੋ ਸ਼ਮੂਲੀਅਤ ਕਿੱਤੀ ਗਈ। ਵਿਜੈ ਕੂਕਾ ਜੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਸਿਰਫ਼ ਦਿੱਲੀ ਤੋਂ ਹਾਰੇ ਹੋਏ ਬੇਰੋਗਾਰਾ ਦੀ ਮਹਿਮਾਨਨਿਵਾਜ਼ੀ ਵਿੱਚ ਲੱਗੀ ਹੋਈ ਹੈ ਜੌ ਕੇ ਪੰਜਾਬ ਵਿੱਚ ਆਕੇ ਰੋਜ਼ਗਾਰ ਲੱਬ ਰਹੇ ਨੇ ਅਤੇ ਇਹ ਵੀ ਕਿਹਾ ਕੇ ਜਦੋਂ ਪੰਜਾਬ ਵਿੱਚ ਮੰਤਰੀ ਹੀ ਨਹੀਂ ਸੁਰੱਖਿਅਤ ਤਾਂ ਆਮ ਲੋਕ ਕਿੱਥੇ ਸੁਰੱਖਿਅਤ ਹੋਣਗੇ। ਡਾ. ਗੁਰਵਿੰਦਰ ਕਾਂਸਲ ਦਾ ਕਹਿਣਾ ਹੈ ਕਿ ਭਗਵੰਤ ਮਾਨ ਸਿਰਫ਼ ਰਬੜ ਦੀ ਸਟੈਂਪ ਹੈ ਜਦੋਂ ਕਿ ਅਸਲੀ ਪੰਜਾਬ ਦੀ ਸਰਕਾਰ ਤਾਂ ਦਿੱਲੀ ਤੋਂ ਨਕਾਰੇ ਗਏ ਬੰਦਿਆ ਦੁਆਰਾ ਚਲਾਈ ਜਾ ਰਹੀ ਹੈ ਜਿੰਨਾ ਨੂੰ ਦਿੱਲੀ ਵਾਸੀਆਂ ਨੇ ਦਿੱਲੀ ਦੀਆ ਸੇਵਾਵਾਂ ਤੋਂ ਮੁਕਤ ਕਰ ਦਿੱਤਾ ਹੈ ਅਤੇ ਉਹ ਹੁਣ ਪੰਜਾਬ ਵਿੱਚ ਆਕੇ ਪੰਜਾਬ ਦੇ ਲੋਕਾਂ ਦੇ ਹੱਕ ਦਾ ਪੈਸਾ ਆਪਣੀ ਫੋਕੀ ਟੋਰ ਅਤੇ ਸਹੂਲਤਾਂ ਵਿੱਚ ਬਰਬਾਦ ਕਰ ਰਹੇ ਨੇ ਤੇ ਡਾ. ਕਾਂਸਲ ਨੇ ਇਹ ਵੀ ਕਿਹਾ ਕੇ ਪੰਜਾਬ ਸਰਕਾਰ ਲਾਅ ਐਂਡ ਆਰਡਰ ਨੂੰ ਮਜ਼ਬੂਤ ਕਰਨ ਲਈ ਠੋਸ ਕਦਮ ਚੁੱਕੇ ਨਹੀਂ ਤਾਂ ਭਗਵੰਤ ਮਾਨ ਅਸਤੀਫ਼ਾ ਦੇਵੇ। ਨਾਲ ਹੀ ਯੁਵਾ ਪ੍ਰਧਾਨ ਨਿਖਿਲ ਕਾਕਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨਿਕੰਮੀ ਸਰਕਾਰ ਹੈ ਜਿੰਨਾ ਦਾ ਪੰਜਾਬ ਨੂੰ ਲੈਕੇ ਕੋਈ ਮਜ਼ਬੂਤ ਪਲਾਨ ਨਹੀਂ ਤੇ ਨਾ ਹੀ ਕੋਈ ਪੰਜਾਬ ਵੱਲ ਧਿਆਨ ਹੈ ਤਾਂ ਕੇਂਦਰ ਨੂੰ ਅਪੀਲ ਹੈ ਕਿ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਗਣਾ ਜਰੂਰੀ ਹੋਗਿਆ ਹੈ ਇਸ ਮੌਕੇ ਯਾਦਵਿੰਦਰ ਕਾਂਸਲ,ਸ਼ਾਮ ਲਾਲ ਮਿੱਤਲ, ਮਦਨ ਲਾਲ ਕਾਂਸਲ ਅਨੂਪ ਸਿੰਗਲਾ, ਸੁਤੰਤਰ, ਇਕਤੀਰ, ਰਾਕੇਸ਼, ਉਮੇਸ਼ ਠਾਕੁਰ, ਵਿਕਾਸ ਮਿੱਤਲ, ਹਣੀ, ਪਰਵੀਨ, ਦੀਪ, ਰੱਤਨ ਮੱਟੂ, ਨੀਰਜ, ਅਨੁਭਵ ਮੌਜੂਦ ਸਨ।
