Skip to main content

newslineexpres

Breaking News
Joe Rogan Podcasts You Must Listen
Home Accident ਸ਼ਿਮਲਾ ‘ਚ ਖੱਡ ਵਿੱਚ ਡਿੱਗੀ ਬੱਸ, ਡਰਾਈਵਰ-ਕੰਡਕਟਰ ਸਣੇ 4 ਮੌਤਾਂ

ਸ਼ਿਮਲਾ ‘ਚ ਖੱਡ ਵਿੱਚ ਡਿੱਗੀ ਬੱਸ, ਡਰਾਈਵਰ-ਕੰਡਕਟਰ ਸਣੇ 4 ਮੌਤਾਂ

by Newslineexpres@1

 ਸ਼ਿਮਲਾ, 21  ਜੂਨ – ਨਿਊਜ਼ਲਾਈਨ ਐਕਸਪ੍ਰੈਸ – ਜ਼ਿਲ੍ਹਾ ਸ਼ਿਮਲਾ ਦੇ ਜੁਬਲ ਵਿੱਚ ਅੱਜ ਸਵੇਰੇ ਇੱਕ ਵੱਡਾ ਬੱਸ ਹਾਦਸਾ ਵਾਪਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨਦੀ ਬੱਸ ਅੱਜ ਸਵੇਰੇ ਜੱਬਲ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਤਿੰਨ ਹੋਰ ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਇਲਾਜ ਲਈ ਜੱਬਲ ਦੇ ਹਸਪਤਾਲ ਲਿਆਂਦਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਐਚਆਰਟੀਸੀ ਬੱਸ ਅੱਜ ਸਵੇਰੇ ਜੱਬਲ ਦੇ ਕੁਡੂ ਤੋਂ ਗਿਲਟਾਡੀ ਵੱਲ ਜਾ ਰਹੀ ਸੀ, ਜਦੋਂ ਗਿਲਟਾਡੀ ਨੇੜੇ ਬੱਸ ਅੱਧ ਵਿਚਕਾਰ ਇੱਕ ਖੱਡ ਵਿੱਚ ਜਾ ਡਿੱਗੀ। ਹਾਦਸੇ ਦੇ ਸਮੇਂ ਬੱਸ ਵਿੱਚ ਡਰਾਈਵਰ ਅਤੇ ਕੰਡਕਟਰ ਸਣੇ ਕੁੱਲ 7 ਲੋਕ ਸਵਾਰ ਸਨ। ਇਨ੍ਹਾਂ ‘ਚੋਂ ਬੱਸ ਦੇ ਡਰਾਈਵਰ ਅਤੇ ਕੰਡਕਟਰ ਸਣੇ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤਿੰਨ ਹੋਰ ਸਵਾਰੀਆਂ ਗੰਭੀਰ ਜ਼ਖ਼ਮੀ ਹਨ ਅਤੇ ਜੱਬਲ ਹਸਪਤਾਲ ਵਿੱਚ ਇਲਾਜ ਅਧੀਨ ਹਨ। ਪੁਲਿਸ ਦੇ ਨਾਲ-ਨਾਲ ਸਥਾਨਕ ਲੋਕ ਵੀ ਬਚਾਅ ‘ਚ ਜੁੱਟ ਗਏ ਹਨ।

Related Articles

Leave a Comment