ਬਨੂੜ, 15 ਅਪ੍ਰੈਲ : ਨਿਊਜ਼ਲਾਈਨ ਐਕਸਪ੍ਰੈਸ – ਗਿਆਨ ਸਾਗਰ ਮੈਡੀਕਲ ਕਾਲਜ ਅਤੇ ਹਸਪਤਾਲ ‘ਤੇ ਈਡੀ (ED) ਦੀ ਟੀਮ ਵੱਲੋਂ ਰੇਡ ਕੀਤੀ ਗਈ। ਹਸਪਤਾਲ ਮਨੇਜਮੈਂਟ ਨੂੰ ਜਦੋਂ ਈਡੀ ਦੀ ਟੀਮ ਦੇ ਆਉਣ ਦੀ ਭਣਕ ਲੱਗੀ ਤਾਂ ਅਧਿਕਾਰੀ ਉਥੋ ਗਾਇਬ ਹੋ ਗਏ। ਟੀਮ ਨੇ ਹਸਪਤਾਲ ਦੇ ਦਫਤਰ ਅੰਦਰ ਦਾਖਲ ਹੋ ਕੇ ਸਾਰਾ ਰਿਕਾਰਡ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਆਰੰਭ ਦਿੱਤੀ ਹੈ। ਜਾਣਕਾਰੀ ਮੁਤਾਬਕ ਟੀਮ ਹਸਪਤਾਲ ਵਿੱਚ ਹਰਿਆਣਾ ਨੰਬਰ ਦੀਆਂ ਦੋ ਗੱਡੀਆਂ ਵਿੱਚ ਸਵਾਰ ਹੋ ਕੇ ਪਹੁੰਚੀ। ਇਸ ਰੇਡ ਬਾਰੇ ਪ੍ਰਬੰਧਕਾਂ ਨੂੰ ਪਤਾ ਲੱਗਣ ‘ਤੇ ਉਹ ਹਸਪਤਾਲ ‘ਚੋਂ ਰਫੂਚੱਕਰ ਹੋ ਗਏ। ਇਸ ਟੀਮ ਵਿਚ 8 ਤੋਂ 10 ਮੈਂਬਰ ਸ਼ਾਮਲ ਹਨ ਜੋ ਜਾਂਚ ਕਰ ਰਹੇ ਹਨ।
previous post
