newslineexpres

Home Chandigarh ???? ਦੇਵੀ ਦੇਵਤਿਆਂ ਦੇ ਨਾਂਅ ਉੱਤੇ ਬੇਅਦਬੀ ਕਰਨ ਵਾਲੇ ਕਥਿਤ ਦੋਸ਼ੀ ਸਰਬਜੀਤ ਔਖਲਾ ਨੂੰ ਪਿਆ ਮਿਰਗੀ ਦਾ ਦੋਰਾ

???? ਦੇਵੀ ਦੇਵਤਿਆਂ ਦੇ ਨਾਂਅ ਉੱਤੇ ਬੇਅਦਬੀ ਕਰਨ ਵਾਲੇ ਕਥਿਤ ਦੋਸ਼ੀ ਸਰਬਜੀਤ ਔਖਲਾ ਨੂੰ ਪਿਆ ਮਿਰਗੀ ਦਾ ਦੋਰਾ

by Newslineexpres@1

???? ਦੇਵੀ ਦੇਵਤਿਆਂ ਦੇ ਨਾਂਅ ਉੱਤੇ ਬੇਅਦਬੀ ਕਰਨ ਵਾਲੇ ਕਥਿਤ ਦੋਸ਼ੀ ਸਰਬਜੀਤ ਔਖਲਾ ਨੂੰ ਪਿਆ ਮਿਰਗੀ ਦਾ ਦੋਰਾ

???? ਅਗਲੀ ਪੇਸ਼ੀ 28 ਅਪ੍ਰੈਲ ਨੂੰ

???? ਅਦਾਲਤ ਨੇ ਸੁਣਾਇਆ ਪੇਸ਼ੀ ਉਤੇ ਨਿੱਜੀ ਤੌਰ ਉੱਤੇ ਪੇਸ਼ ਹੋਣ ਦਾ ਹੁਕਮ

    ਪਟਿਆਲਾ, 17 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ –   ਪਵਿੱਤਰ ਗ੍ਰੰਥ ਸ੍ਰੀ ਰਮਾਇਣ ਜੀ ਅਤੇ ਦੇਵੀ ਦੇਵਤਿਆਂ ਦੇ ਨਾਂਅ ਉਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਵਾਲੇ ਪਟਿਆਲਾ ਨਿਵਾਸੀ ਦੋਸ਼ੀ ਸਰਬਜੀਤ ਸਿੰਘ ਓਖਲਾ ਨੂੰ ਅਚਾਨਕ ਮਿਰਗੀ ਦਾ ਦੌਰਾ ਪੈਣ ਦੀ ਸੂਚਨਾ ਮਿਲੀ ਹੈ। ਅੱਜ ਉਸਦੀ ਪਟਿਆਲਾ ਦੀ ਇੱਕ ਅਦਾਲਤ ਵਿੱਚ ਪੇਸ਼ੀ ਸੀ ਜਿੱਥੇ ਉਸਦੇ ਵਕੀਲ ਵੱਲੋਂ ਇਹ ਜਾਣਕਾਰੀ ਦਿੱਤੀ ਗਈ। ਦੁੱਜੇ ਪਾਸੇ ਸ਼ਿਕਾਇਤਕਰਤਾ ਨੇ ਅਦਾਲਤ ਵਿੱਚ ਕਿਹਾ ਕਿ ਵੱਖ ਵੱਖ ਸੰਗੀਨ ਧਾਰਾਵਾਂ ਦੇ ਦੋਸ਼ੀ ਓਖਲਾ ਦੀ ਜ਼ਮਾਨਤ ਦੀ ਅਰਜ਼ੀ ਮਾਣਯੋਗ ਐਡੀਸ਼ਨਲ ਸੈਸ਼ਨ ਅਦਾਲਤ ਵਿੱਚ ਰੱਦ ਹੋ ਚੁੱਕੀ ਹੈ ਜਿਸ ਕਾਰਨ ਉਹ ਗਿਰਫ਼ਤਾਰੀ ਤੋਂ ਬਚਣ ਲਈ ਬਹਾਨੇ ਬਣਾ ਰਿਹਾ ਹੈ।
ਸੀਨੀਅਰ ਕਾਬਿਲ ਐਡਵੋਕੇਟ ਦੇਵੇਂਦਰ ਰਾਜਪੂਤ ਨੇ ਅਦਾਲਤ ਨੂੰ ਦੱਸਿਆ ਕਿ ਸਰਬਜੀਤ ਸਿੰਘ ਓਖਲਾ ਵਿਰੁੱਧ ਸਾਲ 2022 ਦੌਰਾਨ ਥਾਣਾ ਲਾਹੌਰੀ ਗੇਟ ਪਟਿਆਲਾ ਅਤੇ ਸਾਲ 2024 ਵਿੱਚ ਥਾਣਾ ਕੋਤਵਾਲੀ ਪਟਿਆਲਾ ਵਿਖੇ ਵੱਖ ਵੱਖ ਸੰਗੀਨ ਧਾਰਾਵਾਂ ਅਧੀਨ ਮੁਕੱਦਮੇ ਦਰਜ਼ ਹਨ ਅਤੇ ਹੁਣ ਉਹ ਆਪਣੇ ਸਾਥੀਆਂ ਨਾਲ ਰਲ ਕੇ ਸ਼ਿਕਾਇਤਕਰਤਾਵਾਂ ਦਾ ਜਾਨੀ ਨੁਕਸਾਨ ਪਹੁੰਚਾਉਣ ਦੀ ਫਿਰਾਕ ਵਿੱਚ ਹੈ ਜਿਸ ਸੰਬਧੀ ਪੰਜਾਬ ਦੇ ਡੀਜੀਪੀ ਨੂੰ ਵੀ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਅਤੇ ਹੋਰ ਅਧਿਕਾਰੀਆਂ ਨੂੰ ਵੀ ਸ਼ਿਕਾਇਤਾਂ ਕੀਤੀਆਂ ਗਈਆਂ ਹਨ, ਇਸ ਲਈ ਓਖਲਾ ਨੂੰ ਤੁਰੰਤ ਜੇਲ੍ਹ ਭੇਜ ਦੇਣਾ ਚਾਹੀਦਾ ਹੈ।

  ਅੱਜ ਦੀ ਪੇਸ਼ੀ ਤੋਂ ਬਾਅਦ ਮਾਣਯੋਗ ਅਦਾਲਤ ਨੇ ਸਰਬਜੀਤ ਓਖਲਾ ਦੀ ਅੱਜ ਦੀ ਪੇਸ਼ੀ ਦੀ ਮੈਡੀਕਲ ਛੁੱਟੀ ਮਨਜ਼ੂਰ ਕਰਦਿਆਂ ਅਗਲੀ ਪੇਸ਼ੀ ਉਤੇ ਨਿੱਜੀ ਤੌਰ ਉੱਤੇ ਪੇਸ਼ ਹੋਣ ਦੇ ਹੁਕਮ ਦਿੱਤੇ ਅਤੇ ਨਾਲ ਹੀ ਅੱਜ ਦਾ ਮੈਡੀਕਲ ਵੀ ਲਗਾਉਣ ਲਈ ਕਿਹਾ।  Newsline Express

Related Articles

Leave a Comment