newslineexpres

Breaking News
🚩 IPL क्रिकेट में पंजाब किंग्स टीम की लगातार पांचवीं हार ; दर्शक गुस्से में  🚩गेंदबाजों ने फिर किया निराश, आखिरी ओवरों में की बेकार गेंदबाजी  🚩जीता हुआ मैच भी गंवाया  🚩तिलक वर्मा की शानदार बल्लेबाजी से मुंबई इंडियंस की रोमांचक जीत 🚩Devotees’ Sentiments Must Be Respected During Beautification of Kali Mata Temple: Pawan Gupta 🚩काली देवी मंदिर के सौंदर्यीकरण में श्रद्धालुओं की भावनाओं का रखा जाए विशेष ध्यान : पवन गुप्ता 🚩 ਬਾਰਵੀਂ ਦੀ ਮੈਰਿਟ ‘ਚ ਚਮਕੀਆਂ ਪੁਰਾਣੀ ਪੁਲਿਸ ਲਾਈਨ ਸਕੂਲ ਦੀਆਂ 4 ਵਿਦਿਆਰਥਣਾਂ 🚩 ਯੋਗਰਾਜ ਸਿੰਘ ਦੇ ਮਹਿਲਾਵਾਂ ਬਾਰੇ ਬੋਲੇ ਵਿਵਾਦਿਤ ਡਾਇਲੌਗ ਮਾਮਲੇ ’ਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਿਆ ਸੂ-ਮੋਟੋ ਨੋਟਿਸ 🚩 ਦਿੱਲੀ ’ਚ Work From Home ਦਾ ਐਲਾਨ; ਸਰਕਾਰੀ ਮੁਲਾਜ਼ਮ 2 ਦਿਨ ਕਰਨਗੇ ਘਰ ਤੋਂ ਕੰਮ
Joe Rogan Podcasts You Must Listen
Home ਪਟਿਆਲ਼ਾ ???? ਪਟਿਆਲਾ ਜ਼ਿਲ੍ਹੇ ’ਚ ਆਤਿਸ਼ਬਾਜ਼ੀ, ਬੰਬ, ਹਵਾਈ ਪਟਾਖੇ ਚਲਾਉਣ ’ਤੇ ਪੂਰਨ ਪਾਬੰਦੀ

???? ਪਟਿਆਲਾ ਜ਼ਿਲ੍ਹੇ ’ਚ ਆਤਿਸ਼ਬਾਜ਼ੀ, ਬੰਬ, ਹਵਾਈ ਪਟਾਖੇ ਚਲਾਉਣ ’ਤੇ ਪੂਰਨ ਪਾਬੰਦੀ

by Newslineexpres@1

ਪਟਿਆਲਾ, 9 ਮਈ – ਨਿਊਜ਼ਲਾਈਨ ਐਕਸਪ੍ਰੈਸ – ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਡਾ. ਪ੍ਰੀਤੀ ਯਾਦਵ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਪਟਿਆਲਾ ਦੀ ਹਦੂਦ ਅੰਦਰ ਵਿਆਹ ਸ਼ਾਦੀਆਂ, ਖ਼ੁਸ਼ੀ ਦੇ ਉਤਸਵਾਂ ਅਤੇ ਧਾਰਮਿਕ ਸਮਾਗਮਾਂ ਦੌਰਾਨ ਆਮ ਪਬਲਿਕ ਵੱਲੋਂ ਚਲਾਈ ਜਾਂਦੀ ਆਤਿਸ਼ਬਾਜ਼ੀ, ਜਿਸ ਵਿੱਚ ਬੰਬ, ਹਵਾਈ ਪਟਾਖੇ ਅਤੇ ਚਾਈਨੀਜ਼ ਕਰੈਕਰ ਆਦਿ ਸ਼ਾਮਲ ਹਨ, ਦੇ ਚਲਾਉਣ ਉੱਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਮਿਤੀ 04 ਜੂਨ, 2025 ਤੱਕ ਲਾਗੂ ਰਹਿਣਗੇ। ਸੀਨੀਅਰ ਪੁਲਿਸ ਕਪਤਾਨ ਪਟਿਆਲਾ ਵੱਲੋਂ ਇਸ ਹੁਕਮ ਦੀ ਪਾਲਣਾ ਕਰਵਾਏ ਜਾਣ ਨੂੰ ਯਕੀਨੀ ਬਣਾਇਆ ਜਾਵੇਗਾ।
ਆਪਣੇ ਹੁਕਮਾਂ ਵਿੱਚ ਉਹਨਾਂ ਕਿਹਾ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਆਦੇਸ਼ਾਂ ਅਨੁਸਾਰ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚ ਸੰਕਟਕਾਲੀਨ ਸਥਿਤੀ ਨਾਲ ਨਜਿੱਠਣ ਲਈ ਸਿਵਲ ਡਿਫੈਂਸ ਐਕਟ, 1968 ਅਧੀਨ ਮੌਕ ਡਰਿਲ ਕੀਤੀਆਂ ਜਾ ਰਹੀਆਂ ਹਨ। ਆਮ ਤੌਰ ਤੇ ਦੇਖਣ ਵਿੱਚ ਆਉਂਦਾ ਹੈ ਕਿ ਆਏ ਦਿਨ ਵਿਆਹ ਸ਼ਾਦੀਆਂ, ਖ਼ੁਸ਼ੀ ਦੇ ਉਤਸਵਾਂ ਤੇ ਧਾਰਮਿਕ ਸਮਾਗਮਾਂ ਦੌਰਾਨ ਆਮ ਪਬਲਿਕ ਵੱਲੋਂ ਆਤਿਸ਼ਬਾਜ਼ੀ ਜਿਸ ਵਿੱਚ ਬੰਬ, ਹਵਾਈ ਪਟਾਖੇ ਅਤੇ ਚਾਈਨੀਜ਼ ਕਰੈਕਰ ਸ਼ਾਮਲ ਹੁੰਦੇ ਹਨ, ਦੀ ਭਰਪੂਰ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਪਟਾਖਿਆਂ ਨਾਲ ਸ਼ੋਰ ਸ਼ਰਾਬੇ ਨਾਲ ਆਮ ਪਬਲਿਕ ਵਿੱਚ ਡਰ ਪੈਦਾ ਹੁੰਦਾ ਹੈ, ਜਿਸ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਵਿਗੜਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ।

Related Articles

Leave a Comment