newslineexpres

Home Chandigarh ???? ਅਦਾਲਤ ਨੇ ਪੰਜਾਬੀ ਯੂਨੀਵਰਸਿਟੀ ਵਿਖੇ ਧਰਨਾ ਨਾ ਲਾਉਣ ਸਬੰਧੀ ਹੁਕਮ ਕੀਤੇ ਜਾਰੀ

???? ਅਦਾਲਤ ਨੇ ਪੰਜਾਬੀ ਯੂਨੀਵਰਸਿਟੀ ਵਿਖੇ ਧਰਨਾ ਨਾ ਲਾਉਣ ਸਬੰਧੀ ਹੁਕਮ ਕੀਤੇ ਜਾਰੀ

by Newslineexpres@1

ਪਟਿਆਲਾ, 4 ਜੂਨ 2025 – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬੀ ਯੂਨੀਵਰਸਿਟੀ ਵਿਖੇ ਪਿਛਲੇ ਕੁੱਝ ਦਿਨਾਂ ਤੋਂ ਧਰਨੇ ਉੱਤੇ ਬੈਠੇ ਦਿਹਾੜੀਦਾਰ ਕਰਮਚਾਰੀਆਂ ਸਬੰਧੀ ਯੂਨੀਵਰਸਿਟੀ ਅਥਾਰਟੀਜ਼ ਨੇ ਦੱਸਿਆ ਕਿ ਮਾਣਯੋਗ ਅਦਾਲਤ ਵੱਲੋਂ 2 ਜੂਨ ਨੂੰ ਜਾਰੀ ਹੋਏ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਯੂਨੀਵਰਸਿਟੀ ਦੀ ਚਾਰਦੀਵਾਰੀ ਤੋਂ 300 ਮੀਟਰ ਦੇ ਬਾਹਰ ਤੱਕ ਕਿਸੇ ਵੀ ਧਰਨੇ, ਇਕੱਠ, ਮੀਟਿੰਗ, ਇਕੱਤਰਤਾ, ਪ੍ਰਦਰਸ਼ਨ ਘਿਰਾਓ ਆਦਿ ਗਤੀਵਿਧੀ ਦੀ ਮਨਾਹੀ ਹੈ। ਸੋ ਅਦਾਲਤੀ ਹੁਕਮਾਂ ਅਨੁਸਾਰ ਸਪਸ਼ਟ ਹੈ ਕਿ ਯੂਨੀਵਰਸਿਟੀ ਕੈੰਪਸ ਦੇ ਅੰਦਰ ਧਰਨਾ ਨਹੀਂ ਲਗਾਇਆ ਜਾ ਸਕਦਾ। ਕਰਮਚਾਰੀ ਕਿਸੇ ਵੀ ਰੂਪ ਵਿੱਚ ਯੂਨੀਵਰਸਿਟੀ ਦੇ ਕੰਮ ਕਾਜ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ। ਅਥਾਰਟੀਜ਼ ਨੇ ਦੱਸਿਆ ਕਿ ਅਦਾਲਤ ਦੇ ਇਨ੍ਹਾਂ ਹੁਕਮਾਂ ਸਬੰਧੀ ਇਨ੍ਹਾਂ ਕਰਮਚਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ।

Related Articles

Leave a Comment