Skip to main content

newslineexpres

Home FesrivalFestival ???? ਸਾਜ਼ ਔਰ ਆਵਾਜ਼ ਕਲੱਬ ਪਟਿਆਲਾ ਦੇ ਸਹਿਯੋਗ ਨਾਲ ਨਿਊਜ਼ਲਾਈਨ ਐਕਸਪ੍ਰੈਸ ਅਖ਼ਬਾਰ ਸਮੂਹ ਵੱਲੋਂ ਇੱਕ ਹੋਰ ਸ਼ਾਨਦਾਰ ਮਿਊਜ਼ਿਕਲ ਈਵੈਂਟ ਦਾ ਐਲਾਨ

???? ਸਾਜ਼ ਔਰ ਆਵਾਜ਼ ਕਲੱਬ ਪਟਿਆਲਾ ਦੇ ਸਹਿਯੋਗ ਨਾਲ ਨਿਊਜ਼ਲਾਈਨ ਐਕਸਪ੍ਰੈਸ ਅਖ਼ਬਾਰ ਸਮੂਹ ਵੱਲੋਂ ਇੱਕ ਹੋਰ ਸ਼ਾਨਦਾਰ ਮਿਊਜ਼ਿਕਲ ਈਵੈਂਟ ਦਾ ਐਲਾਨ

by Newslineexpres@1

???? ਸਾਜ਼ ਔਰ ਆਵਾਜ਼ ਕਲੱਬ ਪਟਿਆਲਾ ਦੇ ਸਹਿਯੋਗ ਨਾਲ ਨਿਊਜ਼ਲਾਈਨ ਐਕਸਪ੍ਰੈਸ ਅਖ਼ਬਾਰ ਸਮੂਹ ਵੱਲੋਂ ਇੱਕ ਹੋਰ ਸ਼ਾਨਦਾਰ ਮਿਊਜ਼ਿਕਲ ਈਵੈਂਟ ਦਾ ਐਲਾਨ

???? ਨਾਰਥ ਜ਼ੋਨ ਕਲਚਰ ਸੈਂਟਰ (NZCC) ਦੇ ਵੱਡੇ ਆਡੀਟੋਰੀਅਮ ਹਾਲ ਵਿਚ 27 ਜੁਲਾਈ ਨੂੰ ਬਾਅਦ ਦੁਪਹਿਰ ਤੋਂ ਦੇਰ ਸ਼ਾਮ ਤੱਕ ਹੋਵੇਗਾ ਰੰਗਾਰੰਗ ਪ੍ਰੋਗਰਾਮ

ਪਟਿਆਲਾ, 5 ਜੁਲਾਈ – ਰਵਿੰਦਰ ਕੁਮਾਰ ਬਾਲੀ, ਗੌਤਮ ਬੱਗਾ / ਨਿਊਜ਼ਲਾਈਨ ਐਕਸਪ੍ਰੈਸ –    ਸ਼ਾਹੀ ਸ਼ਹਿਰ ਪਟਿਆਲਾ ਵਿੱਚ ਸੰਗੀਤ ਪ੍ਰੇਮੀਆਂ ਦਾ “ਸਾਜ਼ ਔਰ ਆਵਾਜ਼ ਕਲੱਬ” ਦੇ ਨਾਂਅ ਨਾਲ ਬਹੁਤ ਹੀ ਪ੍ਰਸਿੱਧ ਕਲੱਬ ਕਈ ਸਾਲਾਂ ਤੋਂ ਮਿਊਜ਼ਿਕ ਤੇ ਆਵਾਜ਼ ਦੀ ਦੁਨੀਆ ਵਿੱਚ ਲੋਕਾਂ ਦੇ ਦਿਲਾਂ ਉਤੇ ਰਾਜ਼ ਕਰ ਰਿਹਾ ਹੈ। ਇਸ ਕਲੱਬ ਦੇ ਗੀਤ ਸੰਗੀਤ ਦੇ ਚਹੇਤੇ ਕਲਾਕਾਰਾਂ ਨੇ ਅਕਸਰ ਵੱਖ ਵੱਖ ਮੌਕਿਆਂ ਉਤੇ ਕਈ ਪ੍ਰੋਗਰਾਮ ਕੀਤੇ ਹੈ। ਇਸ ਕਲੱਬ ਦੀ ਮਿਹਨਤ ਨਾਲ ਹੀ ਪੰਜਾਬੀ ਅਖਬਾਰ ਸਮੂਹ ਨਿਊਜ਼ਲਾਈਨ ਐਕਸਪ੍ਰੈਸ ਦੇ ਪ੍ਰਬੰਧਕਾਂ ਤੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਸੰਪਾਦਕ ਅਸ਼ੋਕ ਵਰਮਾ ਵੀ ਪਿਛਲੇ ਤਿੰਨ ਸਾਲਾਂ ਤੋਂ ਕਲੱਬ ਨਾਲ ਜੁੜੇ ਹੋਏ ਹਨ, ਜਿਨ੍ਹਾਂ ਨੇ ਸਾਜ਼ ਔਰ ਆਵਾਜ਼ ਕਲੱਬ ਪਟਿਆਲਾ ਦੇ ਸਹਿਯੋਗ ਨਾਲ ਗੀਤ ਸੰਗੀਤ ਨਾਲ ਸਬੰਧਤ ਕਈ ਸ਼ਾਨਦਾਰ ਪ੍ਰੋਗਰਾਮ ਕਰਵਾਏ ਹਨ। ਬਹੁਤ ਹੀ ਵਧੀਆ ਤੇ ਦਿਲਕਸ਼ ਆਵਾਜ਼ ਨਾਲ ਕਰਵਾਏ ਅਜਿਹੇ ਮਿਊਜ਼ਿਕਲ ਈਵੈਂਟ, ਹਜ਼ਾਰਾਂ ਗੀਤ ਪ੍ਰੇਮੀਆਂ ਨੇ ਪਸੰਦ ਕੀਤੇ ਹਨ।

ਇਸੇ ਲੜੀ ਨੂੰ ਜਾਰੀ ਰੱਖਦੇ ਹੋਏ “ਸਾਜ਼ ਔਰ ਆਵਾਜ਼ ਕਲੱਬ ਪਟਿਆਲਾ” ਦੇ ਸਹਿਯੋਗ ਨਾਲ “ਨਿਊਜ਼ਲਾਈਨ ਐਕਸਪ੍ਰੈਸ ਅਖ਼ਬਾਰ ਸਮੂਹ” ਵੱਲੋਂ ਇੱਕ ਹੋਰ ਸ਼ਾਨਦਾਰ ਮਿਊਜ਼ਿਕਲ ਈਵੈਂਟ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਰੰਗਾਰੰਗ ਪ੍ਰੋਗਰਾਮ ਨਾਰਥ ਜ਼ੋਨ ਕਲਚਰ ਸੈਂਟਰ (NZCC) ਦੇ ਵੱਡੇ ਆਡੀਟੋਰੀਅਮ ਹਾਲ ਵਿੱਚ 27 ਜੁਲਾਈ, ਦਿਨ ਐਤਵਾਰ ਨੂੰ ਬਾਅਦ ਦੁਪਹਿਰ ਵਿਖੇ ਹੋਵੇਗਾ।

ਇਸ ਸੰਗੀਤਮਈ ਪ੍ਰੋਗ੍ਰਾਮ ਵਿਚ ਕਈ ਪ੍ਰਸਿੱਧ ਸ਼ਖ਼ਸੀਅਤਾਂ ਵੀ ਸ਼ਾਮਲ ਹੋਣਗੀਆਂ।
ਇਸ ਮੌਕੇ ਫਿਲਮੀ ਸੰਗੀਤ ਦੇ ਨਾਲ ਬਹੁਤ ਹੀ ਵਧੀਆ ਆਵਾਜ਼ਾਂ ਵਿੱਚ ਦਿਲਕਸ਼ ਗੀਤ ਗਾਏ ਜਾਣਗੇ, ਜਿਨ੍ਹਾਂ ਨੂੰ ਸੁਣ ਕੇ ਸੰਗੀਤ ਪ੍ਰੇਮੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਾਜ਼ ਤੇ ਆਵਾਜ਼ ਦਾ ਆਨੰਦ ਮਾਨਣਗੇ।

ਹੋਣ ਵਾਲੇ ਮਿਊਜ਼ਿਕਲ ਪ੍ਰੋਗਰਾਮ ਦੀਆਂ ਤਿਆਰੀਆਂ ਦੀ ਸਮੀਖਿਆ ਕਰਦੇ ਹੋਏ ਅੱਜ ਬਾਰਾਂਦਰੀ ਪਟਿਆਲਾ ਵਿਖੇ ਸਥਿਤ ਕਲੱਬ ਵਿਖੇ ਨਿਊਜ਼ਲਾਈਨ ਐਕਸਪ੍ਰੈਸ ਦੇ ਸੰਪਾਦਕ ਅਸ਼ੋਕ ਵਰਮਾ ਅਤੇ ਸਾਜ਼ ਔਰ ਆਵਾਜ਼ ਕਲੱਬ (ਰਜਿਸਟਰਡ) ਦੇ ਪ੍ਰਧਾਨ ਰਵਿੰਦਰ ਕੁਮਾਰ ਬਾਲੀ, ਜਨਰਲ ਸਕੱਤਰ ਰਾਜ ਕੁਮਾਰ, ਮੀਤ ਪ੍ਰਧਾਨ ਕੇ. ਐਸ. ਸੇਖੋਂ ਤੇ ਹੋਰ ਅਹੁਦੇਦਾਰ ਰਸਦੀਪ ਸਿੰਘ, ਬੱਬਲ ਅਰੋੜਾ, ਗੁਲਸ਼ਨ ਸ਼ਰਮਾ, ਕੁਲਦੀਪ ਗਰੋਵਰ, ਲਲਿਤ ਛਾਬੜਾ, ਦਵਿੰਦਰ ਸਿੰਘ ਸੇਠੀ, ਅਸ਼ੋਕ ਅਰੋੜਾ, ਪਵਨ ਕਾਲੀਆ ਅਤੇ ਪ੍ਰੋਫੈਸਰ ਡੀ.ਡੀ. ਸਿੰਘ ਆਦਿ ਨੇ ਸਮੂਹ ਕਲਾਕਾਰਾਂ ਨੂੰ ਆਪਣੀ ਬੇਹਤਰੀਨ ਪੇਸ਼ਕੇਸ਼ ਦੇਣ ਲਈ ਸ਼ੁਭਕਾਮਨਾਵਾਂ ਦਿੱਤੀਆਂ।

Photo : ਨਿਊਜ਼ਲਾਈਨ ਐਕਸਪ੍ਰੈਸ ਦੇ ਮਿਊਜ਼ਿਕਲ ਪ੍ਰੋਗਰਾਮ ਦੀਆਂ ਤਿਆਰੀਆਂ ਦੀ ਸਮੀਖਿਆ ਕਰਦੇ ਹੋਏ ਨਿਊਜ਼ਲਾਈਨ ਐਕਸਪ੍ਰੈਸ ਦੇ ਸੰਪਾਦਕ ਸ੍ਰੀ ਅਸ਼ੋਕ ਵਰਮਾ ਅਤੇ ਸਾਜ਼ ਔਰ ਆਵਾਜ਼ ਕਲੱਬ (ਰਜਿਸਟਰਡ) ਦੇ ਪ੍ਰਧਾਨ ਰਵਿੰਦਰ ਕੁਮਾਰ ਬਾਲੀ, ਜਨਰਲ ਸਕੱਤਰ ਰਾਜ ਕੁਮਾਰ, ਮੀਤ ਪ੍ਰਧਾਨ ਕੇ. ਐਸ. ਸੇਖੋਂ ਤੇ ਹੋਰ ਅਹੁਦੇਦਾਰ ਰਸਦੀਪ ਸਿੰਘ, ਬੱਬਲ ਅਰੋੜਾ, ਗੁਲਸ਼ਨ ਸ਼ਰਮਾ, ਗਰੋਵਰ, ਲਲਿਤ ਛਾਬੜਾ, ਸੇਠੀ, ਅਸ਼ੋਕ ਅਰੋੜਾ ਅਤੇ ਹੋਰ।
Newsline Express

Related Articles

Leave a Comment