newslineexpres

Joe Rogan Podcasts You Must Listen
Home Chandigarh ???? NCC ਏਅਰਵਿੰਗ ਸਾਲਾਨਾ ਟਰੇਨਿੰਗ ਕੈਂਪ: ਕੈਡਿਟਾਂ ਨੂੰ ਫਾਇਰਿੰਗ ਦਾ ਕਰਵਾਇਆ ਅਭਿਆਸ

???? NCC ਏਅਰਵਿੰਗ ਸਾਲਾਨਾ ਟਰੇਨਿੰਗ ਕੈਂਪ: ਕੈਡਿਟਾਂ ਨੂੰ ਫਾਇਰਿੰਗ ਦਾ ਕਰਵਾਇਆ ਅਭਿਆਸ

by Newslineexpres@1

???? ਐਨਸੀਸੀ ਏਅਰ ਵਿੰਗ ਦੇ ਸਾਲਾਨਾ ਟਰੇਨਿੰਗ ਕੈਂਪ ‘ਚ ਕੈਡਿਟਾਂ ਨੂੰ ਫਾਇਰਿੰਗ ਦਾ ਕਰਵਾਇਆ ਅਭਿਆਸ

ਮੋਹਾਲੀ/ਪਟਿਆਲਾ – ਨਿਊਜ਼ਲਾਈਨ ਐਕਸਪ੍ਰੈਸ – ਗਰੁੱਪ ਹੈਡਕੁਆਰਟਰ ਐਨਸੀਸੀ ਪਟਿਆਲਾ ਦੀ ਅਗਵਾਈ ਹੇਠ 3 ਪੰਜਾਬ ਏਅਰ ਸਕੁਐਡਰਨ ਐਨਸੀਸੀ ਪਟਿਆਲਾ ਦਾ ਸਾਲਾਨਾ ਟਰੇਨਿੰਗ ਕੈਂਪ ਗਰੁੱਪ ਕੈਪਟਨ ਅਜੇ ਭਾਰਦਵਾਜ ਦੀ ਅਗਵਾਈ ਹੇਠ 2 ਜੁਲਾਈ ਤੋਂ 11 ਜੁਲਾਈ ਤੱਕ ਚੰਡੀਗੜ੍ਹ ਯੂਨੀਵਰਸਿਟੀ, ਮੋਹਾਲੀ ਵਿੱਚ ਚਲ ਰਿਹਾ ਹੈ। ਕੈਂਪ ਦੇ ਪੰਜਵੇਂ ਦਿਨ ਸਾਰੇ ਕੈਡਿਟਾਂ ਨੂੰ ਚੰਡੀਗੜ੍ਹ ਏਅਰ ਫੋਰਸ ਸਟੇਸ਼ਨ ਲਿਜਾਇਆ ਗਿਆ। ਉੱਥੇ ਹਰ ਕੈਡਿਟ ਨੂੰ ਫਾਇਰਿੰਗ ਦਾ ਅਭਿਆਸ ਕਰਵਾਇਆ ਗਿਆ ਕਿਉਂਕਿ ਫਾਇਰਿੰਗ ਜੂਨੀਅਰ ਡਿਵਿਜ਼ਨ ਕੈਡਿਟਸ ਦੇ ‘ਏ’ ਸਰਟੀਫਿਕੇਟ ਇਮਤਿਹਾਨ ਦਾ ਇੱਕ ਜਰੂਰੀ ਹਿੱਸਾ ਹੈ। ਇਸ ਮੌਕੇ ‘ਤੇ ਵਾਰੰਟ ਅਫਸਰ ਤਿਆਗੀ, ਫਲਾਇੰਗ ਅਫ਼ਸਰ ਅਰਵਿੰਦਰ ਸਿੰਘ, ਕੋਰਪੋਰਲ ਜਾਧਵ, ਕੋਰਪੋਰਲ ਲਵਪ੍ਰੀਤ ਨੇ ਸਭ ਕੈਡਿਟਾਂ ਨੂੰ ਪਹਿਲਾਂ .22 ਰਾਈਫਲ ਦੇ ਵੱਖ-ਵੱਖ ਹਿੱਸਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਧਿਆਨ ਨਾਲ ਸਭ ਦੀ ਫਾਇਰਿੰਗ ਕਰਵਾਈ। ਇਸ ਮੌਕੇ ‘ਤੇ ਚੀਫ਼ ਅਫਸਰ ਸ਼ਾਹਿਦ ਅਹਿਮਦ, ਚੀਫ਼ ਅਫਸਰ ਅਨਿਲ, ਫਸਟ ਅਫਸਰ ਰਵਿੰਦਰ, ਸੈਕਿੰਡ ਅਫਸਰ ਜੋਤੀ ਸਿੰਗਲਾ, ਥਰਡ ਅਫਸਰ ਸਚਨਾ ਸ਼ਰਮਾ, ਥਰਦ ਅਫ਼ਸਰ ਨਸ਼ਵਿੰਦਰ ਕੌਰ, ਥਰਡ ਅਫਸਰ ਭਰਤ ਪੁਰੀ, ਥਰਡ ਅਫਸਰ ਇਮਰਾਨ ਖਾਨ, ਥਰਡ ਅਫਸਰ ਸੁਭਾਸ਼ ਚੰਦ, ਥਰਡ ਅਫਸਰ ਪਰਵਿੰਦਰ ਸਿੰਘ, ਕੇਅਰ ਟੇਕਰ ਅਫ਼ਸਰ ਜਸਪ੍ਰੀਤ ਕੌਰ ਅਤੇ ਏਅਰ ਫੋਰਸ ਦੇ ਅਧਿਕਾਰੀ ਮੌਜੂਦ ਸਨ।

Related Articles

Leave a Comment