???? ਰਣਜੀਤ ਸਿੰਘ ਗਿੱਲ ਉੱਤੇ ਵਿਜੀਲੈਂਸ ਦੀ ਰੇਡ ਪੰਜਾਬ ਸਰਕਾਰ ਦੇ ਹੰਕਾਰ ਦਾ ਪ੍ਰਗਟਾਵਾ : ਡਾ. ਕਾਂਸਲ
ਪਟਿਆਲਾ, 2 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਭਾਜਪਾ ਦੇ ਸੀਨਿਅਰ ਯੁਵਾ ਨੇਤਾ ਡਾ. ਗੁਰਵਿੰਦਰ ਕਾਂਸਲ ਨੇ ਰਣਜੀਤ ਸਿੰਘ ਗਿੱਲ ਦੇ ਘਰ ਪੰਜਾਬ ਸਰਕਾਰ ਵਲੋਂ ਪਵਾਈ ਗਈ ਵਿਜੀਲੈਂਸ ਦੀ ਝੂਠੀ ਰੇਡ ਦਾ ਵਿਰੋਧ ਕਰਦੇ ਹੋਏ ਕਿਹਾ ਕੇ ਰਣਜੀਤ ਸਿੰਘ ਗਿੱਲ ਦਾ ਕੱਲ ਰਾਤ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਅਗਲੇ ਦਿਨ ਤੜੱਕ ਸਾਰ ਹੀ ਵਿਜੀਲੈਂਸ ਦੀ ਰੇਡ ਦਾ ਪੈਣਾ ਸਰੇਆਮ ਪੰਜਾਬ ਸਰਕਾਰ ਦੀ ਨਾਕਾਮੀ ਅਤੇ ਹੰਕਾਰ ਨੂੰ ਪ੍ਰਗਟਾਉਂਦਾ ਹੈ। ਡਾ. ਕਾਂਸਲ ਨੇ ਰੇਡ ਦੀ ਨਿੰਦਾ ਕਰਦੇ ਕਿਹਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ਼ ਇਹ ਉਡੀਕ ਰਹੀ ਦੇ ਕੇ ਰਣਜੀਤ ਅਕਾਲੀ ਦਲ ਛੱਡਣ ਤੋਂ ਬਾਅਦ ਕਿਹੜੀ ਪਾਰਟੀ ਵਿੱਚ ਸ਼ਾਮਲ ਹੋਣਗੇ ਤੇ ਭਾਜਪਾ ਵਿੱਚ ਸ਼ਾਮਲ ਹੋਣ ਦੇ ਨਾਲ ਹੀ ਇਹ ਕਾਰਵਾਈ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਬਦਲੇ ਦੀ ਭਾਵਨਾ ਨੂੰ ਵੀ ਦਰਸਾਉਂਦਾ ਹੈ।
ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਡਰਾਉਣ ਲਈ ਪੰਜਾਬ ਸਰਕਾਰ ਦੀਆਂ ਇਹੋ ਜਿਹੀਆਂ ਗ਼ਲਤ ਗਤੀਵਿਧੀਆਂ ਪੰਜਾਬ ਸਰਕਾਰ ਦੀ ਮਨਸ਼ਾ ਨੂੰ ਉਜਾਗਰ ਕਰਦੀਆਂ ਹੀ ਹਨ ਪਰ ਨਾਲ ਹੀ ਇਹ ਲੋਕਤੰਤਰਤਾ ਦਾ ਅਪਮਾਨ ਹੈ ਅਤੇ ਉਸਦੇ ਖ਼ਿਲਾਫ਼ ਹੈ। ਡਾ. ਕਾਂਸਲ ਨੇ ਨਾਲ ਹੀ ਕਿਹਾ ਕੇ ਭਾਰਤੀ ਜਨਤਾ ਪਾਰਟੀ ਹਰ ਵਾਰ ਦੀ ਤਰਾਂ ਆਮ ਆਦਮੀ ਪਾਰਟੀ ਦੇ ਇਹਨਾਂ ਘਿਨਾਉਣੇ ਹੱਥ ਕੰਡਿਆ ਦਾ ਡੱਟ ਕੇ ਵਿਰੋਧ ਕਰੇਗੀ ਅਤੇ ਇੱਕ ਜੁੱਟ ਹੋਕੇ ਇਸ ਝੂਠੀ ਰੇਡ ਦੀ ਕਾਰਵਾਈ ਦੇ ਖ਼ਿਲਾਫ਼ ਆਵਾਜ਼ ਚੁੱਕੇਗੀ। Newsline Express
