newslineexpres

Home FesrivalFestival ???? ਧੂਮਧਾਮ, ਉਤਸਾਹ ਤੇ ਸ਼ਰਧਾ ਨਾਲ ਮਨਾਇਆ ਜਨਮ ਅਸ਼ਟਮੀ ਦਾ ਤਿਉਹਾਰ

???? ਧੂਮਧਾਮ, ਉਤਸਾਹ ਤੇ ਸ਼ਰਧਾ ਨਾਲ ਮਨਾਇਆ ਜਨਮ ਅਸ਼ਟਮੀ ਦਾ ਤਿਉਹਾਰ

by Newslineexpres@1

???? ਧੂਮਧਾਮ, ਉਤਸਾਹ ਤੇ ਸ਼ਰਧਾ ਨਾਲ ਮਨਾਇਆ ਜਨਮ ਅਸ਼ਟਮੀ ਦਾ ਤਿਉਹਾਰ

???? ਪਟਿਆਲਾ ਸ਼ਹਿਰ ਵਿੱਚ ਰਹੀ ਜਨਮ ਅਸ਼ਟਮੀ ਦੀ ਧੂਮ

???? ਵੀਰ ਹਕੀਕਤ ਰਾਏ ਸਕੂਲ ਵਿੱਚ ਆਯੋਜਿਤ ਸ਼ਾਨਦਾਰ ਪ੍ਰੋਗ੍ਰਾਮ ਦੀ ਹਜ਼ਾਰਾਂ ਲੋਕਾਂ ਨੇ ਕੀਤੀ ਪ੍ਰਸੰਸ਼ਾ

???? ਸਭ ਨੇ ਇੱਕ ਦੂੱਜੇ ਨੂੰ ਦਿੱਤੀਆਂ ਸ਼ੁਭਕਾਮਨਾਵਾਂ

ਪਟਿਆਲਾ, 16 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਬਹੁਤ ਪਵਿੱਤਰ ਤਿਉਹਾਰ, ਜਨਮ ਅਸ਼ਟਮੀ, ਪੂਰੇ ਭਾਰਤ ਵਿੱਚ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰ ਤੋਂ ਹੀ ਦੇਸ਼ ਭਰ ਦੇ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੋ ਗਈ, ਜਿੱਥੇ ਸ਼ਰਧਾਲੂ ਭਗਵਾਨ ਕ੍ਰਿਸ਼ਨ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਕਤਾਰਾਂ ਵਿੱਚ ਖੜ੍ਹੇ ਰਹੇ ਅਤੇ ਪੂਜਾ ਕੀਤੀ।
  ਭਾਰਤ ਦੇਸ਼ ਸਮੇਤ ਦੁਨੀਆਂ ਭਰ ਦੇ ਵੱਖ ਵੱਖ ਦੇਸ਼ਾਂ ਦੇ ਸ਼ਰਧਾਲੂਆਂ ਨੇ ਸਭ ਨੂੰ ਜਨਮ ਅਸ਼ਟਮੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਵਧਾਈਆਂ ਦਿੱਤੀਆਂ।


*ਜਨਮ ਅਸ਼ਟਮੀ ਦੀ ਮਹੱਤਤਾ ਅਤੇ ਪਰੰਪਰਾਵਾਂ*

ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਦਿਨ ਭਾਦੋਂ ਮਹੀਨੇ ਦੇ ਕ੍ਰਿਸ਼ਨਪਕਸ਼ ਦੀ ਅਸ਼ਟਮੀ ਨੂੰ ਆਉਂਦਾ ਹੈ। ਇਹ ਤਿਉਹਾਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮਨਾਇਆ ਜਾਂਦਾ ਹੈ, ਮਥੁਰਾ (ਭਗਵਾਨ ਕ੍ਰਿਸ਼ਨ ਦਾ ਜਨਮ ਸਥਾਨ) ਅਤੇ ਵ੍ਰਿੰਦਾਵਨ (ਜਿੱਥੇ ਉਹਨਾਂ ਨੇ ਆਪਣਾ ਬਚਪਨ ਬਿਤਾਇਆ ਅਤੇ ਬਾਲ ਲੀਲਾਵਾਂ ਕੀਤੀਆਂ) ਦਾ ਵਿਸ਼ੇਸ਼ ਮਹੱਤਵ ਹੈ।



ਸਵੇਰ ਤੋਂ ਹੀ ਮੰਦਰ, ਮੰਤਰਾਂ, ਭਜਨਾਂ ਅਤੇ ਘੰਟੀਆਂ ਦੀਆਂ ਸੁਰੀਲੀਆਂ ਆਵਾਜ਼ਾਂ ਨਾਲ ਗੂੰਜਦੇ ਹਨ। ਮੰਦਰਾਂ ਨੂੰ ਫੁੱਲਾਂ ਅਤੇ ਕ੍ਰਿਸਟਲ ਝੂਮਰਾਂ ਨਾਲ ਸ਼ਾਨਦਾਰ ਢੰਗ ਨਾਲ ਸਜਾਇਆ ਜਾਂਦਾ ਹੈ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀਆਂ ਮੂਰਤੀਆਂ ਨੂੰ ਰੰਗੀਨ ਕੱਪੜਿਆਂ ਅਤੇ ਗਹਿਣਿਆਂ ਨਾਲ ਸ਼ਿੰਗਾਰਿਆ ਜਾਂਦਾ ਹੈ।



ਇਸ ਮੌਕੇ ਅੱਧੀ ਰਾਤ ਨੂੰ, ਇੱਕ ਵਿਸ਼ੇਸ਼ ਰਸਮ ਕੀਤੀ ਜਾਂਦੀ ਹੈ, ਜਿਸਨੂੰ ‘ਜਨਮ ਅਭਿਸ਼ੇਕ’ ਕਿਹਾ ਜਾਂਦਾ ਹੈ। ਇਸ ਦੌਰਾਨ, ਭਗਵਾਨ ਕ੍ਰਿਸ਼ਨ ਦੀ ਮੂਰਤੀ ਨੂੰ ਦੁੱਧ, ਦਹੀਂ, ਸ਼ਹਿਦ, ਘਿਓ ਅਤੇ ਪਾਣੀ ਨਾਲ ਇਸ਼ਨਾਨ ਕਰਵਾਇਆ ਜਾਂਦਾ ਹੈ। ਕ੍ਰਿਸ਼ਨ ਅਭਿਸ਼ੇਕ ਦੌਰਾਨ ਘੰਟੀਆਂ ਅਤੇ ਸ਼ੰਖ ਵਜਾਇਆ ਜਾਂਦਾ ਹੈ ਅਤੇ ਵੈਦਿਕ ਮੰਤਰਾਂ ਦਾ ਜਾਪ ਕੀਤਾ ਜਾਂਦਾ ਹੈ।



ਭਗਵਾਨ ਜੀ ਨੂੰ ਪ੍ਰਸਾਦ ਲਗਾਉਣ ਤੋਂ ਬਾਅਦ, ਸ਼ਰਧਾਲੂਆਂ ਨੂੰ ਪ੍ਰਸ਼ਾਦ ਵੰਡਿਆ ਜਾਂਦਾ ਹੈ, ਜੋ ਭਗਵਾਨ ਕ੍ਰਿਸ਼ਨ ਦੇ ਦਰਸ਼ਨ ਕਰਨ ਅਤੇ ਪੂਜਾ ਕਰਨ ਲਈ ਘੰਟਿਆਂ ਬੱਧੀ ਇੰਤਜ਼ਾਰ ਕਰਦੇ ਹਨ। ਜਨਮ ਅਸ਼ਟਮੀ ਦੇ ਰਵਾਇਤੀ ਤਿਉਹਾਰਾਂ ਵਿੱਚੋਂ ਇੱਕ ‘ਦਹੀ ਹਾਂਡੀ’ ਹੈ, ਜਿਸਨੂੰ ‘ਗੋਪਾਲਕਲਾ’ ਜਾਂ ‘ਉਤਸਵ’ ਵੀ ਕਿਹਾ ਜਾਂਦਾ ਹੈ, ਜੋ ਕਈ ਖੇਤਰਾਂ ਵਿੱਚ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।

???? ਪਟਿਆਲਾ ਸ਼ਹਿਰ ਵਿੱਚ ਰਹੀ ਜਨਮ ਅਸ਼ਟਮੀ ਦੀ ਧੂਮ


???? ਵੀਰ ਹਕੀਕਤ ਰਾਏ ਸਕੂਲ ਵਿੱਚ ਆਯੋਜਿਤ ਸ਼ਾਨਦਾਰ ਪ੍ਰੋਗ੍ਰਾਮ ਦੀ ਹਜ਼ਾਰਾਂ ਲੋਕਾਂ ਨੇ ਕੀਤੀ ਪ੍ਰਸੰਸ਼ਾ

ਪਟਿਆਲਾ, 16 ਅਗਸਤ – ਨਿਊਜ਼ਲਾਈਨ ਐਕਸਪ੍ਰੈਸ –   ਦੇਸ਼ ਭਰ ਦੇ ਹੋਰ ਸ਼ਹਿਰਾਂ ਵਾਂਗ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਵੀ ਹਮੇਸ਼ਾਂ ਦੀ ਤਰ੍ਹਾਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਉਹਾਰ ਮੌਕੇ ਖੂਬ ਚਹਿਲ-ਪਹਿਲ ਦੇਖਣ ਨੂੰ ਮਿਲੀ। ਸਵੇਰੇ ਤੋਂ ਹੀ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਭੀੜ ਰਹੀ, ਜਿਨ੍ਹਾਂ ਨੇ ਬਹੁਤ ਸ਼ਰਧਾ ਦੇ ਨਾਲ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਭਗਤੀ ਕੀਤੀ। ਕਈ ਥਾਂਵਾਂ ਵਿਖੇ ਸੰਕੀਰਤਨ ਕੀਤੇ ਗਏ ਤੇ ਲੰਗਰ ਵੀ ਵਰਤਾਏ ਗਏ।
  ਇਸੇ ਤਰ੍ਹਾਂ ਪਟਿਆਲਾ ਦੇ ਪ੍ਰਸਿੱਧ ਸਕੂਲ “ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਧਾਰਮਿਕ ਰੰਗਾਰੰਗ ਪ੍ਰੋਗ੍ਰਾਮ ਆਯੋਜਿਤ ਕਰਵਾਇਆ ਗਿਆ। ਇਸ ਮੌਕੇ ਵੀਰ ਹਕੀਕਤ ਰਾਏ ਸਨਾਤਨ ਧਰਮ ਸਭਾ ਦੀ ਕਮੇਟੀ ਦੇ ਪ੍ਰਧਾਨ ਵਿਪਿਨ ਸ਼ਰਮਾ ਦੀ ਅਗਵਾਈ ਵਿੱਚ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਸਮੇਤ ਸਕੂਲ ਪ੍ਰਿੰਸੀਪਲ ਸਰਲਾ ਭਟਨਾਗਰ ਦੀ ਦੇਖਰੇਖ ਵਿੱਚ ਸਮੂਹ ਅਧਿਆਪਕਾਂ ਤੇ ਸਕੂਲ ਸਟਾਫ ਦੇ ਸਹਿਯੋਗ ਤੇ ਬੱਚਿਆਂ ਦੀ ਮਿਹਨਤ ਨਾਲ ਸ਼ਾਨਦਾਰ ਪ੍ਰੋਗ੍ਰਾਮ ਆਯੋਜਿਤ ਕਰਵਾਇਆ। ਇਸ ਪ੍ਰੋਗਰਾਮ ਦੌਰਾਨ ਧਾਰਮਿਕ ਭਜਨ ਤੇ ਗੀਤਾਂ ਉਤੇ ਸਕੂਲੀ ਬੱਚਿਆਂ ਨੇ ਨ੍ਰਿਤ ਕਲਾਵਾਂ ਅਤੇ ਖੂਬਸੂਰਤ ਝਾਂਕੀਆਂ ਪ੍ਰਸਤੁਤ ਕੀਤੀਆਂ। ਲੋਕਾਂ ਨੇ ਖ਼ੂਬ ਆਨੰਦ ਮਾਣਿਆ ਅਤੇ ਬੱਚਿਆਂ ਦੀ ਪ੍ਰਸੰਸ਼ਾ ਕੀਤੀ।

ਇਸ ਮੌਕੇ ‘ਤੇ ਮੁੱਖ ਮਹਿਮਾਨ ਵੱਜੋਂ ਸੰਦੀਪ ਸਿੰਗਲਾ ਸੀਨੀਅਰ ਕਾਂਗਰਸ ਨੇਤਾ, ਅਵਿਨਾਸ਼ ਗੁਪਤਾ ਕਾਰਜਕਾਰੀ ਮੈਂਬਰ ਜਿਮਖਾਨਾ ਕਲੱਬ ਤੇ ਲਾਲੀ ਮੁਲਤਾਨੀ ਦਾ ਸਕੂਲ ਸਭਾ ਦੇ ਪ੍ਰਧਾਨ ਵਿਪਿਨ ਸ਼ਰਮਾ, ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਵੱਲੋਂ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ ਗਿਆ।
  ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਉਤਸਵ ਦੇ ਮੌਕੇ ਭਗਵਾਨ ਸ਼੍ਰੀ ਰਾਮ, ਸ਼੍ਰੀ ਲਕਸ਼ਮਣ ਅਤੇ ਸ਼੍ਰੀ ਹਨੂੰਮਾਨ ਜੀ ਦੀ ਬੜੀ ਸੁੰਦਰ ਝਾਂਕੀ ਨੇ ਸਭ ਦਾ ਮਨ ਮੋਹਿਆ। ਇਸ ਦੌਰਾਨ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਬਹੁਤ ਉਤਸਾਹ ਦੇ ਨਾਲ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਤੋਂ ਲੈ ਕੇ, ਉਨ੍ਹਾਂ ਦੇ ਬਚਪਨ, ਖੇਡਾਂ,  ਉਨ੍ਹਾਂ ਦੀਆਂ ਲੀਲ੍ਹਾਵਾਂ ਨੂੰ ਵੱਖ-ਵੱਖ   ਮੁਦਰਾਵਾਂ ਰਾਹੀਂ ਬਹੁਤ ਮਨਮੋਹਕ  ਭਜਨਾਂ ਰਾਹੀਂ ਪ੍ਰਸਤੁਤ ਕੀਤਾ ਗਿਆ।
   ਇਸ ਉਤਸਵ ਮੌਕੇ ਸਕੂਲ ਦੀ ਸਭਾ ਵੱਲੋਂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ, ਸਕੂਲ ਸਟਾਫ਼ ਤੇ ਬਾਹਰੋਂ ਆਏ ਮਹਿਮਾਨਾਂ ਲਈ ਫਲਾਂ ਦੇ ਪ੍ਰਸ਼ਾਦ ਸਮੇਤ ਰਾਤ ਦੇ ਖਾਣੇ ਦਾ ਵੀ ਵਧੀਆ ਪ੍ਰਬੰਧ ਕੀਤਾ ਗਿਆ।

   ਇਸ ਮੌਕੇ ਬਹੁਤ ਹੀ ਸੋਹਣੇ ਢੰਗ ਨਾਲ ਸਜਾਏ ਗਏ ਸਕੂਲ ਵਿੱਚ, ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਇਲਾਕਾ ਨਿਵਾਸੀਆਂ ਤੇ ਹੋਰ ਲੋਕਾਂ ਨੇ ਵੀ ਸ਼੍ਰੀ ਕ੍ਰਿਸ਼ਨ ਜੀ ਲੀਲਾ  ਨਾਲ ਸੰਬੰਧਿਤ ਸੁੰਦਰ ਝਾਕੀਆਂ ਦੇ ਦਰਸ਼ਨ ਕੀਤੇ ਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਬੜੇ ਹੀ ਸੁਰੀਲੇ ਭਜਨਾਂ ਨੂੰ ਦੇਖ-ਸੁਣ ਕੇ ਖੂਬ ਆਨੰਦ ਮਾਣਿਆ ਤੇ ਸ਼੍ਰੀ ਕ੍ਰਿਸ਼ਨ ਭਗਵਾਨ ਦਾ ਅਸ਼ੀਰਵਾਦ ਪ੍ਰਾਪਤ ਕੀਤਾ।
   ਇਸ ਮੌਕੇ ਵੀਰ ਹਕੀਕਤ ਰਾਏ ਸਕੂਲ ਦੀ ਸਭਾ ਦੇ ਪ੍ਰਧਾਨ ਵਿਪਨ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਗਿਆਨ ਚੰਦ ਰਤਨ, ਮੀਤ ਪ੍ਰਧਾਨ ਸੁਰਿੰਦਰ ਮੋਦਗਿਲ, ਸਕੱਤਰ ਅਮਿਤ ਜਿੰਦਲ, ਜੁਆਇੰਟ ਸਕੱਤਰ ਜਤਿੰਦਰ ਸ਼ਰਮਾ, ਦੀਪਕ ਸੇਠੀ, ਅਨਿਲ ਮਲਹੋਤਰਾ, ਕੇ.ਕੇ. ਮੌਦਗਿਲ, ਸਾਬਕਾ ਮੈਂਬਰ ਜਤਿੰਦਰ ਗੁਪਤਾ ਅਤੇ ਸਭਾ ਦੇ ਉੱਘੇ ਮੈਂਬਰ ਸਾਹਿਬਾਨ ਹਾਜ਼ਰ ਰਹੇ। ਉਨ੍ਹਾਂ ਤੋਂ ਇਲਾਵਾ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਪੱਤਰਕਾਰ ਅਸ਼ੋਕ ਵਰਮਾ ਨੇ ਵੀ ਆਪਣੇ ਪਰਿਵਾਰ ਸਮੇਤ ਪੁਹੰਚ ਕੇ ਜਨਮ ਅਸ਼ਟਮੀ ਉਤਸਵ ਵਿੱਚ ਸ਼ਿਰਕਤ ਕੀਤੀ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।

  ਪ੍ਰਿੰਸੀਪਲ ਸ੍ਰੀਮਤੀ ਸਰਲਾ ਭਟਨਾਗਰ ਨੇ ਸਮੂਹ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਮਿਹਨਤ ਦੀ ਪ੍ਰਸੰਸਾ ਕੀਤੀ ਅਤੇ  ਸਭਾ ਦੇ ਸਮੂਹ ਸਤਿਕਾਰਯੋਗ ਮੈਂਬਰ ਸਾਹਿਬਾਨਾਂ ਅਤੇ ਇਲਾਕਾ ਨਿਵਾਸੀਆਂ ਦਾ ਉਤਸਵ ਨੂੰ ਸਫਲ ਬਣਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ ਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਉਤਸਵ ਦੀਆਂ ਸਭ ਨੂੰ ਵਧਾਈਆਂ ਦਿੱਤੀਆਂ। Newsline Express

Related Articles

Leave a Comment