Skip to main content

newslineexpres

Joe Rogan Podcasts You Must Listen
Home Accident ????ਅਫ਼ਗ਼ਾਨਿਸਤਾਨ ‘ਚ ਭਿਆਨਕ ਹਾਦਸਾ, ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਬੱਸ ਨੂੰ ਲੱਗੀ ਅੱਗ; 70 ਯਾਤਰੀ ਜ਼ਿੰਦਾ ਸੜੇ

????ਅਫ਼ਗ਼ਾਨਿਸਤਾਨ ‘ਚ ਭਿਆਨਕ ਹਾਦਸਾ, ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਬੱਸ ਨੂੰ ਲੱਗੀ ਅੱਗ; 70 ਯਾਤਰੀ ਜ਼ਿੰਦਾ ਸੜੇ

by Newslineexpres@1

???? ਅਫ਼ਗ਼ਾਨਿਸਤਾਨ ‘ਚ ਭਿਆਨਕ ਹਾਦਸਾ, ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਬੱਸ ਨੂੰ ਲੱਗੀ ਅੱਗ; 70 ਯਾਤਰੀ ਜ਼ਿੰਦਾ ਸੜੇ

ਪੱਛਮੀ ਅਫਗਾਨਿਸਤਾਨ ਦੇ ਹੇਰਾਤ ਸੂਬੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਘੱਟੋ-ਘੱਟ 70 ਯਾਤਰੀਆਂ ਦੀ ਮੌਤ ਹੋ ਗਈ ਹੈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ ਹਨ। ਇਹ ਜਾਣਾਰੀ ਸੂਬੇ ਦੇ ਬਚਾਅ ਵਿਭਾਗ ਦੇ ਮੁਖੀ ਅਬਦੁਲ ਜ਼ਾਹਿਰ ਨੂਰਜ਼ਈ ਨੇ ਦਿੱਤੀ। ਸ਼ਿਨਹੂਆ ਨਿਊਜ਼ ਏਜੰਸੀ ਨੇ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਇਹ ਹਾਦਸਾ ਮੰਗਲਵਾਰ ਰਾਤ ਨੂੰ ਗੁਆਂਢੀ ਈਰਾਨ ਨੂੰ ਅਫਗਾਨਿਸਤਾਨ ਦੇ ਹੇਰਾਤ ਸ਼ਹਿਰ ਨਾਲ ਜੋੜਨ ਵਾਲੀ ਸੜਕ ‘ਤੇ ਇੱਕ ਯਾਤਰੀ ਬੱਸ ਦੇ ਇੱਕ ਮੋਟਰਸਾਈਕਲ ਅਤੇ ਇੱਕ ਮਿੰਨੀ-ਟਰੱਕ ਨਾਲ ਟਕਰਾਉਣ ਤੋਂ ਬਾਅਦ ਵਾਪਰਿਆ। ਰਿਪੋਰਟਾਂ ਦੇ ਅਨੁਸਾਰ, ਬੱਸ ਵਿੱਚ ਤੇਲ ਸੀ ਜਿਸ ਕਾਰਨ ਇੱਕ ਬਾਈਕ ਨਾਲ ਟੱਕਰ ਹੋਣ ਤੋਂ ਬਾਅਦ ਅੱਗ ਲੱਗ ਗਈ।

Related Articles

Leave a Comment