newslineexpres

Home Information ???? ਪੰਜਾਬੀ ਯੂਨੀਵਰਸਿਟੀ ਦਾ ਸੀਨੀਅਰ ਸਹਾਇਕ ਤੇ ਸੁਪਰਡੈਂਟ ਬਰਖ਼ਾਸਤ

???? ਪੰਜਾਬੀ ਯੂਨੀਵਰਸਿਟੀ ਦਾ ਸੀਨੀਅਰ ਸਹਾਇਕ ਤੇ ਸੁਪਰਡੈਂਟ ਬਰਖ਼ਾਸਤ

by Newslineexpres@1

???? ਪੰਜਾਬੀ ਯੂਨੀਵਰਸਿਟੀ ਦਾ ਸੀਨੀਅਰ ਸਹਾਇਕ ਤੇ ਸੁਪਰਡੈਂਟ ਬਰਖ਼ਾਸਤ

???? ਫੰਡਾਂ ‘ਚ ਹੇਰਾਫੇਰੀ ਦਾ ਮਾਮਲਾ

ਪਟਿਆਲਾ, 20 ਅਗਸਤ – ਨਿਊਜ਼ਲਾਈਨ ਐਕਸਪ੍ਰੈਸ  – ਪੰਜਾਬੀ ਯੂਨੀਵਰਸਿਟੀ ਨੇ ਕਰੀਬ ਚਾਰ ਸਾਲ ਪੁਰਾਣੇ ਜਾਅਲੀ ਬਿੱਲ ਮਾਮਲੇ ’ਚ ਸੀਨੀਅਰ ਸਹਾਇਕ ਨੀਸ਼ੂ ਚੌਧਰੀ ਅਤੇ ਸੁਪਰਡੈਂਟ ਰਮਿੰਦਰ ਕੌਰ ਨੂੰ ਬਰਖ਼ਾਸਤ ਕਰ ਦਿੱਤਾ ਹੈ। ਹਾਲਾਂਕਿ ਇਨ੍ਹਾਂ ਕਰਮਚਾਰੀਆਂ ਤੋਂ ਪੈਸੇ ਦੀ ਵਸੂਲੀ ਨਹੀਂ ਹੋ ਸਕੀ। ਮਾਹਿਰਾਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਆਉਣ ਵਾਲੇ ਦਿਨਾਂ ’ਚ ਇਨ੍ਹਾਂ ਦੋਵਾਂ ਤੋਂ ਪੈਸੇ ਦੀ ਵਸੂਲੀ ਨੂੰ ਲੈ ਕੇ ਅਗਲਾ ਕਦਮ ਚੁੱਕਿਆ ਜਾਵੇਗਾ। ਯੂਨੀਵਰਸਿਟੀ ’ਚ ਸਰਕਾਰੀ ਫੰਡਾਂ ਦੀ ਲਗਪਗ 12 ਕਰੋੜ ਰੁਪਏ ਦੀ ਹੇਰਾਫੇਰੀ ਕੀਤੀ ਗਈ। ਇਸ ਸਬੰਧੀ ਉਸ ਸਮੇਂ ਪਰਚਾ ਵੀ ਦਰਜ ਕੀਤਾ ਗਿਆ ਸੀ।

ਵਾਈਸ ਚਾਂਸਲਰ ਪ੍ਰੋ. ਜਗਦੀਪ ਸਿੰਘ ਨੇ ਕਿਹਾ ਕਿ ਸੀਨੀਅਰ ਸਹਾਇਕ ਨਿਸ਼ੂ ਚੌਧਰੀ ਤੇ ਸੁਪਰਡੈਂਟ ਨੂੰ ਟਰਮੀਨੇਟ ਕੀਤਾ ਗਿਆ ਹੈ। ਫੰਡਾਂ ਦੀ ਹੇਰਫੇਰ ਨਾਲ ਯੂਨੀਵਰਸਿਟੀ ਨੂੰ ਹੋਏ ਵਿੱਤੀ ਨੁਕਸਾਨ ਦੀ ਭਰਪਾਈ ਵੀ ਕੀਤੀ ਜਾਵੇਗੀ। ਇਸ ਮਾਮਲੇ ’ਤੇ ਹੁਣ ਵੀ ਨਜ਼ਰ ਰੱਖੀ ਜਾ ਰਹੀ ਹੈ ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗੀ।

Related Articles

Leave a Comment