???? ਪਟਿਆਲਾ ਦੇ ਪ੍ਰਸਿੱਧ ਸਰਾਫ਼ ਤੇ ਸਵਰਨਕਾਰ ਸੰਘ ਦੇ ਸਰਪ੍ਰਸਤ ਨਰੇਸ਼ ਵਰਮਾ ਦਾ ਦੇਹਾਂਤ
ਪਟਿਆਲਾ, 11 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਸ਼ਹਿਰ ਦੀ ਉੱਘੀ ਸ਼ਖ਼ਸੀਅਤ, ਪ੍ਰਸਿੱਧ ਸਰਾਫ਼, ਸਵਰਨਕਾਰ ਸੰਘ ਦੇ ਸਰਪ੍ਰਸਤ ਅਤੇ ਰਘੁਵੀਰ ਜਵੈਲਰਜ਼ ਦੇ ਮਾਲਕ ਨਰੇਸ਼ ਕੁਮਾਰ ਵਰਮਾ ਦਾ ਦੇਹਾਂਤ ਹੋ ਗਿਆ ਹੈ। ਉਹ 70 ਸਾਲ ਦੇ ਸਨ। ਉਨ੍ਹਾਂ ਵੀਰਵਾਰ ਨੂੰ ਪਟਿਆਲਾ ਦੇ ਰਾਜਪੁਰਾ ਰੋਡ ਸ਼ਮਸ਼ਾਨ ਘਾਟ ਵਿਖੇ ਸਸਕਾਰ ਕੀਤਾ ਗਿਆ।
ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਪਟਿਆਲਾ ਦੇ ਲਗਭਗ ਸਾਰੇ ਸਰਾਫ ਤੇ ਸਵਰਨਕਾਰ ਭਾਈਚਾਰੇ ਦੇ ਨਾਲ ਨਾਲ ਕਈ ਪੱਤਰਕਾਰ ਤੇ ਸਿਆਸੀ ਆਗੂ ਸਸਕਾਰ ਮੌਕੇ ਮੌਜੂਦ ਰਹੇ।
ਇਸ ਮੌਕੇ ਸਵਰਨਕਾਰ ਸੰਘ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਭੀਮ ਸੈਨ ਵਰਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਕਿਹਾ ਨਰੇਸ਼ ਕੁਮਾਰ ਵਰਮਾ ਜੀ ਦੇਹਾਂਤ ਨਾਲ ਸਰਾਫ ਤੇ ਸਵਰਨਕਾਰ ਭਾਈਚਾਰੇ ਨੂੰ ਵੱਡਾ ਘਾਟਾ ਪਿਆ ਹੈ, ਉਹ ਬਹੁਤ ਹਸਮੁੱਖ, ਮਿਲਣਸਾਰ, ਨਿਡਰ ਤੇ ਲੋਕਾਂ ਦੇ ਕੰਮ ਆਉਣ ਵਾਲੀ ਸ਼ਖ਼ਸੀਅਤ ਸਨ।
Newsline Express
