Skip to main content

newslineexpres

Breaking News
🚩 31 ਅਗਸਤ ਤੱਕ ਅਣਅਧਿਕਾਰਿਤ ਮੱਛੀ ਵਿਕ੍ਰੇਤਾਵਾਂ ਨੂੰ ਨਵੀਂ ਮੱਛੀ ਮੰਡੀ ’ਚ ਸ਼ਿਫਟ ਕਰਵਾਉਣ ਲਈ ਡੀਸੀ ਦੇ ਨਗਰ ਨਿਗਮ ਨੂੰ ਨਿਰਦੇਸ਼ 🚩 ਹਾਈ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਅਬਲੋਵਾਲ ਵਿਖੇ ਸੜਕ ਦਾ ਕੰਮ ਜਲਦ ਮੁਕੰਮਲ ਕਰਕੇ ਡੇਅਰੀ ਫਾਰਮਰਜ਼ ਨੂੰ ਸ਼ਿਫਟ ਕੀਤਾ ਜਾਵੇ : ਡਾ. ਹਿਮਾਂਸ਼ੂ ਅਗਰਵਾਲ 🚩 ਭਗਵੰਤ ਮਾਨ ਸਰਕਾਰ ਨੇ ਖੇਡਾਂ ਵਤਨ ਪੰਜਾਬ ਦੀਆਂ ਨਾਲ ਪੰਜਾਬ ਨੂੰ ਖੇਡਾਂ ‘ਚ ਬਣਾਇਆ ਮੋਹਰੀ-ਬਲਤੇਜ ਸਿੰਘ ਪੰਨੂ 🚩 पटियाला में आज, रविवार को, फिर धूमधाम से होगा संगीतमय समागम ; न्यूज़लाईन एक्सप्रैस अखबार द्वारा साज़ और आवाज क्लब के सहयोग से विशेष प्रस्तुति आज 🚩अच्छे-भले ज्वेलर की 22 कैरेट ज्वेलरी को बड़े ब्रांडेड शोरूम ने बताया 20 कैरेट, मशीन सेटिंग के बाद निकली 22 कैरेट; पुलिस ने फिशर मशीन की जब्ती 👉 पुश्तैनी ज्वेलर्स को बदनाम करने की कथित साजिश का आरोप, सराफा एसोसिएशन ने उठाई आवाज़ 🚩 ਸ਼ਹੀਦਾਂ ਦੇ ਸੁਪਨਿਆਂ ਦਾ ਰੰਗਲਾ ਪੰਜਾਬ ਸਿਰਜ ਰਹੀ ਹੈ ਭਗਵੰਤ ਮਾਨ ਸਰਕਾਰ : ਗੁਰਮੀਤ ਸਿੰਘ ਖੁੱਡੀਆਂ
Joe Rogan Podcasts You Must Listen
Home Food ???? ਨਗਰ ਨਿਗਮ ਵੱਲੋਂ ਬਾਹਰ ਸਮਾਨ ਰੱਖਣ ਵਾਲੇ ਦੁਕਾਨਦਾਰਾਂ ਖਿਲਾਫ਼ ਮੁੜ ਵੱਡੀ ਕਾਰਵਾਈ

???? ਨਗਰ ਨਿਗਮ ਵੱਲੋਂ ਬਾਹਰ ਸਮਾਨ ਰੱਖਣ ਵਾਲੇ ਦੁਕਾਨਦਾਰਾਂ ਖਿਲਾਫ਼ ਮੁੜ ਵੱਡੀ ਕਾਰਵਾਈ

by Newslineexpres@1

???? ਨਗਰ ਨਿਗਮ ਵੱਲੋਂ ਬਾਹਰ ਸਮਾਨ ਰੱਖਣ ਵਾਲੇ ਦੁਕਾਨਦਾਰਾਂ ਖਿਲਾਫ਼ ਮੁੜ ਵੱਡੀ ਕਾਰਵਾਈ

ਨਿਗਮ ਮੁਲਾਜਮਾਂ ਨੂੰ ਡਰਾਉਣ ਲਈ ਮਦਰਾਸੀ ਡੋਸੇ ਵੱਲੋਂ ਕੀਤਾ ਗਿਆ ਹਾਈ ਪ੍ਰੋਫਾਈਲ ਡਰਾਮਾ

ਪਟਿਆਲਾ, 18 ਜੁਲਾਈ: ਨਿਊਜ਼ਲਾਈਨ ਐਕਸਪ੍ਰੈਸ – ਨਗਰ ਨਿਗਮ ਵੱਲੋਂ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਵੀਰ ਸਿੰਘ ਅਤੇ ਲੈਂਡ ਬ੍ਰਾਂਚ ਦੇ ਸਕੱਤਰ ਸੁਰਜੀਤ ਸਿੰਘ ਦੀ ਰਹਿਨੁਮਾਈ ਵਿੱਚ ਨਜ਼ਾਇਜ ਕਬਜਾ ਧਾਰਕਾਂ ਖਿਲਾਫ ਵੱਡੀ ਮੁਹਿੰਮ ਵਿੱਢੀ ਗਈ ਹੈ। ਜਿਸ ਤਹਿਤ ਨਿਗਮ ਇੰਸਪੈਕਟਰ ਵਿਸ਼ਾਲ ਵਰਮਾ ਵੱਲੋਂ ਸ਼ੇਰਾ ਵਾਲਾ ਗੇਟ ਵਿਖੇ ਕਈ ਦੁਕਾਨਦਾਰਾਂ ਦੇ ਕਾਰਵਾਈ ਕਰਦਿਆ ਸੜਕਾਂ ਤੱਕ ਰੱਖਿਆ ਸਾਮਾਨ ਅੰਦਰ ਕਰਵਾਇਆ ਗਿਆ। ਦੱਸ ਦੇਈਏ ਕਿ ਪਟਿਆਲਾ ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ਸੜਕਾਂ, ਫੁੱਟਪਾਥਾਂ ਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਇੱਕ ਵੱਡੀ ਮੁਹਿੰਮ ਚਲਾਈ ਗਈ, ਜਿਸ ਤਹਿਤ ਨਗਰ ਨਿਗਮ ਦੇ ਇੰਸਪੈਕਟਰ ਵਿਸ਼ਾਲ ਵਰਮਾ ਅਤੇ ਨਿਗਮ ਟੀਮ ਅਤੇ ਪੁਲਿਸ ਦੇ ਸਹਿਯੋਗ ਨਾਲ ਸੜਕਾਂ ਤੇ ਬਾਹਰ ਸਮਾਨ ਰੱਖਣ ਵਾਲੇ ਦੁਕਾਨਦਾਰਾਂ ਵਿਰੁੱਧ ਵੱਡੀ ਕਾਰਵਾਈ ਕੀਤੀ ਗਈ।

ਇੰਸਪੈਕਟਰ ਵਿਸ਼ਾਲ ਵਰਮਾ ਦਾ ਕਹਿਣਾ ਹੈ ਕਿ ਇਸ ਦੌਰਾਨ, ਜਿੱਥੇ ਕਈ ਦੁਕਾਨਦਾਰਾਂ ਨੇ ਨਿਗਮ ਦੀ ਕਾਰਵਾਈ ਦਾ ਸਹਿਯੋਗ ਕੀਤਾ, ਉੱਥੇ ਸ਼ੇਰਾ ਵਾਲਾ ਗੇਟ ਵਿਖੇ ਮਦਰਾਸੀ ਡੋਸੇ ਵੱਲੋਂ ਹਾਈ ਪੋ੍ਰਫਾਈਲ ਡਰਾਮਾ ਕੀਤਾ ਗਿਆ। ਮਦਰਾਸੀ ਡੋਸੇ ਵਾਲੇ ਵਰਕਰਾਂ ਵੱਲੋਂ ਨਿਗਮ ਮੁਲਾਜ਼ਮਾਂ ਨੂੰ ਡਰਾਉਣ ਲਈ ਸਮਾਨ ਚੁੱਕਣ ਵਾਲੀ ਗੱਡੀ ਅੱਗੇ ਲੇਟ ਕੇ ਸਮਾਨ ਵਾਪਸ ਕਰਨ ਲਈ ਵੀ ਕਿਹਾ ਗਿਆ। ਪਰ ਨਿਗਮ ਮੁਲਾਜ਼ਮਾ ਨੇ ਸੂ੍ਝ ਬੂਝ ਅਤੇ ਪੁਲਸ ਦੀ ਮਦਦ ਨਾਲ ਕਾਰਵਾਈ ਕਰਦਿਆ ਸਮਾਨ ਜਬਤ ਕਰ ਲਿਆ।

ਨਗਰ ਨਿਗਮ ਦੇ ਇੰਸਪੈਕਟਰ ਵਿਸ਼ਾਲ ਵਰਮਾ ਨੇ ਸਪਸ਼ਟ ਕੀਤਾ ਕਿ ਇਹ ਕਾਰਵਾਈ ਤੰਗ ਕਰਨ ਜਾਂ ਭੇਦਭਾਵ ਨਾਲ ਨਹੀਂ, ਸਗੋਂ ਸਾਰੇ ਸ਼ਹਿਰ ਵਿੱਚ ਇੱਕੋ ਨੀਤੀ ਦੇ ਤਹਿਤ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਸੜਕਾਂ ਤੇ ਸਮਾਨ ਰੱਖਣ ਨਾਲ ਨਾ ਸਿਰਫ਼ ਆਵਾਜਾਈ ਵਿੱਚ ਰੁਕਾਵਟ ਪੈਂਦੀ ਹੈ, ਸਗੋਂ ਐਮਰਜੈਂਸੀ ਵਾਹਨਾਂ ਨੂੰ ਵੀ ਕਈ ਵਾਰ ਸਮੱਸਿਆ ਆਉਂਦੀ ਹੈ। ਇਸ ਤਰ੍ਹਾਂ ਦੀ ਕਾਰਵਾਈ ਅੱਗੇ ਵੀ ਨਿਰੰਤਰ ਜਾਰੀ ਰਹੇਗੀ। ਉਨ੍ਹਾਂ ਇਹ ਵੀ ਕਿਹਾ ਕਿ ਦੁਕਾਨਦਾਰ ਆਪਣਾ ਕਾਰੋਬਾਰ ਜ਼ਰੂਰ ਚਲਾਉਣ, ਪਰ ਕਾਨੂੰਨੀ ਹੱਦਾਂ ਵਿੱਚ ਰਹਿ ਕੇ ਆਪਣਾ ਕਾਰੋਬਾਰ ਕਰਨ। ਉਨਾਂ ਕਿਹਾ ਕਿ ਨਗਰ ਨਿਗਮ ਵੱਲੋਂ ਪਹਿਲਾਂ ਹੀ ਵਾਰ ਵਾਰ ਐਲਾਨ ਕੀਤਾ ਗਿਆ ਸੀ ਕਿ ਜੇਕਰ ਕੋਈ ਵਪਾਰੀ ਬਾਹਰ ਤਕ ਸਮਾਨ ਰੱਖੇਗਾ, ਤਾਂ ਉਸ ਉੱਤੇ ਜੁਰਮਾਨਾ ਲੱਗੇਗਾ ਜਾਂ ਸਮਾਨ ਜ਼ਬਤ ਕੀਤਾ ਜਾਵੇਗਾ।

ਅਖੀਰ ਵਿੱਚ, ਨਗਰ ਨਿਗਮ ਨੇ ਸਾਰਿਆਂ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਦੀ ਸੁਚੱਜੀ ਤਸਵੀਰ ਬਣਾਏ ਰੱਖਣ ਵਿੱਚ ਸਹਿਯੋਗ ਦੇਣ। ਜੇਕਰ ਕੋਈ ਸਮੱਸਿਆ ਹੈ ਤਾਂ ਨਿਗਮ ਦੇ ਕੋਲ ਆਪਣੇ ਅਰਜ਼ੀ ਜਮਾਂ ਕਰਵਾ ਸਕਦੇ ਹਨ।

Related Articles

Leave a Comment