Skip to main content

newslineexpres

Breaking News
🚩 पटियाला में आज, रविवार को, फिर धूमधाम से होगा संगीतमय समागम ; न्यूज़लाईन एक्सप्रैस अखबार द्वारा साज़ और आवाज क्लब के सहयोग से विशेष प्रस्तुति आज 🚩अच्छे-भले ज्वेलर की 22 कैरेट ज्वेलरी को बड़े ब्रांडेड शोरूम ने बताया 20 कैरेट, मशीन सेटिंग के बाद निकली 22 कैरेट; पुलिस ने फिशर मशीन की जब्ती 👉 पुश्तैनी ज्वेलर्स को बदनाम करने की कथित साजिश का आरोप, सराफा एसोसिएशन ने उठाई आवाज़ 🚩 ਸ਼ਹੀਦਾਂ ਦੇ ਸੁਪਨਿਆਂ ਦਾ ਰੰਗਲਾ ਪੰਜਾਬ ਸਿਰਜ ਰਹੀ ਹੈ ਭਗਵੰਤ ਮਾਨ ਸਰਕਾਰ : ਗੁਰਮੀਤ ਸਿੰਘ ਖੁੱਡੀਆਂ 🚩न्यूज़लाईन एक्सप्रैस द्वारा साज़ और आवाज क्लब के सहयोग से प्रस्तुत: संगीतमयी प्रोग्राम 16 अगस्त को  🚩 ਵੀਰ ਹਕੀਕਤ ਰਾਏ ਸਕੂਲ ਵਿਖੇ ਧੂਮਧਾਮ ਨਾਲ ਮਨਾਇਆ ਆਜ਼ਾਦੀ ਦਿਹਾੜਾ  🚩ਐਨ ਐਸ ਐਨ ਆਈ ਐਸ ਵਿਖੇ ਫਾਲਸ ਸੀਲਿੰਗ ਡਿੱਗਣ ਦੇ ਮਾਮਲੇ ਵਿੱਚ ਕਿਸੇ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ-ਡਾਇਰੈਕਟਰ ਮਿਗਲਾਨੀ
Joe Rogan Podcasts You Must Listen
Home BJP ???? ਕਾਂਸਲ ਫਾਊਂਡੇਸ਼ਨ, ਡੀ.ਬੀ.ਜੀ. ਅਤੇ ਸ਼੍ਰੀ ਮਹਾਂਦੇਵ ਮੰਦਿਰ ਵਲੋਂ ਅਗਰਸੈਨ ਜਯੰਤੀ ਅਤੇ ਮਾਂ ਦੁਰਗਾ ਨਵਰਾਤਰਿਆਂ ਦੇ ਮੌਕੇ ਉੱਤੇ ਲਗਾਇਆ ਅੱਖਾਂ ਦਾ ਕੈਂਪ

???? ਕਾਂਸਲ ਫਾਊਂਡੇਸ਼ਨ, ਡੀ.ਬੀ.ਜੀ. ਅਤੇ ਸ਼੍ਰੀ ਮਹਾਂਦੇਵ ਮੰਦਿਰ ਵਲੋਂ ਅਗਰਸੈਨ ਜਯੰਤੀ ਅਤੇ ਮਾਂ ਦੁਰਗਾ ਨਵਰਾਤਰਿਆਂ ਦੇ ਮੌਕੇ ਉੱਤੇ ਲਗਾਇਆ ਅੱਖਾਂ ਦਾ ਕੈਂਪ

by Newslineexpres@1

???? ਕਾਂਸਲ ਫਾਊਂਡੇਸ਼ਨ, ਡੀ.ਬੀ.ਜੀ. ਅਤੇ ਸ਼੍ਰੀ ਮਹਾਂਦੇਵ ਮੰਦਿਰ ਵਲੋਂ ਅਗਰਸੈਨ ਜਯੰਤੀ ਅਤੇ ਮਾਂ ਦੁਰਗਾ ਨਵਰਾਤਰਿਆਂ ਦੇ ਮੌਕੇ ਉੱਤੇ ਲਗਾਇਆ ਅੱਖਾਂ ਦਾ ਕੈਂਪ

ਪਟਿਆਲਾ / ਨਿਊਜ਼ਲਾਈਨ ਐਕਸਪ੍ਰੈਸ –     ਕਾਂਸਲ ਫਾਊਂਡੇਸ਼ਨ, ਡੀ.ਬੀ.ਜੀ. ਅਤੇ ਸ਼੍ਰੀ ਮਹਾਂਦੇਵ ਮੰਦਰ ਗੁਰਬਕਸ਼ ਕਾਲੋਨੀ ਪਟਿਆਲਾ ਵਲੋਂ ਸ਼੍ਰੀ ਮਹਾਂਦੇਵ ਮੰਦਰ ਹਾਲ ਵਿੱਚ ਮਹਾਰਾਜ ਅਗਰਸੈਨ ਜਯੰਤੀ, ਮਾਂ ਦੁਰਗਾ ਦੇ ਪਹਲੇ ਨਵਰਾਤਰੇ ਅਤੇ ਸੇਵਾ ਪਖਵਾੜਾ ਮੌਕੇ ਵਿੱਚ ਅੱਖਾਂ ਦੇ ਮੁਫ਼ਤ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਅੱਖਾਂ ਦੇ ਪ੍ਰਸਿੱਧ ਡਾ. ਜਗਜੀਤ ਆਈ ਹਸਪਤਾਲ ਵਲੋਂ ਅੱਖਾਂ ਦੀ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਤੇ ਨਾਲ ਹੀ ਮੁਫ਼ਤ ਚਿੱਟੇ ਤੇ ਕਾਲੇ ਮੋਤੀਏ ਦੇ ਓਪਰੇਸ਼ਨ ਵੀ ਕੀਤੇ ਗਏ, ਜਿਸਦਾ 122 ਮਰੀਜ਼ਾਂ ਨੂੰ ਲਾਭ ਮਿਲਿਆ। ਬਹੁਤ ਹੀ ਕਾਬਿਲ ਡਾ. ਤਨਵੀਰ ਵੱਲੋਂ ਆਰਥੋ ਦੇ ਮਰੀਜ਼ਾਂ ਦਾ ਮੁਫ਼ਤ ਇਲਾਜ਼ ਕੀਤਾ ਗਿਆ ਜਿਸਦਾ ਲਗਭਗ 70 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ। 

   ਭਾਜਪਾ ਦੇ ਸੀਨੀਅਰ ਨੇਤਾ ਅਤੇ ਕਾਂਸਲ ਫਾਊਂਡੇਸ਼ਨ ਦੇ ਪ੍ਰਧਾਨ ਡਾ. ਗੁਰਵਿੰਦਰ ਕਾਂਸਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼੍ਰੀ ਮਹਾਦੇਵ ਮੰਦਿਰ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਯਾਦਵਿੰਦਰ ਕਾਂਸਲ , ਸੁਸ਼ੀਲ ਜਿੰਦਲ, ਮਹੇਸ਼ ਸਿੰਗਲਾ, ਅਨੂਪ ਸਿੰਗਲਾ, ਅਸ਼ਵਨੀ ਭਾਂਬਰੀ, ਸ਼ਿਵ ਸ਼ਰਮਾ, ਸ਼ਾਮ ਸ਼ਰਮਾ, ਹਰਿੰਦਰ ਤਿਆਗੀ, ਰਵੀ ਸਿੰਗਲਾ, ਏਰੀਆ ਡਿਵੈਲਪਮੈਂਟ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਮਦਨ ਲਾਲ ਕਾਂਸਲ, ਪ੍ਰਧਾਨ ਸ਼ਾਮ ਲਾਲ ਮਿੱਤਲ, ਜਨਰਲ ਸਕੱਤਰ ਵਧੇਰਾ, ਫੁੱਲ ਜੀ, ਅਸ਼ੋਕ ਬਹਿਲ, ਸੰਤ ਲਾਲ ਅਰੋੜਾ ਆਦਿ  ਵੱਲੋਂ ਮਿਲ ਕੇ ਕੈਂਪ ਦੌਰਾਨ ਮਰੀਜ਼ਾਂ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਜਿਸ ਨਾਲ ਹੀ ਇਸ ਕੈਂਪ ਵਿੱਚ ਜ਼ਰੂਰਤਮੰਦ ਭੈਣ ਭਰਾਵਾਂ ਨੇ ਲਾਭ ਦਾ ਪ੍ਰਾਪਤ ਕੀਤਾ। 

   ਇਸ ਮੌਕੇ ਹਰ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਭਾਜਪਾ ਪਟਿਆਲਾ ਸ਼ਹਿਰੀ ਦੇ ਜਿਲ੍ਹਾ ਪ੍ਰਧਾਨ ਵਿਜੈ ਕੁਮਾਰ ਕੂਕਾ, ਭਾਜਪਾ ਸੀਨੀਅਰ ਨੇਤਾ ਪਰਦੀਪ ਗੋਇਲ, ਯੂਥ ਪ੍ਰਧਾਨ ਨਿਖਿਲ ਕਾਕਾ, ਭਾਜਪਾ ਦੇ ਮੌਜੂਦਾ ਐੱਮ.ਸੀ. ਅਨੁਜ ਖੋਸਲਾ, ਮਹਿਲਾ ਮੋਰਚਾ ਪ੍ਰਧਾਨ ਮਨੀਸ਼ਾ ਉੱਪਲ, ਉੱਪ ਪ੍ਰਧਾਨ ਰੀਆ, ਚੰਦਾ, ਬਲਜੀਤ, ਐਸ.ਸੀ ਮੋਰਚਾ ਦੇ ਸਾਬਕਾ ਪ੍ਰਧਾਨ ਐਸ.ਕੇ ਪਾਠੀ, ਯੂਨੀਵਰਸਿਟੀ ਮੰਡਲ ਪ੍ਰਧਾਨ ਇੰਦਰ ਨਾਰੰਗ, ਵਿਜੇ ਸ਼ਰਮਾ, ਤ੍ਰਿਪੜੀ ਮੰਡਲ ਪ੍ਰਧਾਨ ਆਰ.ਕੇ ਸਿੰਧੀ, ਐਡਵੋਕੇਟ ਹਰਪ੍ਰੀਤ ਭਮਰਾ, ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਐਮ.ਸੀ ਅਨਿਲ ਮੋਦਗਿਲ ਅਤੇ ਨਵਦੀਪ ਸ਼ਰਮਾ, ਆਪ ਤੋਂ ਵਾਰਡ ਨੰਬਰ 23 ਦੇ ਐੱਮ.ਸੀ ਰੁਪਾਲੀ ਗਰਗ, ਆਪ ਆਗੂ ਪ੍ਰਦੀਪ ਗਰਗ, ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੀ ਟੀਮ ਅਮਰਿੰਦਰ ਸੈਣੀ ਅਤੇ ਵਿਕਾਸ ਗਰਗ, ਭਾਜਪਾ ਆਗੂ ਐਸ.ਕੇ ਭਾਰਦਵਾਜ, ਹਰਸ਼, ਸੇਵਾ ਲਾਲ, ਯਸ਼ ਵਿਰਦੀ, ਇੰਦਰਰਜੋਤ, ਸਾਹਿਲ ਗੋਇਲ, ਦਿਸ਼ਾਂਤ ਕਾਂਸਲ ਅਤੇ ਆਯੂਸ਼ ਭਾਂਬਰੀ ਨੇ ਖਾਸ ਤੋਰ ‘ਤੇ ਸ਼ਮੂਲੀਅਤ ਕੀਤੀ ਅਤੇ ਨਾਲ ਹੀ ਅੱਖਾਂ ਦੇ ਕੈਂਪ ਨੂੰ ਕਾਮਯਾਬ ਬਣਾਉਣ ਵਿੱਚ ਵੀ ਪੂਰਾ ਯੋਗਦਾਨ ਦਿੱਤਾ।   Newsline Express

Related Articles

Leave a Comment