Skip to main content

newslineexpres

Breaking News
🚩 पटियाला में आज, रविवार को, फिर धूमधाम से होगा संगीतमय समागम ; न्यूज़लाईन एक्सप्रैस अखबार द्वारा साज़ और आवाज क्लब के सहयोग से विशेष प्रस्तुति आज 🚩अच्छे-भले ज्वेलर की 22 कैरेट ज्वेलरी को बड़े ब्रांडेड शोरूम ने बताया 20 कैरेट, मशीन सेटिंग के बाद निकली 22 कैरेट; पुलिस ने फिशर मशीन की जब्ती 👉 पुश्तैनी ज्वेलर्स को बदनाम करने की कथित साजिश का आरोप, सराफा एसोसिएशन ने उठाई आवाज़ 🚩 ਸ਼ਹੀਦਾਂ ਦੇ ਸੁਪਨਿਆਂ ਦਾ ਰੰਗਲਾ ਪੰਜਾਬ ਸਿਰਜ ਰਹੀ ਹੈ ਭਗਵੰਤ ਮਾਨ ਸਰਕਾਰ : ਗੁਰਮੀਤ ਸਿੰਘ ਖੁੱਡੀਆਂ 🚩न्यूज़लाईन एक्सप्रैस द्वारा साज़ और आवाज क्लब के सहयोग से प्रस्तुत: संगीतमयी प्रोग्राम 16 अगस्त को  🚩 ਵੀਰ ਹਕੀਕਤ ਰਾਏ ਸਕੂਲ ਵਿਖੇ ਧੂਮਧਾਮ ਨਾਲ ਮਨਾਇਆ ਆਜ਼ਾਦੀ ਦਿਹਾੜਾ  🚩ਐਨ ਐਸ ਐਨ ਆਈ ਐਸ ਵਿਖੇ ਫਾਲਸ ਸੀਲਿੰਗ ਡਿੱਗਣ ਦੇ ਮਾਮਲੇ ਵਿੱਚ ਕਿਸੇ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ-ਡਾਇਰੈਕਟਰ ਮਿਗਲਾਨੀ
Joe Rogan Podcasts You Must Listen
Home Information ???? ਜੋੜੀਆਂ ਭੱਠੀਆਂ ਚੌਕ ਦੀ ਸ਼੍ਰੀ ਰਾਮਲੀਲਾ ਦੇ ਸਮਾਪਤ ਹੋਣ ‘ਤੇ ਕਰਵਾਇਆ ਹਵਨ ਤੇ ਬ੍ਰਹਮਭੋਜ

???? ਜੋੜੀਆਂ ਭੱਠੀਆਂ ਚੌਕ ਦੀ ਸ਼੍ਰੀ ਰਾਮਲੀਲਾ ਦੇ ਸਮਾਪਤ ਹੋਣ ‘ਤੇ ਕਰਵਾਇਆ ਹਵਨ ਤੇ ਬ੍ਰਹਮਭੋਜ

by Newslineexpres@1

???? ਜੋੜੀਆਂ ਭੱਠੀਆਂ ਚੌਕ ਦੀ ਸ਼੍ਰੀ ਰਾਮਲੀਲਾ ਦੇ ਸਮਾਪਤ ਹੋਣ ‘ਤੇ ਕਰਵਾਇਆ ਹਵਨ ਤੇ ਬ੍ਰਹਮਭੋਜ

ਪਟਿਆਲਾ, 5 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਜੋੜੀਆਂ ਭੱਠੀਆਂ ਰੌਇਲ ਯੂਥ ਕਲੱਬ ਅਤੇ ਸ਼੍ਰੀ ਰਾਮਲੀਲਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਵਰੁਣ ਜਿੰਦਲ ਦੀ ਦੇਖ-ਰੇਖ ਹੇਠ ਜੋੜੀਆਂ ਭੱਠੀਆਂ ਚੌਕ ਵਿੱਚ ਆਯੋਜਿਤ ਸ਼੍ਰੀ ਰਾਮਲੀਲਾ ਦੇ ਸਮਾਪਤ ਹੋਣ ਤੋਂ ਬਾਅਦ ਅੱਜ ਹਵਨ ਯੱਗ ਅਤੇ ਬ੍ਰਹਮਭੋਜ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਸਾਰੇ ਕਲੱਬ ਮੈਂਬਰਾਂ, ਇਲਾਕੇ ਨਿਵਾਸੀਆਂ ਅਤੇ ਸ਼੍ਰੀ ਰਾਮਲੀਲਾ ਵਿੱਚ ਵੱਖ-ਵੱਖ ਪਾਤਰ ਨਿਭਾਉਣ ਵਾਲੇ ਸਾਰੇ ਕਲਾਕਾਰਾਂ ਨੇ ਆਪਣੀ ਹਾਜ਼ਰੀ ਲਗਵਾਈ ਅਤੇ ਭਗਵਾਨ ਦਾ ਆਸ਼ੀਰਵਾਦ ਲਿਆ ਅਤੇ ਹਵਨ ਯੱਗ ਵਿੱਚ ਆਹੁਤੀ ਪਾਈ।

ਪ੍ਰਧਾਨ ਵਰੁਣ ਜਿੰਦਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋੜੀਆਂ ਭੱਠੀਆਂ ਚੌਕ ਵਿੱਚ ਸ਼੍ਰੀ ਰਾਮਲੀਲਾ ਦਾ ਸ਼ਾਨਦਾਰ ਢੰਗ ਨਾਲ ਆਯੋਜਨ ਕੀਤਾ ਗਿਆ ਅਤੇ ਸ਼੍ਰੀ ਰਾਮਲੀਲਾ ਦੇ ਸਮਾਪਤ ਹੋਣ ਤੋਂ ਬਾਅਦ ਅੱਜ ਹਵਨ ਯੱਗ ਕਰਵਾਇਆ ਗਿਆ ਹੈ, ਤਾਂ ਜੋ ਸ਼੍ਰੀ ਰਾਮਲੀਲਾ ਦੇ ਮੰਚਨ ਦੌਰਾਨ ਜੇ ਕਿਸੇ ਤੋਂ ਕਿਸੇ ਵੀ ਤਰਾਂ ਦੀ ਕੋਈ ਭੁੱਲ ਹੋਈ ਹੋਵੇ ਤਾਂ ਭਗਵਾਨ ਉਸਨੂੰ ਮਾਫ ਕਰਨ। ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਨਾਤਨ ਧਰਮ ਦੀ ਸੇਵਾ, ਪ੍ਰਚਾਰ ਅਤੇ ਪ੍ਰਸਾਰ ਵਿੱਚ ਉਹ ਆਪਣਾ ਯੋਗਦਾਨ ਪਾਉਂਦੇ ਰਹਿਣਗੇ ਅਤੇ ਆਉਣ ਵਾਲੀ ਪੀੜ੍ਹੀ ਨੂੰ ਸਨਾਤਨ ਧਰਮ ਬਾਰੇ ਜਾਣਕਾਰੀ ਦੇਣ ਲਈ ਹਮੇਸ਼ਾ ਤਿਆਰ ਰਹਿਣਗੇ। ਇਸ ਮੌਕੇ ਡਾ. ਅਸ਼ੀਸ਼ ਕੌਸ਼ਲ, ਡਾ. ਸੋਨੀਆ ਸੋਢੀ ਕੌਸ਼ਲ, ਡਾ. ਦੀਪਿਕਾ ਸ਼ਰਮਾ, ਆਸ਼ੀਸ਼ ਗੁਪਤਾ, ਨੀਰਜ ਸ਼ਰਮਾ, ਅਦਿੱਤਿਆ ਸ਼ਰਮਾ, ਦਿਵਾੰਸ਼ ਗਰਗ, ਪਾਰਥ ਭੱਲਾ, ਲਕਸ਼ਯ ਸ਼ਰਮਾ, ਕਸ਼ਿਸ਼ ਕਪੂਰ, ਵਿਵੇਕ ਝਾਅ, ਸਾਹਿਲ ਕਾਲੜਾ, ਸੋਨਾਸ਼ੀ ਕੌਸ਼ਲ, ਮੋਕਸ਼ਾ, ਕਨੂਪ੍ਰਿਯਾ, ਰਿਤੂ, ਜੱਸੀ, ਪਰੀ, ਆਇਸ਼ ਕੌਸ਼ਲ, ਨਿਵਿਤਾ ਸ਼ਰਮਾ, ਭੁਵਿਕਾ ਜਿੰਦਲ, ਲਵਣਿਆ ਗਰਗ, ਰੋਬਿਨ ਕੁਮਾਰ, ਕਨਵ, ਅਨਿਕੇਤ ਗੁਪਤਾ, ਸ਼ੁਭਮ, ਮਾਧਵ, ਦਿਵਯਮ ਮਿੱਤਲ, ਖੁਸ਼, ਸ਼ਿਵਮ ਮਹਿਰਾ, ਪ੍ਰਥਮ ਸ਼ਰਮਾ, ਅਨਮੋਲ, ਸੈਮ, ਈਸ਼ਾਨ ਬਾਂਸਲ ਸਮੇਤ ਸਮੂਹ ਕਲੱਬ ਮੈਂਬਰ ਹਾਜ਼ਰ ਰਹੇ।

Related Articles

Leave a Comment