???? ਕੈਬਨਿਟ ਮੰਤਰੀ ਹਰਭਜਨ ਸਿੰਘ ETO ਦੇ ਕਾਫਲੇ ਦੀ ਗੱਡੀ ਦਾ ਹੋਇਆ ਐਕਸੀਡੈਂਟ, 5 ਜ਼ਖਮੀ
ਗੁਰਦਾਸਪੁਰ, 15 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ‘ਆਪ’ ਸਰਕਾਰ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਕਾਫਲੇ ਦਾ ਐਕਸੀਡੈਂਟ ਹੋ ਗਿਆ। ਉਨ੍ਹਾਂ ਦੀ ਪਾਇਲਟ ਗੱਡੀ ਦੂਜੀ ਕਾਰ ਨਾਲ ਟਕਰਾ ਗਈ। ਇਹ ਗੱਡੀ ਅਚਾਨਕ ਕਾਫਲੇ ਵਿਚ ਵੜੀ ਸੀ। ਇਸ ਟੱਕਰ ਵਿਚ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਟੁੱਟ ਗਈਆਂ। ਇਸ ਵਿਚ ਉਨ੍ਹਾਂ ਦੇ ਚਾਰ ਗੰਨਮੈਨ ਅਤੇ ਕਾਰ ਸਵਾਰ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਗੁਰਦਾਸਪੁਰ ਵਿੱਚ ਕਲਾਨੌਰ-ਗੁਰਦਾਸਪੁਰ ਸੜਕ ‘ਤੇ ਅੱਡਾ ਨੜਾਂਵਾਲੀ ਨੇੜੇ ਵਾਪਰਿਆ।
ਹਾਦਸੇ ਤੋਂ ਬਾਅਦ ਮੰਤਰੀ ਨੇ ਤੁਰੰਤ ਆਪਣੇ ਕਾਫਲੇ ਨੂੰ ਰੋਕਿਆ ਅਤੇ 108 ਐਂਬੂਲੈਂਸ ਬੁਲਾ ਕੇ ਜ਼ਖਮੀਆਂ ਨੂੰ ਤੁਰੰਤ ਕਲਾਨੌਰ ਦੇ ਕਮਿਊਨਿਟੀ ਹੈਲਥ ਸੈਂਟਰ ਭੇਜਿਆ। ਡਾਕਟਰਾਂ ਮੁਤਾਬਕ ਚਾਰ ਗੰਨਮੈਨਾਂ ਵਿੱਚੋਂ ਤਿੰਨ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ। ਜ਼ਿਕਰਯੋਗ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਪਾਇਲਟ ਜਿਪਸੀ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਡਰਾਈਵਰ ਅਤੇ ਉਸ ਦੇ ਨਾਲ ਵਾਲੀ ਸੀਟ ਪੂਰੀ ਤਰ੍ਹਾਂ ਦੱਬ ਗਈ ਸੀ।
Newsline Express
