newslineexpres

Home Crime ???? ਡੇਰਾਬੱਸੀ ਵਿੱਚ ਸ਼ਰਾਬ ਦੇ ਨਸ਼ੇ ‘ਚ ਨੌਜਵਾਨ ਨੇ ਦਾਦੀ ਦਾ ਕੀਤਾ ਕਤਲ

???? ਡੇਰਾਬੱਸੀ ਵਿੱਚ ਸ਼ਰਾਬ ਦੇ ਨਸ਼ੇ ‘ਚ ਨੌਜਵਾਨ ਨੇ ਦਾਦੀ ਦਾ ਕੀਤਾ ਕਤਲ

by Newslineexpres@1

???? ਡੇਰਾਬੱਸੀ ਵਿੱਚ ਸ਼ਰਾਬ ਦੇ ਨਸ਼ੇ ‘ਚ ਨੌਜਵਾਨ ਨੇ ਦਾਦੀ ਦਾ ਕੀਤਾ ਕਤਲ

ਡੇਰਾਬੱਸੀ, 15 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਡੇਰਾਬੱਸੀ ‘ਚ ਇਕ ਦਿਲ ਦਹਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਗੁਲਾਬਗੜ੍ਹ ਰੋਡ ਦੀ ਗਲੀ ਨੰਬਰ 9 ਵਿਚ ਸ਼ਰਾਬ ਦੇ ਨਸ਼ੇ ਵਿਚ ਧੁੱਤ ਪੋਤੇ ਨੇ ਆਪਣੀ 70 ਸਾਲਾਂ ਦਾਦੀ ਗੁਰਬਚਨ ਕੌਰ ਦਾ ਬੇਰਹਮੀ ਨਾਲ ਕਤਲ ਕਰ ਦਿੱਤਾ। ਦੋਸ਼ੀ ਦੀ ਪਹਿਚਾਣ ਆਸ਼ੀਸ਼ ਵਜੋਂ ਹੋਈ ਹੈ, ਜੋ ਸ਼ਰਾਬ ਦਾ ਆਦੀ ਸੀ ਤੇ ਅਕਸਰ ਨਸ਼ੇ ਨੂੰ ਲੈ ਕੇ ਦਾਦੀ ਨਾਲ ਝਗੜਾ ਕਰਦਾ ਸੀ। ਬੁੱਧਵਾਰ ਦੁਪਹਿਰ ਆਸ਼ੀਸ਼ ਨਸ਼ੇ ਦੀ ਹਾਲਤ ਵਿਚ ਘਰ ਪਹੁੰਚਿਆ ਤੇ ਦਾਦੀ ਨਾਲ ਬਹਿਸ ਕਰਨ ਲੱਗਾ। ਗੁੱਸੇ ਵਿਚ ਉਸ ਨੇ ਚਾਕੂ ਨਾਲ ਦਾਦੀ ਦਾ ਗਲਾ ਵੱਢ ਦਿੱਤਾ। ਕਤਲ ਤੋਂ ਬਾਅਦ ਲਾਸ਼ ਨੂੰ ਲੁਕਾਉਣ ਲਈ ਉਸ ਨੇ ਦਾਦੀ ਦੇ ਪੇਟ ‘ਤੇ ਗੈਸ ਸਿਲੈਂਡਰ ਰੱਖ ਦਿੱਤਾ ਤੇ ਉਸ ‘ਤੇ ਚਾਦਰ ਢੱਕ ਦਿੱਤੀ। ਇਸ ਤੋਂ ਬਾਅਦ ਉਹ ਘਰ ਤੋਂ ਫ਼ਰਾਰ ਹੋ ਗਿਆ।

Newsline Express

Related Articles

Leave a Comment