newslineexpres

Home Bollywood ???? ਨਹੀਂ ਰਹੇ ਟੀਵੀ ਸੀਰੀਅਲ ਮਹਾਭਾਰਤ ਦੇ ‘ਕਰਣ’, 68 ਸਾਲ ਦੀ ਉਮਰ ‘ਚ ਕੈਂਸਰ ਨਾਲ ਹੋਈ ਮੌਤ

???? ਨਹੀਂ ਰਹੇ ਟੀਵੀ ਸੀਰੀਅਲ ਮਹਾਭਾਰਤ ਦੇ ‘ਕਰਣ’, 68 ਸਾਲ ਦੀ ਉਮਰ ‘ਚ ਕੈਂਸਰ ਨਾਲ ਹੋਈ ਮੌਤ

by Newslineexpres@1

???? ਨਹੀਂ ਰਹੇ ਟੀਵੀ ਸੀਰੀਅਲ ਮਹਾਭਾਰਤ ਦੇ ‘ਕਰਣ’, 68 ਸਾਲ ਦੀ ਉਮਰ ‘ਚ ਕੈਂਸਰ ਨਾਲ ਹੋਈ ਮੌਤ

ਮੁੰਬਈ, 15 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਮਨੋਰੰਜਨ ਜਗਤ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅਦਾਕਾਰ ਪੰਕਜ ਧੀਰ ਇਸ ਦੁਨੀਆ ਨੂੰ ਅਲਿਵਦਾ ਆਖ ਗਏ ਹਨ। ਉਨ੍ਹਾਂ ਨੇ ਬੀ.ਆਰ ਚੋਪੜਾ ਦੇ ਮਹਾਭਾਰਤ ਵਿੱਚ ਕਰਣ ਦੀ ਭੂਮਿਕਾ ਨਿਭਾਈ ਸੀ।

ਮਿਲੀ ਜਾਣਕਾਰੀ ਮੁਤਾਬਕ ਪੰਕਜ ਕੈਂਸਰ ਨਾਲ ਜੂਝ ਰਹੇ ਸਨ। ਬੀਤੇ ਕੁਝ ਮਹੀਨਿਆਂ ਵਿਚ ਉਨ੍ਹਾਂ ਦਾ ਕੈਂਸਰ ਵਾਪਸ ਆ ਗਿਆ ਸੀ। ਅਦਾਕਾਰ ਦੀ ਹਾਲਤ ਗੰਭੀਰ ਸੀ। ਬਿਮਾਰੀ ਕਾਰਨ ਉਨ੍ਹਾਂ ਦੀ ਵੱਡੀ ਸਰਜਰੀ ਵੀ ਹੋਈ ਸੀ, ਪਰ ਪੰਕਜ ਨੂੰ ਬਚਾਇਆ ਨਹੀਂ ਜਾ ਸਕਿਆ। ਪੰਕਜ ਦੀ ਮੌਤ ਦੀ ਖ਼ਬਰ ਨਾਲ ਮਨੋਰੰਜਨ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ।

ਦੱਸ ਦੇਈਏ ਕਿ ਪੰਕਜ ਨੇ ਟੀਵੀ ਅਤੇ ਫਿਲਮ ਇੰਡਸਟਰੀ ਵਿੱਚ ਕਈ ਪ੍ਰਾਜੈਕਟਾਂ ਵਿੱਚ ਕੰਮ ਕੀਤਾ ਸੀ। ਪਰ ਉਨ੍ਹਾਂ ਨੂੰ 1988 ਵਿੱਚ ਰਿਲੀਜ਼ ਹੋਈ ਬੀ.ਆਰ. ਚੋਪੜਾ ਦੀ ਮਹਾਭਾਰਤ ਨਾਲ ਪ੍ਰਸਿੱਧੀ ਮਿਲੀ। ਇਸ ਸ਼ੋਅ ਵਿੱਚ ਅਦਾਕਾਰ ਨੇ ਕਰਣ ਦੀ ਭੂਮਿਕਾ ਨਿਭਾਈ। ਜਿਸ ਗੰਭੀਰਤਾ ਨਾਲ ਉਨ੍ਹਾਂ ਨੇ ਇਸ ਕਿਰਦਾਰ ਨੂੰ ਨਿਭਾਇਆ, ਉਸਦੀ ਅੱਜ ਵੀ ਮਿਸਾਲ ਦਿੱਤੀ ਜਾਂਦੀ ਹੈ।

ਟੀਵੀ ਸ਼ੋਅ ਤੋਂ ਇਲਾਵਾ ਪੰਕਜ ਨੇ ਫਿਲਮਾਂ ਵਿੱਚ ਵੀ ਕੰਮ ਕੀਤਾ। ਉਹ ਚੰਦਰਕਾਂਤਾ ਅਤੇ ਦਿ ਗ੍ਰੇਟ ਮਰਾਠਾ ਸਮੇਤ ਕਈ ਮਿਥਿਹਾਸਕ ਸ਼ੋਅ ਦਾ ਹਿੱਸਾ ਸਨ। ਪੰਕਜ ਨੇ ‘ਸੋਲਜਰ’, ‘ਬਾਦਸ਼ਾਹ’ ਅਤੇ ‘ਸੜਕ’ ਵਰਗੀਆਂ ਹਿੰਦੀ ਫਿਲਮਾਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪੰਕਜ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਆਪਣੀ ਪਤਨੀ ਅਨੀਤਾ ਧੀਰ ਅਤੇ ਪੁੱਤਰ ਨਿਕਿਤਿਨ ਧੀਰ ਨੂੰ ਪਿੱਛੇ ਛੱਡ ਗਏ ਹਨ।

Newsline Express

Related Articles

Leave a Comment