newslineexpres

Home Chandigarh ???? ਪੰਜਾਬ ਵਿਧਾਨ ਸਭਾ ‘ਚ 26 ਨਵੰਬਰ ਨੂੰ ਹੋਵੇਗਾ ਮੌਕ ਸੈਸ਼ਨ

???? ਪੰਜਾਬ ਵਿਧਾਨ ਸਭਾ ‘ਚ 26 ਨਵੰਬਰ ਨੂੰ ਹੋਵੇਗਾ ਮੌਕ ਸੈਸ਼ਨ

by Newslineexpres@1

???? ਪੰਜਾਬ ਵਿਧਾਨ ਸਭਾ ‘ਚ 26 ਨਵੰਬਰ ਨੂੰ ਹੋਵੇਗਾ ਮੌਕ ਸੈਸ਼ਨ

???? ਵਿਦਿਆਰਥੀਆਂ ਨੂੰ ਸਿਆਸੀ ਖੇਤਰ ਦੀ ਜਾਣਕਾਰੀ ਦੇਣ ਲਈ 26 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਵਿਖੇ ਕਰਵਾਇਆ ਜਾਵੇਗਾ ਮੌਕ ਸੈਸ਼ਨ: ਸਪੀਕਰ

???? ਸਪੀਕਰ ਨੇ ਸੂਬੇ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨਾਲ ਕੀਤੀ ਆਨਲਾਈਨ ਮੀਟਿੰਗ

ਚੰਡੀਗੜ੍ਹ, 24 ਅਕਤੂਬਰ : ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਵਿਧਾਨ ਸਭਾ ਵਿਖੇ ਵਿਦਿਆਰਥੀਆਂ ਲਈ ਸੰਭਾਵਿਤ ਤੌਰ ‘ਤੇ 26 ਨਵੰਬਰ 2025 ਨੂੰ ਮੌਕ ਸੈਸ਼ਨ ਕਰਵਾਉਣ ਲਈ ਸੂਬੇ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨਾਲ ਆਨਲਾਈਨ ਸੂਬਾ ਪੱਧਰੀ ਮੀਟਿੰਗ ਕੀਤੀ।

ਸਪੀਕਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਸਿਆਸੀ ਖੇਤਰ ਦੀ ਜਾਣਕਾਰੀ ਪ੍ਰਦਾਨ ਕਰਨ ਲਈ ਮਹੱਤਵਪੂਰਨ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਿਆਸੀ ਪ੍ਰਬੰਧ ਦੇ ਕੰਮ-ਕਾਜ, ਕਾਨੂੰਨ ਬਣਾਉਣ ਬਾਰੇ ਜਾਣਕਾਰੀ, ਬਜਟ ਤਿਆਰ ਕਰਨ ਸਬੰਧੀ ਜਾਣਕਾਰੀ ਪ੍ਰਦਾਨ ਕਰਨ ਲਈ ਹਰੇਕ ਵਿਧਾਨ ਸਭਾ ਹਲਕੇ ਤੋਂ ਇੱਕ ਵਿਦਿਆਰਥੀ ਦੀ ਚੋਣ ਕੀਤੀ ਜਾਵੇਗੀ ਅਤੇ ਪੰਜਾਬ ਵਿਧਾਨ ਸਭਾ ਵਿੱਚ ਇੱਕ ਮੌਕ ਸੈਸ਼ਨ ਕਰਵਾਇਆ ਜਾਵੇਗਾ। ਇਸ ਮੌਕ ਸੈਸ਼ਨ ਵਿੱਚ ਸਰਕਾਰੀ ਸਕੂਲਾਂ ਦੇ ਚੁਣੇ ਹੋਏ ਵਿਦਿਆਰਥੀ ਹਿੱਸਾ ਲੈਣਗੇ।
Newsline Express

Related Articles

Leave a Comment