???? ਡਕੈਤੀ, ਕਤਲ, ਇਰਾਦਾ ਕਤਲ ਅਤੇ ਲੁੱਟਖੋਹ ਦੇ ਕੇਸਾਂ ‘ਚ ਸ਼ਾਮਲ ਤੇ ਕਈ ਕੇਸਾਂ ਵਿੱਚ ਭਗੌੜੇ ਬੰਬੀਹਾ ਗੈਂਗ ਦੇ ਸ਼ੂਟਰਾਂ ਅਤੇ ਪਟਿਆਲਾ ਪੁਲਿਸ ਵਿਚਕਾਰ ਗੋਲੀਬਾਰੀ
???? ਐਨਕਾਉਂਟਰ ਦੌਰਾਨ 2 ਸ਼ੂਟਰ ਹਰਪ੍ਰੀਤ ਉਰਫ ਮੱਖਣ ਤੇ ਗੋਤਮ ਉਰਫ ਬਾਦਸ਼ਾਹ ਗੈਂਗਸਟਰ ਜ਼ਖ਼ਮੀ ; 2 ਪਿਸਤੌਲਾਂ ਸਮੇਤ ਗੋਲੀਆਂ ਤੇ ਖੋਲ ਬਰਾਮਦ
ਪਟਿਆਲਾ, 23 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ – ਗੈਂਗਸਟਰਾਂ ਅਤੇ ਅਪਰਾਧਿਕ ਅਨਸਰਾਂ ਨੂੰ ਗ੍ਰਿਫਤਾਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਸਪੈਸਲ ਮੁਹਿੰਮ ਤਹਿਤ ਪਟਿਆਲਾ ਪੁਲਿਸ ਮੁਲਾਜ਼ਮਾਂ ਨੂੰ ਅੱਜ ਉਸ ਸਮੇਂ ਕਾਮਯਾਬੀ ਮਿਲੀ, ਜਦੋਂ ਸ੍ਰੀ ਗੁਰਬੰਸ ਸਿੰਘ ਬੈਸ ਐਸ ਪੀ ਇਨਵੈਸਟੀਗੇਸ਼ਨ ਅਤੇ ਰਾਜੇਸ਼ ਮਲਹੋਤਰਾ ਡੀਐਸਪੀ ਇਨਵੈਸਟੀਗੇਸ਼ਨ ਪਟਿਆਲਾ ਦੀ ਅਗਵਾਈ ਵਿੱਚ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਇੰਚਾਰਜ ਸੀ.ਆਈ.ਏ ਪਟਿਆਲਾ ਸਮੇਤ ਪੁਲਿਸ ਪਾਰਟੀ ਦੇ ਨਾਲ ਕਈ ਕੇਸਾਂ ਵਿੱਚ ਸ਼ਾਮਲ ਗੈਂਗਸਟਰ ਹਰਪ੍ਰੀਤ ਸਿੰਘ ਉਰਫ ਮੱਖਣ ਪੁੱਤਰ ਰੂੜ ਸਿੰਘ ਵਾਸੀ ਪਿੰਡ ਸੈਫਦੀਪੁਰ ਥਾਣਾ ਸਦਰ ਪਟਿਆਲਾ ਅਤੇ ਗੋਤਮ ਉਰਫ ਬਾਦਸਾਹ ਪੁੱਤਰ ਸੁੱਚਾ ਸਿੰਘ ਵਾਸੀ ਕੰਡਾ ਬਸਤੀ ਬੋੜਾ ਗੇਟ ਥਾਣਾ ਕੋਤਵਾਲੀ ਨਾਭਾ ਜਿਲ੍ਹਾ ਪਟਿਆਲਾ ਨਾਲ ਗੋਲੀਬਾਰੀ ਹੋਈ। ਜ਼ਿਕਰਯੋਗ ਹੈ ਕਿ ਇਨ੍ਹਾਂ ਦੋਵੇਂ ਸ਼ੁਟਰਾਂ ਦੇ ਖਿਲਾਫ ਕਤਲ, ਇਰਾਦਾ ਕਤਲ, ਲੁੱਟਖੋਹ ਅਤੇ ਡਕੈਤੀ ਆਦਿ ਦੇ ਮੁਕੱਦਮੇ ਦਰਜ ਹਨ ਅਤੇ ਕਈ ਕੇਸਾਂ ਵਿੱਚ ਭਗੌੜੇ ਹਨ।

ਐਸਐਸਪੀ ਪਟਿਆਲਾ ਸ੍ਰੀ ਵਰੁਣ ਸ਼ਰਮਾ ਨੇ ਅੱਜ ਦੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੈਂਗਸਟਰ ਹਰਪ੍ਰੀਤ ਸਿੰਘ ਉਰਫ ਮੱਖਣ ਅਤੇ ਗੋਤਮ ਬਾਦਸਾਹ ਉਕਤ ਮੋਟਰਸਾਇਕਲ ਉਤੇ ਸਵਾਰ ਹੋ ਕੇ ਪਟਿਆਲਾ ਦੇ ਭਾਦਸੋਂ ਤੋਂ ਪਿੰਡਾਂ ਵਿੱਚ ਹੁੰਦੇ ਹੋਏ ਸਰਹਿੰਦ ਰੋਡ ਸਾਇਡ ਨੂੰ ਜਾ ਰਹੇ ਹਨ ਜਿਹਨਾਂ ਨੂੰ ਕਾਬੂ ਕਰਨ ਲਈ ਪੁਲਿਸ ਪਾਰਟੀ ਨੇ ਨਹਿਰ ਭਾਖੜਾ ਦੇ ਪੁਲ ਬਾ-ਹੱਦ ਪਿੰਡ ਰੋਂਗਲਾ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਦੋਰਾਨੇ ਨਾਕਾਬੰਦੀ ਦੋਸ਼ੀਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਦੋਵਾਂ ਨੇ ਪੁਲਿਸ ਪਾਰਟੀ ਉਤੇ ਮਾਰ ਦੇਣ ਦੀ ਨੀਯਤ ਨਾਲ ਫਾਇਰਿੰਗ ਕੀਤੀ। ਪੁਲਿਸ ਪਾਰਟੀ ਦੀ ਜਵਾਬੀ ਫਾਇਰਿੰਗ ਦੋਰਾਨ ਹਰਪ੍ਰੀਤ ਸਿੰਘ ਉਰਫ ਮੱਖਣ ਅਤੇ ਗੋਤਮ ਉਰਫ ਬਾਦਸ਼ਾਹ ਉਕਤ ਜੋ ਕਿ ਪੁਲਿਸ ਇਨਕਾਂਉਟਰ ਦੋਰਾਨ ਦੋਸ਼ੀ ਜਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਾਇਆ ਗਿਆ ਹੈ।

ਦੋਸ਼ੀਆਂ ਕੋਲੋਂ ਮੋਕਾ ਪਰ ਤਲਾਸ਼ੀ ਕਰਨ ‘ਤੇ ਇਹਨਾਂ ਪਾਸੋਂ 2 ਪਿਸਟਲ .30 ਬੋਰ ਸਮੇਤ 5 ਜਿੰਦਾ ਰੌਂਦ ਅਤੇ 5 ਖੋਲ ਅਤੇ ਇਕ ਮੋਟਰਸਾਇਕਲ ਹੀਰੋ ਸਪਲੈਂਡਰ ਰੰਗ ਸਿਲਵਰ ਬਿਨਾ ਨੰਬਰੀ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ। Newsline Express
