Skip to main content

newslineexpres

Joe Rogan Podcasts You Must Listen
Home High Court ???? ਜਸਟਿਸ ਸੂਰਿਆ ਕਾਂਤ ਬਣੇ ਦੇਸ਼ ਦੇ ਭਾਰਤ ਦੇ ਦੇ 53ਵੇਂ ਚੀਫ਼ ਜਸਟਿਸ ; ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਚੁਕਾਈ ਸਹੁੰ

???? ਜਸਟਿਸ ਸੂਰਿਆ ਕਾਂਤ ਬਣੇ ਦੇਸ਼ ਦੇ ਭਾਰਤ ਦੇ ਦੇ 53ਵੇਂ ਚੀਫ਼ ਜਸਟਿਸ ; ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਚੁਕਾਈ ਸਹੁੰ

by Newslineexpres@1

???? ਜਸਟਿਸ ਸੂਰਿਆ ਕਾਂਤ ਬਣੇ ਦੇਸ਼ ਦੇ ਭਾਰਤ ਦੇ ਦੇ 53ਵੇਂ ਚੀਫ਼ ਜਸਟਿਸ ; ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਚੁਕਾਈ ਸਹੁੰ

   ਨਵੀਂ ਦਿੱਲੀ, 24 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ –   ਜਸਟਿਸ ਸੂਰਿਆਕਾਂਤ ਨੇ ਅੱਜ, ਸੋਮਵਾਰ ਨੂੰ, ਭਾਰਤ ਦੇ 53ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕ ਲਈ ਹੈ। ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਉਨ੍ਹਾਂ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਇਸ ਇਤਿਹਾਸਕ ਪਲ ਦੇ ਗਵਾਹ ਬਣਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਦੇਸ਼-ਵਿਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਮੌਜੂਦ ਰਹੀਆਂ।

   ਦੱਸ ਦਈਏ ਕਿ ਜਸਟਿਸ ਸੂਰਿਆਕਾਂਤ ਦਾ ਕਾਰਜਕਾਲ 9 ਫਰਵਰੀ 2027 ਤੱਕ ਰਹੇਗਾ, ਉਹ ਅਗਲੇ 14 ਮਹੀਨਿਆਂ ਤੱਕ ਭਾਰਤੀ ਨਿਆਂਪਾਲਿਕਾ ਦੀ ਕਮਾਨ ਸੰਭਾਲਣਗੇ।

ਮਾਤਾ-ਪਿਤਾ ਦੇ ਪੈਰ ਛੂਹੇ, ਵਿਦੇਸ਼ੀ ਜੱਜਾਂ ਦੀ ਰਹੀ ਮੌਜੂਦਗੀ

    ਸਹੁੰ ਚੁੱਕਣ ਤੋਂ ਬਾਅਦ ਨਵੇਂ ਚੀਫ਼ ਜਸਟਿਸ ਸੂਰਿਆ ਕਾਂਤ ਨੇ ਸਭ ਤੋਂ ਪਹਿਲਾਂ ਆਪਣੇ ਮਾਤਾ-ਪਿਤਾ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ ਅਤੇ ਪ੍ਰਧਾਨ ਮੰਤਰੀ ਮੋਦੀ ਤੇ ਸਾਬਕਾ ਚੀਫ਼ ਜਸਟਿਸ ਬੀ.ਆਰ. ਗਵਈ ਨਾਲ ਗਰਮਜੋਸ਼ੀ ਨਾਲ ਮੁਲਾਕਾਤ ਕੀਤੀ। ਭਾਰਤੀ ਨਿਆਂਪਾਲਿਕਾ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਮੁੱਖ ਜੱਜ ਦੇ ਸਹੁੰ ਚੁੱਕ ਸਮਾਗਮ ਵਿੱਚ ਇੰਨਾ ਵੱਡਾ ਅੰਤਰਰਾਸ਼ਟਰੀ ਨਿਆਂਇਕ ਵਫ਼ਦ ਸ਼ਾਮਲ ਹੋਇਆ ਹੋਵੇ।

    ਜਸਟਿਸ ਸੂਰਿਆਕਾਂਤ ਮੂਲ ਰੂਪ ਵਿੱਚ ਹਰਿਆਣਾ (Haryana) ਦੇ ਹਿਸਾਰ (Hisar) ਜ਼ਿਲ੍ਹੇ ਦੇ ਪੇਟਵਾੜ ਪਿੰਡ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਵੱਡੇ ਭਰਾ ਰਿਸ਼ੀਕਾਂਤ ਨੇ ਦੱਸਿਆ ਕਿ ਉਨ੍ਹਾਂ ਨੇ 10ਵੀਂ ਤੱਕ ਦੀ ਪੜ੍ਹਾਈ ਪਿੰਡ ਵਿੱਚ ਹੀ ਕੀਤੀ ਸੀ ਅਤੇ ਉਸ ਤੋਂ ਬਾਅਦ ਪਹਿਲੀ ਵਾਰ ਸ਼ਹਿਰ ਦੇਖਿਆ ਸੀ। ਪਿਤਾ ਮਦਨਮੋਹਨ ਸ਼ਾਸਤਰੀ ਚਾਹੁੰਦੇ ਸਨ ਕਿ ਉਹ ਇੰਜੀਨੀਅਰ ਬਣਨ, ਪਰ ਉਨ੍ਹਾਂ ਨੇ ਕਾਨੂੰਨ (Law) ਦੀ ਪੜ੍ਹਾਈ ਚੁਣੀ। ਏਨੀ ਵੱਡੀ ਪ੍ਰਾਪਤੀ ਹਾਸਲ ਕਰਨ ਦੇ ਬਾਵਜੂਦ ਉਹ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਹਨ। ਉਹ ਹਰ ਸਾਲ ਪਿੰਡ ਦੇ ਸਕੂਲਾਂ ਦੇ ਟੌਪਰਾਂ ਨੂੰ ਸਨਮਾਨਿਤ ਕਰਨ ਆਉਂਦੇ ਹਨ ਅਤੇ ਆਪਣੇ ਪੁਰਖਿਆਂ ਦੇ ਨਾਂ ‘ਤੇ ਬਣੇ ਤਲਾਬ ‘ਤੇ ਜ਼ਰੂਰ ਜਾਂਦੇ ਹਨ।

ਕਈ ਦੇਸ਼ਾਂ ਦੇ ਮੁੱਖ ਜੱਜ ਹੋਏ ਸ਼ਾਮਿਲ 

   ਸਮਾਗਮ ਵਿੱਚ ਬ੍ਰਾਜ਼ੀਲ, ਭੂਟਾਨ, ਕੀਨੀਆ, ਮਲੇਸ਼ੀਆ, ਮੌਰੀਸ਼ਸ, ਨੇਪਾਲ ਅਤੇ ਸ੍ਰੀਲੰਕਾ ਦੇ ਮੁੱਖ ਜੱਜ ਅਤੇ ਸੁਪਰੀਮ ਕੋਰਟ ਦੇ ਜੱਜ ਆਪਣੇ ਪਰਿਵਾਰਾਂ ਨਾਲ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

Related Articles

Leave a Comment