newslineexpres

Home Chandigarh ???? IndiGo Crisis : ਹੁਣ 10 ਘੰਟੇ ਪਹਿਲਾਂ ਮਿਲੇਗੀ ਫਲਾਈਟ ਰੱਦ ਹੋਣ ਦੀ ਸੂਚਨਾ

???? IndiGo Crisis : ਹੁਣ 10 ਘੰਟੇ ਪਹਿਲਾਂ ਮਿਲੇਗੀ ਫਲਾਈਟ ਰੱਦ ਹੋਣ ਦੀ ਸੂਚਨਾ

by Newslineexpres@1

???? IndiGo Crisis : ਹੁਣ 10 ਘੰਟੇ ਪਹਿਲਾਂ ਮਿਲੇਗੀ ਫਲਾਈਟ ਰੱਦ ਹੋਣ ਦੀ ਸੂਚਨਾ

ਚੰਡੀਗੜ੍ਹ, 7 ਦਸੰਬਰ : ਨਿਊਜ਼ਲਾਈਨ ਐਕਸਪ੍ਰੈਸ –       ਹੁਣ ਜੋ ਵੀ ਫਲਾਈਟ ਰੱਦ ਹੋਵੇਗੀ, ਉਸਦੀ ਸੂਚਨਾ ਯਾਤਰੀਆਂ ਨੂੰ 10 ਘੰਟੇ ਪਹਿਲਾਂ ਦਿੱਤੀ ਜਾਵੇਗੀ। ਨਾਲ ਹੀ 24 ਘੰਟੇ 7 ਦਿਨ ਕੰਟਰੋਲ ਰੂਮ ਸਥਾਪਿਤ ਕੀਤੇ ਜਾਣਗੇ। ਇਹ ਫ਼ੈਸਲਾ IndiGo Airlines ਦੀਆਂ ਲਗਾਤਾਰ ਰੱਦ ਹੋ ਰਹੀਆਂ ਉਡਾਣਾਂ ਅਤੇ ਦੇਰੀ ਨੂੰ ਲੈ ਕੇ ਐਤਵਾਰ ਨੂੰ ਚੰਡੀਗੜ੍ਹ ਏਅਰਪੋਰਟ ‘ਤੇ ਹੋਈ ਉੱਚ ਪੱਧਰੀ ਮੀਟਿੰਗ ‘ਚ ਲਿਆ ਗਿਆ।

ਮੀਟਿੰਗ ਦੀ ਪ੍ਰਧਾਨਗੀ ਪੰਜਾਬ ਸਰਕਾਰ ਦੇ ਸਿਵਲ ਐਵੀਏਸ਼ਨ ਸਕੱਤਰ ਸੋਨਾਲੀ ਗਿਰੀ ਨੇ ਕੀਤੀ, ਜਿਸ ਵਿੱਚ ਇੰਡੀਗੋ, ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈਸ, ਸੀਆਈਐਸਐਫ (CISF) ਅਤੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀ ਸ਼ਾਮਲ ਹੋਏ। ਮੀਟਿੰਗ ਦਾ ਮੁੱਖ ਉਦੇਸ਼ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨਾ ਅਤੇ ਮੌਜੂਦਾ ਸੰਕਟ ਦੌਰਾਨ ਏਅਰਪੋਰਟ ‘ਤੇ ਕੰਮਕਾਜ ਨੂੰ ਸੁਚਾਰੂ ਬਣਾਉਣਾ ਰਿਹਾ। ਅਧਿਕਾਰੀਆਂ ਨੇ ਮੀਟਿੰਗ ‘ਚ ਰਿਫੰਡ ਅਤੇ ਮੁੜ-ਨਿਰਧਾਰਨ (ਰੀ-ਸ਼ਡਿਊਲਿੰਗ) ਦੀ ਪ੍ਰਕਿਰਿਆ ਨੂੰ ਤੇਜ਼ ਕਰਨ, ਬੈਗੇਜ ਡਿਲੀਵਰੀ ‘ਚ ਦੇਰੀ ਨੂੰ ਘਟਾਉਣ ਤੇ ਨਾਗਰਿਕ ਹਵਾਬਾਜ਼ੀ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ‘ਤੇ ਜ਼ੋਰ ਦਿੱਤਾ। ਮੀਟਿੰਗ ‘ਚ ਫੈਸਲਾ ਲਿਆ ਗਿਆ ਕਿ ਯਾਤਰੀਆਂ ਨੂੰ ਰਾਹਤ ਦੇਣ ਲਈ ਮਜ਼ਬੂਤ ਸਹੂਲਤਾਂ, ਸੋਸ਼ਲ ਮੀਡੀਆ ਰਾਹੀਂ ਸਮੇਂ ਸਿਰ ਅਪਡੇਟ ਅਤੇ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ।

ਯਾਤਰੀਆਂ ਲਈ ਹੈਲਪਲਾਈਨ ਨੰਬਰ

ਏਅਰਲਾਈਨ / ਅਧਿਕਾਰੀ——ਹੈਲਪਲਾਈਨ ਨੰਬਰ

ਇੰਡੀਗੋ (IndiGo)———-92899 38532

ਏਅਰ ਇੰਡੀਆ (Air India)——–88001 97833 / 0172-2242201

ਏਅਰ ਇੰਡੀਆ ਐਕਸਪ੍ਰੈਸ (Air India Express)———92055 08549

ਅਲਾਇੰਸ ਏਅਰ (Alliance Air)——–98184 28648

ਡੀਟੀਐਮ (DTM)———-95010 15832

Related Articles

Leave a Comment