newslineexpres

Home Chandigarh ???? ਛੁੱਟੀ ਤੋਂ ਪਰਤੇ SSP ਪਟਿਆਲਾ ਵਰੁਣ ਸ਼ਰਮਾ

???? ਛੁੱਟੀ ਤੋਂ ਪਰਤੇ SSP ਪਟਿਆਲਾ ਵਰੁਣ ਸ਼ਰਮਾ

by Newslineexpres@1

???? ਛੁੱਟੀ ਤੋਂ ਪਰਤੇ SSP ਪਟਿਆਲਾ ਵਰੁਣ ਸ਼ਰਮਾ

ਪਟਿਆਲਾ, 18 ਦਸੰਬਰ ਨਿਊਜ਼ਲਾਈਨ ਐਕਸਪ੍ਰੈਸ –          ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਛੁੱਟੀ ‘ਤੇ ਗਏ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਮੁੜ ਡਿਊਟੀ ਸੰਭਾਲ ਲਈ ਹੈ। ਛੁੱਟੀ ਤੋਂ ਪਰਤਦਿਆਂ ਹੀ ਐੱਸਐੱਸਪੀ ਵਲੋਂ ਸਮੂਹ ਅਧਿਕਾਰੀਆਂ ਨਾਲ ਬੈਠਕ ਵੀ ਬੁਲਾਈ ਗਈ। ਦੱਸਣਯੋਗ ਹੈ ਕਿ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣ ਦੀ ਨਾਮਜ਼ਦਗੀਆਂ ਤੋਂ ਇਕ ਦਿਨ ਪਹਿਲਾਂ ਇਕ ਆਡੀਓ, ਵੀਡਿਓ ਵਾਇਰਲ ਹੋਣ ਦਾ ਵਿਵਾਦ ਸ਼ੁਰੂ ਹੋਇਆ ਸੀ, ਜਿਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਤੇ ਗੰਭੀਰ ਦੋਸ਼ ਲਾਉਂਦਿਆਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਤੇ ਹਾਈ ਕੋਰਟ ਵਿਚ ਪਟੀਸ਼ਨ ਵੀ ਦਾਇਰ ਕੀਤੀ ਸੀ। ਇਸ ਵਿਵਾਦ ਦੌਰਾਨ ਐਸਐਸਪੀ ਵਰੁਣ ਸ਼ਰਮਾ 10 ਦਸੰਬਰ ਨੂੰ ਇਕ ਹਫਤੇ ਲਈ ਛੁੱਟੀ ਤੇ ਚਲੇ ਗਏ ਸਨ। ਚੋਣ ਨਤੀਜੇ ਆਉਣ ਤੋਂ ਇਕ ਦਿਨ ਬਾਅਦ ਵੀਰਵਾਰ ਨੂੰ ਵਰੁਣ ਸ਼ਰਮਾ ਮੁੜ ਡਿਊਟੀ ਤੇ ਪਰਤੇ ਹਨ।

Newsline Express

Related Articles

Leave a Comment