Skip to main content

newslineexpres

Joe Rogan Podcasts You Must Listen
Home BJP ???? ਭਾਜਪਾ ਨੇ ਪੰਜਾਬ ਦੇ ਪਿੰਡਾਂ ਪਿੰਡਾਂ ਵਿੱਚ ਬਣਾਈ ਮਜ਼ਬੂਤੀ : ਡਾ. ਕਾਂਸਲ

???? ਭਾਜਪਾ ਨੇ ਪੰਜਾਬ ਦੇ ਪਿੰਡਾਂ ਪਿੰਡਾਂ ਵਿੱਚ ਬਣਾਈ ਮਜ਼ਬੂਤੀ : ਡਾ. ਕਾਂਸਲ

by Newslineexpres@1

???? ਭਾਜਪਾ ਨੇ ਪੰਜਾਬ ਦੇ ਪਿੰਡਾਂ ਪਿੰਡਾਂ ਵਿੱਚ ਬਣਾਈ ਮਜ਼ਬੂਤੀ : ਡਾ. ਕਾਂਸਲ

ਪਟਿਆਲਾ, 18 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ –    ਭਾਜਪਾ ਦੇ ਸੀਨਿਅਰ ਯੁਵਾ ਨੇਤਾ ਡਾ. ਗੁਰਵਿੰਦਰ ਕਾਂਸਲ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਭਾਜਪਾ ਦੀਆਂ ਨੀਤੀਆਂ ਦੇ ਭਰੋਸਾ ਦਿਖਾਉਣ ਵਾਲੇ ਵੋਟਰਾਂ ਦਾ ਅਤੇ ਭਾਜਪਾ ਦਾ ਝੰਡਾ ਪੰਜਾਬ ਦੇ ਹਰ ਸ਼ਹਿਰ, ਹਰ ਪਿੰਡ ਤੋਂ ਲੈਕੇ ਗਲੀ ਗਲੀ ਤੱਕ ਪਹੁੰਚਾਉਣ ਵਾਲੇ ਹਰ ਕਾਰਕੁੰਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਦੌਰਾਨ ਡਾ. ਕਾਂਸਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਭਾਜਪਾ ਨੇ ਪੰਜਾਬ ਦੇ ਪਿੰਡਾਂ ਪਿੰਡਾਂ ਤੱਕ ਆਪਣੀ ਮਜ਼ਬੂਤ ਪਕੜ ਬਣਾ ਲਈ ਹੈ ਜਿਸ ਨਾਲ ਵਿਰੋਧੀ ਪਾਰਟੀਆਂ ਦੇ ਹੋਸ਼ ਉੱਡ ਚੁੱਕੇ ਹਨ। ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਨਤੀਜੇ ਸਾਫ਼ ਦੱਸਦੇ ਹਨ ਕਿ ਅੱਜ ਭਾਜਪਾ ਸਿਰਫ਼ ਸ਼ਹਿਰਾਂ ਤੱਕ ਸੀਮਿਤ ਨਹੀਂ ਰਹੀ, ਬਲਕਿ ਹਰ ਪਿੰਡ ਅਤੇ ਹਰ ਘਰ ਤੱਕ ਪਹੁੰਚ ਗਈ ਹੈ।

ਡਾ. ਕਾਂਸਲ ਨੇ ਇਹ ਵੀ ਕਿਹਾ ਪਿੰਡ ਵਾਸੀਆਂ ਨੇ ਮੋਦੀ ਸਰਕਾਰ ਦੀਆਂ ਲੋਕ-ਹਿਤੈਸ਼ੀ ਨੀਤੀਆਂ ‘ਤੇ ਭਰੋਸਾ ਜਤਾਇਆ ਅਤੇ ਵਿਕਾਸ ਲਈ ਭਾਜਪਾ ਨੂੰ ਖੁੱਲ੍ਹੇ ਦਿਲ ਨਾਲ ਸਹਿਯੋਗ ਦਿੱਤਾ। ਹਰ ਪਿੰਡ, ਹਰ ਗਲੀ ਤੋਂ ਮਿਲਿਆ ਇਹ ਸਮਰਥਨ ਭਾਜਪਾ ਦੀ ਵਧਦੀ ਲੋਕਪ੍ਰਿਯਤਾ ਅਤੇ ਮਜ਼ਬੂਤ ਆਧਾਰ ਦਾ ਸਪਸ਼ਟ ਸਬੂਤ ਹੈ।  Newsline Express

Related Articles

Leave a Comment