Skip to main content

newslineexpres

Home AAP ???? ਆਮ ਆਦਮੀ ਪਾਰਟੀ ਦੀ MLA ਦੇ ਭਤੀਜੇ ਦਾ ਗੋਲੀਆਂ ਮਾਰ ਕੇ ਕਤਲ

???? ਆਮ ਆਦਮੀ ਪਾਰਟੀ ਦੀ MLA ਦੇ ਭਤੀਜੇ ਦਾ ਗੋਲੀਆਂ ਮਾਰ ਕੇ ਕਤਲ

by Newslineexpres@1

???? ਆਮ ਆਦਮੀ ਪਾਰਟੀ ਦੀ MLA ਦੇ ਭਤੀਜੇ ਦਾ ਗੋਲੀਆਂ ਮਾਰ ਕੇ ਕਤਲ

ਜਗਰਾਉਂ, 5 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ –       ਜਗਰਾਉਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਦੇ ਨਜ਼ਦੀਕੀ ਰਿਸ਼ਤੇਦਾਰ (ਭਤੀਜੇ) ਗਗਨਦੀਪ ਸਿੰਘ ਦਾ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਕਾਤਲਾਂ ਦੀ ਹਿੰਮਤ ਇੰਨੀ ਸੀ ਕਿ ਕਤਲ ਕਰਨ ਤੋਂ ਬਾਅਦ ਉਨ੍ਹਾਂ ਨੇ ਮ੍ਰਿਤਕ ਦੇ ਘਰ ਦੇ ਬਾਹਰ ਆ ਕੇ ਲਲਕਾਰੇ ਮਾਰੇ ਅਤੇ ਪਰਿਵਾਰ ਨੂੰ ਖ਼ੁਦ ਕਤਲ ਦੀ ਜਾਣਕਾਰੀ ਦਿੱਤੀ।

ਮਿਲੀ ਜਾਣਕਾਰੀ ਅਨੁਸਾਰ ਗਗਨਦੀਪ ਸਿੰਘ ਦਾ ਕਤਲ ਕਰਨ ਤੋਂ ਬਾਅਦ ਕਾਤਲ ਉਸ ਦੇ ਘਰ ਦੇ ਬਾਹਰ ਪਹੁੰਚੇ ਅਤੇ ਉੱਚੀ-ਉੱਚੀ ਬੜਕਾਂ ਮਾਰਦੇ ਹੋਏ ਕਿਹਾ, “ਤੁਹਾਡੇ ਮੁੰਡੇ ਨੂੰ ਮਾਰ ਦਿੱਤਾ ਹੈ, ਉਸ ਦੀ ਲਾਸ਼ ਖੇਤਾਂ ਵਿੱਚ ਪਈ ਹੈ, ਜਾ ਕੇ ਚੁੱਕ ਲਓ।” ਗਗਨਦੀਪ ਸਿੰਘ ਵਿਆਹਿਆ ਹੋਇਆ ਸੀ ਅਤੇ ਛੋਟੇ ਬੱਚਿਆਂ ਦਾ ਪਿਤਾ ਸੀ। ਘਟਨਾ ਤੋਂ ਬਾਅਦ ਗਹਿਰੇ ਦੁੱਖ ਵਿੱਚ ਡੁੱਬੀ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੇ ਕਿਹਾ, “ਇੱਕ ਮਾਂ ਦਾ ਪੁੱਤ ਚਲਿਆ ਗਿਆ ਹੈ, ਜੋ ਮੇਰਾ ਭਤੀਜਾ ਵੀ ਸੀ। ਗੁੰਡਾਗਰਦੀ ਦੇ ਇਸ ਨੰਗੇ ਨਾਚ ਵਿੱਚ ਸਿਵਾਏ ਲਾਸ਼ਾਂ ਦੇ ਕੁਝ ਹਾਸਲ ਨਹੀਂ ਹੁੰਦਾ।” ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਅਤੇ SSP ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ। ਹਲਕੇ ਵਿੱਚ ਅਸਲੇ ਦੀ ਜਾਂਚ (Checking) ਤੇਜ਼ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰੇ।

Newsline Express

Related Articles

Leave a Comment