newslineexpres

Home Latest News ???? ਕੜਾਕੇ ਦੀ ਠੰਢ, ਤੇਜ਼ ਮੀਂਹ ਅਤੇ ਹਨ੍ਹੇਰੀ ਦੇ ਬਾਵਜੂਦ PSPCL ਗੇਟ ਸਾਹਮਣੇ ਡਿਪਲੋਮਾ/ਡਿਗਰੀ ਅਪ੍ਰੈਂਟਿਸਾਂ ਇੰਜੀਨੀਅਰਾਂ ਦਾ ਧਰਨਾ ਤੇ ਲੜੀਵਾਰ ਭੁੱਖ ਜਾਰੀ

???? ਕੜਾਕੇ ਦੀ ਠੰਢ, ਤੇਜ਼ ਮੀਂਹ ਅਤੇ ਹਨ੍ਹੇਰੀ ਦੇ ਬਾਵਜੂਦ PSPCL ਗੇਟ ਸਾਹਮਣੇ ਡਿਪਲੋਮਾ/ਡਿਗਰੀ ਅਪ੍ਰੈਂਟਿਸਾਂ ਇੰਜੀਨੀਅਰਾਂ ਦਾ ਧਰਨਾ ਤੇ ਲੜੀਵਾਰ ਭੁੱਖ ਜਾਰੀ

by Newslineexpres@1

???? ਕੜਾਕੇ ਦੀ ਠੰਢ, ਤੇਜ਼ ਮੀਂਹ ਅਤੇ ਹਨ੍ਹੇਰੀ ਦੇ ਬਾਵਜੂਦ PSPCL ਗੇਟ ਸਾਹਮਣੇ ਡਿਪਲੋਮਾ/ਡਿਗਰੀ ਅਪ੍ਰੈਂਟਿਸਾਂ ਇੰਜੀਨੀਅਰਾਂ ਦਾ ਧਰਨਾ ਤੇ ਲੜੀਵਾਰ ਭੁੱਖ ਜਾਰੀ

???? ਪ੍ਰਦਰਸ਼ਨਕਾਰੀਆਂ ਦੀ ਸਾਰ ਲਵੇ ਸਰਕਾਰ ਤੇ ਬਿਜਲੀ ਮੰਤਰੀ

ਪਟਿਆਲਾ / ਨਿਊਜ਼ਲਾਈਨ ਐਕਸਪ੍ਰੈਸ –     ਪਟਿਆਲਾ ਸਥਿਤ PSPCL ਮੁੱਖ ਦਫ਼ਤਰ ਦੇ ਮੇਨ ਗੇਟ ਸਾਹਮਣੇ ਆਲ ਡਿਪਲੋਮਾ/ਡਿਗਰੀ ਅਪ੍ਰੈਂਟਿਸ ਐਸੋਸੀਏਸ਼ਨ (ਰਜਿਸਟਰਡ ਯੂਨੀਅਨ) ਵੱਲੋਂ ਲਗਾਇਆ ਗਿਆ ਧਰਨਾ ਅੱਜ 26ਵੇਂ ਦਿਨ ਅਤੇ ਲੜੀਵਾਰ ਭੁੱਖ ਹੜਤਾਲ 26ਵੇਂ ਦਿਨ ਵੀ ਪੂਰੇ ਜੋਸ਼ ਅਤੇ ਦ੍ਰਿੜ ਨਿਸ਼ਚੇ ਨਾਲ ਜਾਰੀ ਹੈ।

ਬੀਤੀ ਕੱਲ੍ਹ ਰਾਤ ਤੋਂ ਪਟਿਆਲਾ ਸ਼ਹਿਰ ਵਿੱਚ ਲਗਾਤਾਰ ਤੇਜ਼ ਮੀਂਹ ਅਤੇ ਹਨੇਰੀ ਦਾ ਮੌਸਮ ਬਣਿਆ ਹੋਇਆ ਹੈ, ਪਰ ਇਸ ਸਭ ਦੇ ਬਾਵਜੂਦ ਡਿਪਲੋਮਾ ਅਤੇ ਡਿਗਰੀ ਪਾਸ ਅਪ੍ਰੈਂਟਿਸ ਨੌਜਵਾਨ ਆਪਣੀਆਂ ਓਂਹੱਕੀ ਮੰਗਾਂ ਲਈ PSPCL ਦੇ ਗੇਟ ’ਤੇ ਡਟੇ ਹੋਏ ਹਨ।

ਅੱਜ ਮੀਂਹ ਦੀ ਵਜ੍ਹਾ ਨਾਲ ਵਿਦਿਆਰਥੀਆਂ ਵੱਲੋਂ ਲਗਾਏ ਗਏ ਟੈਂਟ ਵਿੱਚ ਸੜਕ ਦੇ ਡ੍ਰੇਨ ਦਾ ਗੰਦਾ ਪਾਣੀ ਭਰ ਗਿਆ, ਜਿਸ ਕਾਰਨ ਧਰਨਾਕਾਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਇੰਨੇ ਗੰਭੀਰ ਹਾਲਾਤਾਂ ਦੇ ਬਾਵਜੂਦ ਨਾ ਤਾਂ ਪ੍ਰਸ਼ਾਸਨ ਅਤੇ ਨਾ ਹੀ ਸਰਕਾਰ ਵੱਲੋਂ ਕੋਈ ਸੁਧ ਲੈਣ ਦੀ ਕੋਸ਼ਿਸ਼ ਕੀਤੀ ਗਈ। ਨੌਜਵਾਨਾਂ ਨੇ ਕਿਹਾ ਕਿ ਸਰਕਾਰ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕੀ।

ਜ਼ਿਕਰਯੋਗ ਹੈ ਕਿ 29 ਦਸੰਬਰ 2025 ਤੋਂ ਸ਼ੁਰੂ ਹੋਇਆ ਇਹ ਧਰਨਾ ਅੱਜ ਤੱਕ ਨਿਰੰਤਰ ਜਾਰੀ ਹੈ। ਇਸ ਦੌਰਾਨ 22ਵੇਂ ਦਿਨ ਪਟਿਆਲਾ ਸ਼ਹਿਰ ਵਿੱਚ ਵੱਡੇ ਪੱਧਰ ’ਤੇ ਰੋਡ ਮਾਰਚ ਵੀ ਕੀਤਾ ਗਿਆ ਸੀ ਅਤੇ ਅਪ੍ਰੈਂਟਿਸ ਨੌਜਵਾਨਾਂ ਨੇ ਆਪਣੇ ਸਰਟੀਫਿਕੇਟ ਸਾੜ ਕੇ ਸਰਕਾਰ ਅਤੇ PSPCL ਮੈਨੇਜਮੈਂਟ ਦੀ ਨੀਤੀ ਵਿਰੁੱਧ ਪ੍ਰਤੀਕਾਤਮਕ ਰੋਸ ਦਰਜ ਕਰਵਾਇਆ ਸੀ।

ਯੂਨੀਅਨ ਨੇ ਦੁਹਰਾਉਂਦਿਆਂ ਕਿਹਾ ਕਿ ਪੰਜਾਬ ਦੇ ਲਗਭਗ 1500 ਡਿਪਲੋਮਾ ਅਤੇ ਡਿਗਰੀ ਪਾਸ ਨੌਜਵਾਨਾਂ ਨੇ Apprenticeship Act ਅਧੀਨ PSPCL ਵਿੱਚ ਇੱਕ ਸਾਲ ਦੀ ਤਕਨੀਕੀ ਟ੍ਰੇਨਿੰਗ ਪੂਰੀ ਕੀਤੀ ਹੈ, ਪਰ ਇਸ ਟ੍ਰੇਨਿੰਗ ਨੂੰ ਰੁਜ਼ਗਾਰ ਨੀਤੀ ਵਿੱਚ ਅਜੇ ਤੱਕ ਕੋਈ ਮਾਨਤਾ ਜਾਂ ਵੇਟੇਜ ਨਹੀਂ ਦਿੱਤਾ ਗਿਆ। ਇੱਕੋ ਕਾਨੂੰਨ, ਇੱਕੋ ਨਿਯੋਗਕ ਅਤੇ ਇੱਕੋ ਮਿਆਦ ਦੇ ਬਾਵਜੂਦ ITI ਅਤੇ ਡਿਪਲੋਮਾ/ਡਿਗਰੀ ਅਪ੍ਰੈਂਟਿਸਾਂ ਨਾਲ ਕੀਤਾ ਜਾ ਰਿਹਾ ਇਹ ਭੇਦਭਾਵ ਗੰਭੀਰ ਅਨਿਆਂ ਹੈ ਅਤੇ ਸੰਵਿਧਾਨ ਦੇ ਆਰਟੀਕਲ 14 ਦੀ ਉਲੰਘਣਾ ਹੈ।

ਧਰਨਾਕਾਰੀ ਨੌਜਵਾਨਾਂ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਸਰਕਾਰ ਅਤੇ PSPCL ਮੈਨੇਜਮੈਂਟ ਵੱਲੋਂ ਅਪ੍ਰੈਂਟਿਸ ਨੌਜਵਾਨਾਂ ਲਈ ਕੋਈ ਠੋਸ ਅਤੇ ਸਪਸ਼ਟ ਰੁਜ਼ਗਾਰ ਨੀਤੀ ਐਲਾਨ ਨਹੀਂ ਕੀਤੀ ਜਾਂਦੀ, ਉਦੋਂ ਤੱਕ ਇਹ ਸੰਘਰਸ਼ ਹਰ ਹਾਲਤ ਵਿੱਚ ਜਾਰੀ ਰਹੇਗਾ। Newsline Express

Related Articles

Leave a Comment