Skip to main content

newslineexpres

Joe Rogan Podcasts You Must Listen
Home AAP ???? ਕਲੀਨ ਪਟਿਆਲਾ” ਮੁਹਿੰਮ ਤਹਿਤ ਵਾਰਡ ਨੰਬਰ 28 ਵਿੱਚ “ਇਪਿਕਾ” ਅਤੇ ਨਿਗਮ ਟੀਮ ਵੱਲੋਂ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ

???? ਕਲੀਨ ਪਟਿਆਲਾ” ਮੁਹਿੰਮ ਤਹਿਤ ਵਾਰਡ ਨੰਬਰ 28 ਵਿੱਚ “ਇਪਿਕਾ” ਅਤੇ ਨਿਗਮ ਟੀਮ ਵੱਲੋਂ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ

by Newslineexpres@1

???? ਕਲੀਨ ਪਟਿਆਲਾ” ਮੁਹਿੰਮ ਤਹਿਤ ਵਾਰਡ ਨੰਬਰ 28 ਵਿੱਚ “ਇਪਿਕਾ” ਅਤੇ ਨਿਗਮ ਟੀਮ ਵੱਲੋਂ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ

ਪਟਿਆਲਾ, 10 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ  –          ਇੰਡੀਅਨ ਪੋਲਿਊਸ਼ਨ ਕੰਟਰੋਲ ਅਸੋਸੀਏਸ਼ਨ ਨੇ ਪੰਜਾਬ ਪਲਾਸਟਿਕ ਵੇਸਟ ਮੈਨੇਜਮੈਂਟ ਸੋਸਾਇਟੀ ਦੀ ਤਰਫੋਂ ਨਿਗਮ ਟੀਮ ਨਾਲ ਮਿਲ ਕੇ “ਕਲੀਨ ਪਟਿਆਲਾ” ਕਾਰਜ ਯੋਜਨਾ ਹੇਠ ਅੱਜ ਪਟਿਆਲਾ ਦੇ ਵਾਰਡ ਨੰਬਰ 28 ਵਿੱਚ ਵੇਸਟ ਸੇਗਰੇਗੇਸ਼ਨ ਜਾਗਰੂਕਤਾ ਪ੍ਰੋਗਰਾਮ ਸਫਲਤਾਪੂਰਵਕ ਕਰਵਾਏ। ਦੱਸਣਯੋਗ ਹੈ ਕਿ ਇਹ ਉਪਰਾਲਾ ਸੰਸਥਾ ਦੇ ਜੀ.ਐਮ. ਡਾ. ਰੀਨਾ ਚੱਢਾ ਅਤੇ ਨਗਰ ਨਿਗਮ ਦੀ ਹੈਲਥ ਟੀਮ ਦੀ ਯੋਗ ਅਗਵਾਈ ਹੇਠ ਕੀਤਾ ਗਿਆ।

ਟੀਮ ਆਗੂਆਂ ਨੇ ਦੱਸਿਆ ਕਿ ਸ੍ਰੀ ਹਰਕ੍ਰਿਸ਼ਨ ਪਬਲਿਕ ਸਕੂਲ, ਹਨੁਮਾਨ ਮੰਦਰ ਅਤੇ ਗੁਰਦੁਆਰਾ ਕਹਾਨ ਸਿੰਘ ਵਿੱਚ ਕਰਵਾਏ ਗਏ, ਜਿਨ੍ਹਾਂ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਵੇਸਟ ਵਰਕਰਾਂ ਨੂੰ ਸਰੋਤ ‘ਤੇ ਕਚਰੇ ਦੀ ਛਾਂਟ ਬਾਰੇ ਜਾਗਰੂਕ ਕੀਤਾ ਗਿਆ। ਸੈਸ਼ਨਾਂ ਦੌਰਾਨ ਗੀਲੇ, ਸੁੱਕੇ ਅਤੇ ਪਲਾਸਟਿਕ ਕਚਰੇ ਨੂੰ ਵੱਖ ਕਰਨ ਦੀ ਮਹੱਤਤਾ, ਲਾਭ ਅਤੇ ਤਰੀਕੇ ਦੱਸੇ ਗਏ।


ਉਨ੍ਹਾਂ ਕਿਹਾ ਕਿ ਸ੍ਰੀ ਹਰਕ੍ਰਿਸ਼ਨ ਪਬਲਿਕ ਸਕੂਲ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਇੰਟਰਐਕਟਿਵ ਚਰਚਾ ਅਤੇ ਡੈਮੋ ਕਰਕੇ ਪਲਾਸਟਿਕ ਪ੍ਰਦੂਸ਼ਣ ਘਟਾਉਣ ਅਤੇ ਜ਼ਿੰਮੇਵਾਰ ਵੇਸਟ ਮੈਨੇਜਮੈਂਟ ਲਈ ਪ੍ਰੇਰਿਤ ਕੀਤਾ ਗਿਆ। ਹਨੁਮਾਨ ਮੰਦਰ ਅਤੇ ਗੁਰਦੁਆਰਾ ਕਹਾਨ ਸਿੰਘ ਵਿੱਚ ਸ਼ਰਧਾਲੂਆਂ ਅਤੇ ਵੇਸਟ ਵਰਕਰਾਂ ਲਈ ਸਫਾਈ ਅਤੇ ਠੀਕ ਨਿਪਟਾਰੇ ਬਾਰੇ ਜਾਗਰੂਕਤਾ ਸੈਸ਼ਨ ਕੀਤੇ ਗਏ। ਇਸ ਮੌਕੇ ਪੰਫਲੈਟ ਵੰਡ ਅਤੇ ਲਾਈਵ ਡੈਮੋ ਰਾਹੀਂ ਭਾਗੀਦਾਰਾਂ ਨੂੰ ਆਪਣੇ ਆਸ-ਪਾਸ ਸਹੀ ਅਮਲ ਕਰਨ ਅਤੇ ਜਾਗਰੂਕਤਾ ਫੈਲਾਉਣ ਲਈ ਉਤਸ਼ਾਹਿਤ ਵੀ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਇਸ ਪਹਿਲ ਦਾ ਮਕਸਦ ਵਿਦਿਆਰਥੀਆਂ, ਅਧਿਆਪਕਾਂ, ਧਾਰਮਿਕ ਸੰਸਥਾਵਾਂ ਅਤੇ ਵੇਸਟ ਵਰਕਰਾਂ ਨੂੰ ਸਸ਼ਕਤ ਕਰਨਾ ਅਤੇ ਪਟਿਆਲਾ ਵਿੱਚ ਟਿਕਾਊ ਵੇਸਟ ਮੈਨੇਜਮੈਂਟ ਨੂੰ ਵਧਾਵਾ ਦੇਣਾ ਹੈ। “ਇਪਿਕਾ” ਸਾਫ਼ ਅਤੇ ਹਰੇ-ਭਰੇ ਪਟਿਆਲੇ ਲਈ ਲਗਾਤਾਰ ਕੰਮ ਕਰਦੀ ਰਹੇਗੀ।

Newsline Express

Related Articles

Leave a Comment