Skip to main content

newslineexpres

Joe Rogan Podcasts You Must Listen
Home Education ???? ਵੀਰ ਹਕੀਕਤ ਰਾਏ ਸਕੂਲ ਵਿਖੇ ਮਨਾਇਆ ਮਾਤਰ-ਪਿਤਰ ਪੂਜਨ ਦਿਵਸ

???? ਵੀਰ ਹਕੀਕਤ ਰਾਏ ਸਕੂਲ ਵਿਖੇ ਮਨਾਇਆ ਮਾਤਰ-ਪਿਤਰ ਪੂਜਨ ਦਿਵਸ

by Newslineexpres@1

???? ਵੀਰ ਹਕੀਕਤ ਰਾਏ ਸਕੂਲ ਵਿਖੇ ਮਨਾਇਆ ਮਾਤਰ-ਪਿਤਰ ਪੂਜਨ ਦਿਵਸ

ਪਟਿਆਲਾ, 13 ਫ਼ਰਵਰੀ – ਨਿਊਜ਼ਲਾਈਨ ਐਕਸਪ੍ਰੈਸ  –            ਵੀਰ ਹਕੀਕਤ ਰਾਏ ਮਾਡਲ  ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿੱਚ ਸ੍ਰੀ ਯੋਗ ਵੇਦਾਂਤ ਸਮਿਤਿ ਪਟਿਆਲਾ ਦੇ ਪ੍ਰਧਾਨ ਪ੍ਰੇਮ ਸਿੰਘ ਸੋਖਲ ਦੁਆਰਾ ਮਾਤਰ -ਪਿਤਰ ਪੂਜਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਸਰਲਾ ਭਟਨਾਗਰ ਜੀ, ਸਕੂਲ ਸਭਾ ਦੇ ਪ੍ਰਧਾਨ ਸ਼੍ਰੀਮਾਨ ਵਿਪਨ ਸ਼ਰਮਾ, ਮੇਅਰ ਕੁੰਦਨ ਗੋਗੀਆ, ਭਗਵਾਨ ਦਾਸ ਜੁਨੇਜਾ, ਸ਼ਿਵ ਕੁਮਾਰ, ਪ੍ਰੇਮ ਸਿੰਘ ਸੋਖਲ,  ਕੈਲਾਸ਼ ਅਟਵਾਲ, ਮਨਦੀਪ ਅਤੇ ਯੋਗ ਵੇਦਾਂਤ ਸਮਿਤਿ ਦੇ ਮੈਂਬਰ ਮੌਜੂਦ ਰਹੇ।

ਉਹਨਾਂ ਦੁਆਰਾ ਬੜੇ ਹੀ ਸੁਚੱਜੇ ਢੰਗ ਨਾਲ ਵਿਦਿਆਰਥੀਆਂ ਨੂੰ ਚੰਗੇ ਸੰਸਕਾਰ ਦੇ ਕੇ ਅਤੇ ਸਫਲਤਾ ਪ੍ਰਾਪਤ ਕਰਨ ਲਈ ਯੋਗ ਕਿਰਿਆਵਾਂ ਕਰਵਾਉਂਦੇ ਹੋਏ ਮਾਤਰ-ਪਿਤਰ ਪੂਜਨ ਕਰਵਾਇਆ ਗਿਆ। ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਤੇ ਅਧਿਆਪਕਾਂ ਨੇ ਭਾਗ ਲਿਆ। ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਮਾਤਾ ਪਿਤਾ ਦਾ ਬੜੇ ਹੀ ਸ਼ਰਧਾ ਭਾਵ ਤੇ ਸਤਿਕਾਰ ਨਾਲ ਪੂਜਨ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ਸਕੂਲ ਪ੍ਰਿੰਸੀਪਲ ਸਰਲਾ ਭਟਨਾਗਰ ਨੇ ਇਸ ਮੌਕੇ ਪਹੁੰਚੇ ਸਭ ਸਤਿਕਾਰਯੋਗ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਭ ਨੂੰ ਮਾਤਰ ਪਿੱਤਰ ਪੂਜਨ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

Newsline Express

Related Articles

Leave a Comment