Skip to main content

newslineexpres

Joe Rogan Podcasts You Must Listen
Home AAP ???? 50 ਲੱਖ ਤੋਂ ਵੱਧ ਖਰਚੇ ਨਾਲ ਬਣੀ ਪਾਣੀ ਦੀ ਟੈਂਕੀ ‘ਚ ਪਈਆਂ ਤਰੇੜਾਂ, ਸ਼ਿਕਾਇਤਾਂ ਮਿਲਣ ਉਤੇ ਕਰ ਦਿੱਤੀ ਲੀਪਾ-ਪੋਤੀ

???? 50 ਲੱਖ ਤੋਂ ਵੱਧ ਖਰਚੇ ਨਾਲ ਬਣੀ ਪਾਣੀ ਦੀ ਟੈਂਕੀ ‘ਚ ਪਈਆਂ ਤਰੇੜਾਂ, ਸ਼ਿਕਾਇਤਾਂ ਮਿਲਣ ਉਤੇ ਕਰ ਦਿੱਤੀ ਲੀਪਾ-ਪੋਤੀ

by Newslineexpres@1

???? 50 ਲੱਖ ਤੋਂ ਵੱਧ ਖਰਚੇ ਨਾਲ ਬਣੀ ਪਾਣੀ ਦੀ ਟੈਂਕੀ ‘ਚ ਪਈਆਂ ਤਰੇੜਾਂ, ਸ਼ਿਕਾਇਤਾਂ ਮਿਲਣ ਉਤੇ ਕਰ ਦਿੱਤੀ ਲੀਪਾ-ਪੋਤੀ

???? ਜ਼ੀਰੋ ਟੋਲਰੈਂਸ ਦਾ ਜ਼ਿਕਰ ਕਰਦਿਆਂ ਪੰਚਾਇਤ ਵਲੋਂ ਠੇਕੇਦਾਰ ਸਮੇਤ ਮਿਲੀਭੁਗਤ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ

???? ਠੇਕੇਦਾਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਜ਼ਿੰਮੇਵਾਰ ਜੇ.ਈ. ਅਤੇ ਸਬੰਧਤ ਅਧਿਕਾਰੀਆਂ ਦੀ ਭੂਮਿਕਾ ਦੀ ਹੋਵੇ ਜਾਂਚ

ਪਟਿਆਲਾ, 15 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ –   ਪਟਿਆਲਾ ਜ਼ਿਲ੍ਹੇ ਦੇ ਬਲਾਕ ਭੁਨਰਹੇੜੀ ਦੇ ਪਿੰਡ ਅਕਾਲਗੜ੍ਹ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਬਣਵਾਈ ਗਈ ਪਾਣੀ ਦੀ ਟੈਂਕੀ ਕੁਝ ਹੀ ਮਹੀਨਿਆਂ ਵਿੱਚ ਘਟੀਆ ਨਿਰਮਾਣ ਦੀ ਗਵਾਹੀ ਦੇਣ ਲੱਗ ਪਈ ਅਤੇ ਟੈਂਕੀ ‘ਚ ਪਈਆਂ ਤਰੇੜਾਂ ਪੈ ਗਈਆਂ। 50 ਲੱਖ ਰੁਪਏ ਤੋਂ ਵੱਧ ਖਰਚੇ ਦੀ ਲਾਗਤ ਨਾਲ ਬਣੀ ਟੈਂਕੀ ਵਿੱਚ ਘਟੀਆ ਮੈਟੀਰੀਅਲ ਵਰਤੇ ਜਾਣ ਦੇ ਦੋਸ਼ ਲੱਗੇ ਹਨ।

ਪਿੰਡ ਅਕਾਲਗੜ੍ਹ ਵਾਸੀਆਂ ਅਤੇ ਸਮੂਹ ਪੰਚਾਇਤ ਮੁਤਾਬਕ ਟੈਂਕੀ ਵਿੱਚ ਥਾਂ-ਥਾਂ ‘ਤੇ ਪਈਆਂ ਤਰੇੜਾਂ ਸਾਫ਼ ਦਰਸਾਉਂਦੀਆਂ ਹਨ ਕਿ ਨਿਰਮਾਣ ਦੌਰਾਨ ਮਿਆਰੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ। ਪੰਚਾਇਤ ਦਾ ਦਾਅਵਾ ਹੈ ਕਿ ਜੇਕਰ ਠੇਕੇਦਾਰ ਅਤੇ ਵਿਭਾਗ ਦੇ ਜ਼ਿੰਮੇਵਾਰ ਅਧਿਕਾਰੀ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਂਦੇ, ਤਾਂ ਇੰਨੀ ਜਲਦੀ ਟੈਂਕੀ ਦੀ ਇਹ ਹਾਲਤ ਨਹੀਂ ਹੋਣੀ ਸੀ।

ਇਸ ਮਾਮਲੇ ਸਬੰਧੀ ਸਮੂਹ ਪੰਚਾਇਤ ਵਲੋਂ ਮਕੈਨਿਕਲ ਡਿਵੀਜ਼ਨ ਦੀ ਕਾਰਜਕਾਰੀ ਇੰਜੀਨੀਅਰ ਸ੍ਰੀਮਤੀ ਗੁਰਜੋਤ ਕੌਰ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ, ਪਰ ਦੋਸ਼ ਹੈ ਕਿ ਉਸ ਵਲੋਂ ਕੋਈ ਢੁਕਵਾਂ ਕਦਮ ਨਹੀਂ ਚੁੱਕਿਆ ਗਿਆ, ਸਗੋਂ ਉਸ ਵੱਲੋਂ ਟੈਂਕੀ ਵਾਲੀ ਥਾਂ ਦਾ ਦੌਰਾ ਤਾਂ ਕੀਤਾ ਪ੍ਰੰਤੂ ਠੇਕੇਦਾਰ ਅਤੇ ਜੇ.ਈ. ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ।
  ਉਪਰੋਕਤ ਸਬੰਧੀ, ਇੰਨਾ ਹੀ ਨਹੀਂ, ਹੈਰਾਨੀ ਦੀ ਗੱਲ ਇਹ ਵੀ ਹੈ ਕਿ ਜਦੋਂ ਟੈਂਕੀ ਦੇ ਵਿਚ ਤਰੇੜਾਂ, ਸਲ੍ਹਾਬ ਅਤੇ ਜ਼ਮੀਨ ਦੱਬਣ ਦੀ ਗੱਲ ਸਾਹਮਣੇ ਆਈ ਤਾਂ ਠੇਕੇਦਾਰ ਤੇ ਵਿਭਾਗ ਵੱਲੋਂ ਉਸਦੀ ਲੀਪਾਪੋਤੀ ਕਰਕੇ ਮਾਮਲਾ ਦਬਾਉਣ ਦੀ ਕੋਸ਼ਿਸ਼ ਵੀ ਕੀਤੀ। ਇਸ ਤੋਂ ਲੱਗਦਾ ਹੈ ਕਿ ਦਾਲ ਵਿਚ ਕੁੱਝ ਤਾਂ ਕਾਲਾ ਹੈ।

ਪਿੰਡ ਵਾਸੀ ਗੁਰਤੇਜ ਸਿੰਘ ਨੇ ਸਾਫ਼ ਕਿਹਾ ਹੈ ਕਿ ਇਹ ਮਾਮਲਾ ਸਿਰਫ਼ ਮੁਰੰਮਤ ਦਾ ਨਹੀਂ, ਸਗੋਂ ਭ੍ਰਿਸ਼ਟਾਚਾਰ, ਘਟੀਆ ਕੰਮ ਤੇ ਮਿਲੀਭੁਗਤ ਦਾ ਹੈ। ਉਸਨੇ ਅੱਗੇ ਦੱਸਿਆ ਕਿ ਪਿੰਡ ਵਿੱਚ ਪਾਈਪ ਲਾਈਨ ਪਾਉਣ ਤੋਂ ਬਾਅਦ ਗਲੀਆਂ ਦੀ ਮੁਰੰਮਤ ਵੀ ਨਹੀਂ ਕੀਤੀ ਗਈ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਗੁਰਤੇਜ ਸਿੰਘ ਨੇ ਦੱਸਿਆ ਕਿ ਪਿੰਡ ਅਕਾਲਗੜ੍ਹ ਦੀ ਪੰਚਾਇਤ ਵੱਲੋਂ ਡਿਪਟੀ ਕਮਿਸ਼ਨਰ ਪਟਿਆਲਾ ਸਮੇਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਵੀ ਸ਼ਿਕਾਇਤ ਕਰਕੇ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਹੈ ਅਤੇ ਮੰਗ ਕੀਤੀ ਹੈ ਕਿ ਠੇਕੇਦਾਰ ਸੁਖਦੇਵ ਸਿੰਘ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਜ਼ਿੰਮੇਵਾਰ ਜੇ.ਈ. ਰਜਤ ਕਾਂਸਲ ਅਤੇ ਹੋਰ ਸਬੰਧਤ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਹੋਵੇ।

ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੀਡੀਆ ਵੱਲੋਂ ਵਿਭਾਗੀ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਗਈ ਹੈ, ਜਲਦੀ ਹੀ ਉਸਦਾ ਸਿੱਟਾ ਸਾਹਮਣੇ ਆ ਜਾਵੇਗਾ। ਜਦਕਿ ਇਸ ਸਬੰਧੀ ਵਿਭਾਗ ਦੇ ਚੀਫ਼ ਇੰਜੀਨੀਅਰ ਸ੍ਰੀ ਰਾਜੇਸ਼ ਖੋਸਲਾ ਨੇ ਕਿਹਾ ਕਿ ਇਸ ਸਬੰਧੀ ਮਾਮਲੇ ਉਤੇ ਕਾਰਵਾਈ ਕੀਤੀ ਜਾਵੇਗੀ।

ਉਧਰ, ਗੁਰਤੇਜ ਸਿੰਘ ਨੇ ਕਿਹਾ ਕਿ ਇਹ ਸਿਰਫ ਘਟੀਆ ਕੰਮ ਤੇ ਵਿਭਾਗੀ ਲਾਪਰਵਾਹੀ ਦਾ ਹੀ ਕੰਮ ਨਹੀਂ ਹੈ ਬਲਕਿ ਆਪਸੀ ਮਿਲੀਭੁਗਤ ਦਾ ਵੀ ਹੈ। ਇਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਮਾਮਲੇ ਉਤੇ ਤੁਰੰਤ ਕਾਰਵਾਈ ਕਰਨ।   Newsline Express

Related Articles

Leave a Comment