Skip to main content

newslineexpres

Joe Rogan Podcasts You Must Listen
Home Uncategorized ???? ਪਟਿਆਲਾ ਵਿੱਚ ਮਹਾਸ਼ਿਵਰਾਤਰੀ ਮੌਕੇ ਸ਼ਰਧਾ ਤੇ ਉਤਸ਼ਾਹ ਨਾਲ ਕੱਢੀ ਵਿਸ਼ਾਲ ਸ਼ੋਭਾ ਯਾਤਰਾ

???? ਪਟਿਆਲਾ ਵਿੱਚ ਮਹਾਸ਼ਿਵਰਾਤਰੀ ਮੌਕੇ ਸ਼ਰਧਾ ਤੇ ਉਤਸ਼ਾਹ ਨਾਲ ਕੱਢੀ ਵਿਸ਼ਾਲ ਸ਼ੋਭਾ ਯਾਤਰਾ

by Newslineexpres@1


???? ਪਟਿਆਲਾ ਵਿੱਚ ਮਹਾਸ਼ਿਵਰਾਤਰੀ ਮੌਕੇ ਸ਼ਰਧਾ ਤੇ ਉਤਸ਼ਾਹ ਨਾਲ ਕੱਢੀ ਵਿਸ਼ਾਲ ਸ਼ੋਭਾ ਯਾਤਰਾ

???? ਮਨਮੋਹਨ ਝਾਂਕੀਆਂ, ਸੰਕੀਰਤਨ ਮੰਡਲੀਆਂ, ਬੈਂਡ ਬਾਜਿਆਂ ਨਾਲ ਗੁੰਜੇ “ਬਮ ਬਮ ਭੋਲੇ” ਅਤੇ “ਹਰ ਹਰ ਮਹਾਦੇਵ” ਦੇ ਨਾਅਰੇ

ਪਟਿਆਲਾ, 14 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ –   ਮਹਾਸ਼ਿਵਰਾਤਰੀ ਦੇ ਪਾਵਨ ਤਿਉਹਾਰ ਮੌਕੇ ਅੱਜ ਪਟਿਆਲਾ ਸ਼ਹਿਰ ਵਿੱਚ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਭਰਪੂਰ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ।  ਇਸ ਸ਼ੋਭਾ ਯਾਤਰਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਸ਼ਾਮਲ ਹੋਏ।

ਪਟਿਆਲਾ ਦੇ ਬਿਸ਼ਨ ਨਗਰ ਸਥਿਤ ਪ੍ਰਸਿੱਧ ਸ਼ਿਵ ਮੰਦਰ ਵਿਖੇ ਸਥਿਤ ਸ਼ਿਵ ਸ਼ਕਤੀ ਸੇਵਾ ਸਮਿਤੀ, ਸ੍ਰੀ ਮਹਾਦੇਵ ਮੰਦਿਰ ਗੁਰਬਖਸ਼ ਕਾਲੋਨੀ ਦੀ ਪ੍ਰਬੰਧਕ ਕਮੇਟੀ ਵੱਲੋਂ ਆਯੋਜਿਤ ਇਹ ਸ਼ੋਭਾ ਯਾਤਰਾ ਗੁਰਬਖਸ਼ ਕਾਲੋਨੀ, ਬਿਸ਼ਨ ਨਗਰ, ਰਾਜਪੁਰਾ ਕਾਲੋਨੀ, ਵਿਕਾਸ ਕਾਲੋਨੀ, ਪੁੱਡਾ, ਤਫ਼ਜ਼ਲਪੁਰਾ, ਗੁਰੂ ਨਾਨਕ ਨਗਰ ਸਮੇਤ ਕਈ ਬਾਜ਼ਾਰਾਂ ਅਤੇ ਮੁਹੱਲਿਆਂ ਵਿੱਚੋਂ ਲੰਘੀ। ਰਸਤੇ ਦੌਰਾਨ ਵੱਖ-ਵੱਖ ਥਾਵਾਂ ’ਤੇ ਲੋਕਾਂ ਵੱਲੋਂ ਸ਼ੋਭਾ ਯਾਤਰਾ ਦਾ ਫੁੱਲਾਂ ਦੀ ਵਰਖਾ ਅਤੇ ਜੋਸ਼ੀਲੇ ਸਵਾਗਤ ਨਾਲ ਸਨਮਾਨ ਕੀਤਾ ਗਿਆ।

ਸ਼ੋਭਾ ਯਾਤਰਾ ਦੌਰਾਨ ਬੈਂਡ-ਬਾਜਿਆਂ ਦੀ ਧੁਨ ਨਾਲ ਆਕਰਸ਼ਕ ਅਤੇ ਮਨਮੋਹਕ ਝਾਂਕੀਆਂ ਕੱਢੀਆਂ ਗਈਆਂ, ਜਿਨ੍ਹਾਂ ਰਾਹੀਂ ਭਗਵਾਨ ਸ਼ਿਵ ਦੀ ਮਹਿਮਾ ਅਤੇ ਪੁਰਾਣਿਕ ਕਥਾਵਾਂ ਨੂੰ ਬੜੀ ਸੁੰਦਰਤਾ ਨਾਲ ਦਰਸਾਇਆ ਗਿਆ। ਭੋਲੇ ਸ਼ਿਵ ਸ਼ੰਕਰ ਦੀ ਭਗਤੀ ਵਿੱਚ ਮਸਤ ਸੰਕੀਰਤਨ ਮੰਡਲੀਆਂ ਰਸਤੇ ਭਰ “ਹਰ ਹਰ ਮਹਾਦੇਵ” ਅਤੇ “ਬਮ ਬਮ ਭੋਲੇ” ਦੇ ਜੈਕਾਰੇ ਲਗਾਉਂਦੀਆਂ ਰਹੀਆਂ, ਜਿਸ ਨਾਲ ਪੂਰਾ ਮਾਹੌਲ ਭਗਤੀਮਈ ਬਣਿਆ ਰਿਹਾ। ਕਈ ਥਾਵਾਂ ’ਤੇ ਸਟੇਜ ਸਜਾਏ ਗਏ, ਜਿੱਥੇ ਸ਼ੋਭਾ ਯਾਤਰਾ ਵਿੱਚ ਸ਼ਾਮਲ ਝਾਂਕੀਆਂ ਅਤੇ ਸੰਕੀਰਤਨ ਮੰਡਲੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਸ਼ਹਿਰ ਦੇ ਕਈ ਸਥਾਨਾਂ ’ਤੇ ਸ਼ਰਧਾਲੂਆਂ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਲੰਗਰ ਲਗਾਏ ਗਏ। ਲੰਗਰਾਂ ਵਿੱਚ ਪ੍ਰਸਾਦ, ਪਾਣੀ, ਆਇਸਕ੍ਰੀਮ, ਪਕੌੜੇ, ਚਾਹ, ਬਿਸਕੁਟ ਅਤੇ ਕੋਲਡ ਡਰਿੰਕਸ ਆਦਿ ਦੀ ਵਿਵਸਥਾ ਕੀਤੀ ਗਈ। ਪ੍ਰਸ਼ਾਸਨ ਵੱਲੋਂ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਾਂ ਲਈ ਵੀ ਉਚਿਤ ਇੰਤਜ਼ਾਮ ਕੀਤੇ ਗਏ, ਜਿਸ ਨਾਲ ਸ਼ੋਭਾ ਯਾਤਰਾ ਸੁਚਾਰੂ ਢੰਗ ਨਾਲ ਸੰਪੰਨ ਹੋਈ।

ਜ਼ਿਕਰਯੋਗ ਹੈ ਕਿ ਮਹਾਸ਼ਿਵਰਾਤਰੀ ਮੌਕੇ ਸ਼ਰਧਾਲੂਆਂ ਨੇ ਸਵੇਰੇ ਤੋਂ ਹੀ ਮੰਦਰਾਂ ਵਿੱਚ ਪਹੁੰਚ ਕੇ ਭਗਵਾਨ ਸ਼ਿਵ ਦੀ ਪੂਜਾ-ਅਰਚਨਾ ਕੀਤੀ ਅਤੇ ਦੇਸ਼-ਸੂਬੇ ਅਤੇ ਸਮੂਹ ਲੋਕਾਂ ਦੀ ਸੁੱਖ-ਸਮ੍ਰਿਧੀ ਲਈ ਅਰਦਾਸ ਕੀਤੀ।   Newsline Express

Related Articles

Leave a Comment