???? ਪ੍ਰਾਚੀਨ ਪ੍ਰਸਿੱਧ ਸ੍ਰੀ ਵਾਮਨ ਅਵਤਾਰ ਮੰਦਿਰ ਅਤੇ ਪਵਿੱਤਰ ਸਰੋਵਰ ਨੂੰ ਬਚਾਉਣ ਲਈ ਰੱਖੀ ਭੁੱਖ ਹੜਤਾਲ 12ਵੇਂ ਦਿਨ ‘ਚ ਸ਼ਾਮਲ ; ਪ੍ਰਸ਼ਾਸਨ ਤੇ ਸਿਆਸੀ ਨੇਤਾ ਕੁੰਭਕਰਨੀ ਨੀਂਦ ਸੁੱਤੇ
???? ਵਿਰਾਸਤੀ ਮੇਲਿਆਂ ‘ਤੇ ਖਰਚ ਰਹੇ ਕਰੋੜਾਂ ਰੁਪਏ, ਪਰ ਹਿੰਦੂ ਧਰਮ ਦੀ ਵਿਰਾਸਤ ਨੂੰ ਕੀਤਾ ਜਾ ਰਿਹਾ ਅਣਦੇਖਾ
ਪਟਿਆਲਾ, 19 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ – ਸਨਾਤਨ ਦੀ ਧਰੋਹਰ ਤੇ ਹਿੰਦੂਆਂ ਦੀ ਭਗਤੀ ਦਾ ਕੇਂਦਰ ਪ੍ਰਾਚੀਨ ਪ੍ਰਸਿੱਧ ਸ੍ਰੀ ਵਾਮਨ ਅਵਤਾਰ ਮੰਦਿਰ ਅਤੇ ਪਵਿੱਤਰ ਸਰੋਵਰ ਨੂੰ ਬਚਾਉਣ ਲਈ 8 ਫਰਵਰੀ ਤੋਂ ਲਗਾਤਾਰ ਕੀਤੀ ਜਾ ਰਹੀ ਭੁੱਖ ਹੜਤਾਲ ਅੱਜ 12ਵੇਂ ਦਿਨ ਵਿੱਚ ਹੋਈ ਸ਼ਾਮਿਲ ਹੋ ਗਈ, ਪਰੰਤੂ ਸਰਕਾਰ ਨੇ ਕੋਈ ਠੋਸ ਕਦਮ ਨਹੀਂ ਚੁੱਕਿਆ।
ਅੱਜ ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਦੀ ਟੀਮ ਵੱਲੋਂ ਡਾ.ਨਰਿੰਦਰ ਕੁਮਾਰ, ਚਰਨਜੀਤ ਚੌਹਾਨ, ਅਸੀਸ ਕਿਮੋਥੀ, ਸੁਨੀਲ ਕੁਮਾਰ ਜੋਸ਼ੀ, ਤਰੁਨ ਪ੍ਰਕਾਸ਼ ਨੇ ਭਗਵਾਨ ਦਾ ਅਸ਼ੀਰਵਾਦ ਲੈਕੇ ਭੁੱਖ ਹੜਤਾਲ ਸੁਰੂ ਕੀਤੀ। ਅੱਜ ਮੰਚ ਨੂੰ ਸਮਰਥਨ ਦੇਣ ਲਈ ਪ੍ਰਚੀਨ ਸ਼੍ਰੀ ਭੂਤਨਾਥ ਮੰਦਿਰ ਕਮੇਟੀ ਦੇ ਚੇਅਰਮੈਨ ਡਾ. ਪਵਨ ਸਿੰਗਲਾ, ਪ੍ਰਧਾਨ ਵਰਿੰਦਰ ਖੰਨਾ, ਸੀਨੀਅਰ ਮੀਤ ਪ੍ਰਧਾਨ ਸੁਸ਼ੀਲ ਨਈਅਰ, ਜਨਰਲ ਸਕੱਤਰ ਦੇਵਰਾਜ ਅੱਗਰਵਾਲ ਆਪਣੀ ਟੀਮ ਨਾਲ ਪੁਹੰਚੇ ਅਤੇ ਮੰਚ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਧਰਮ ਜਾਗਰਨ ਮੰਚ ਤੋਂ ਮਦਨ ਧੀਮਾਨ ਤੇ ਦਰਸ਼ਨ ਬਾਂਸਲ ਧਰਮ ਜਾਗਰਨ ਮੰਚ ਦੇ ਵਿਭਾਗ ਪ੍ਰਮੁੱਖ ਨੇ ਵਿਸ਼ੇਸ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਜਿੱਥੇ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਮੰਚ ਨਾਲ ਜੁੜ ਰਹੀਆਂ ਹਨ। ਇੱਥੇ ਹੀ ਰਾਸ਼ਟਰੀ ਸ਼ਕਤੀ ਸੈਨਾ ਤੋਂ ਅਨੁਪ ਪੰਡਿਤ ਅਤੇ ਪਵਨ ਸਡਾਨਾ ਨੇ ਭੁੱਖ ਹੜਤਾਲ ‘ਤੇ ਬੈਠੇ ਸਨਾਤਨੀ ਯੋਧਿਆਂ ਨੂੰ ਤਲਵਾਰ ਦੇ ਕੇ ਸਨਮਾਨਿਤ ਕੀਤਾ ਤੇ ਇਸ ਧਰਮ ਦੀ ਲੜਾਈ ਵਿੱਚ ਹਰ ਪਖੋਂ ਸਹਿਯੋਗ ਕਰਨ ਦਾ ਐਲਾਨ ਕੀਤਾ।
ਮੰਚ ਤੋਂ ਬੋਲਦੇ ਹੋਏ ਡਾ. ਪਵਨ ਸਿੰਗਲਾ ਨੇ ਕਿਹਾ ਕਿ ਸਰਕਾਰ ਮੁਗਲਾਂ ਵਾਲਾ ਰਵਈਆ ਛੱਡ ਕੇ ਮੰਦਿਰਾਂ ਨੂੰ ਸਹੀ ਤਰੀਕੇ ਨਾਲ ਸੰਭਾਲੇ ਜਾਂ ਫਿਰ ਸਨਾਤਨੀਆਂ ਦੇ ਮੰਦਿਰ ਉਹਨਾਂ ਦੀ ਧਰੋਹਰ ਨੂੰ ਬਚਾਉਣ ਲਈ ਹਿੰਦੂਆਂ ਨੂੰ ਸੌਂਪ ਕੇ ਦੇਵੇ, ਕਿਊਂਕਿ ਸਨਾਤਨੀ ਆਪ ਸਮਰੱਥ ਹਨ।
ਜਾਣਕਾਰੀ ਦਿੰਦੇ ਹੋਏ ਅਨੁਰਾਗ ਸ਼ਰਮਾ ਨੇ ਦੱਸਿਆ ਕਿ ਅੱਜ 12 ਦਿਨ ਬਾਅਦ ਵੀ ਸਾਡੇ ਹੌਂਸਲੇ ਬੁਲੰਦ ਹਨ, ਸਰਕਾਰ ਤੇ ਪ੍ਰਸ਼ਾਸ਼ਨ ਸਾਡੇ ਸਬਰ ਨੂੰ ਪਰਖਣਾ ਬੰਦ ਕਰੇ। ਅੱਜ ਪਟਿਆਲਾ ਸ਼ਹਿਰ ਤੋਂ ਇਲਾਵਾ ਪੂਰੇ ਪੰਜਾਬ ਭਰ ਚੋਂ ਸਾਡੇ ਅੰਦੋਲਨ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ। ਲੋਕ ਪਰਿਵਾਰਾਂ ਸਮੇਤ ਭੁੱਖ ਹੜਤਾਲ ਅਤੇ ਮਰਨ ਵਰਤ ‘ਤੇ ਬੈਠਣ ਲਈ ਸੰਪਰਕ ਕਰ ਰਹੇ ਹਨ। ਅਸੀਂ ਇੱਹ ਅੰਦੋਲਨ ਨਿਰਮਾਣ ਸ਼ੁਰੂ ਕਰਨ ਜਾਂ ਆਖ਼ਰੀ ਸਾਹਾਂ ਤੱਕ ਲੜਾਂਗੇ। ਆਖਿਰ ਇੱਹ ਗੱਲ ਸਮਝ ਤੋਂ ਬਾਹਰ ਹੈ ਕਿ ਨਾ ਪ੍ਰਸ਼ਾਸ਼ਨ ਖ਼ੁਦ ਕੰਮ ਕਰਦਾ ਹੈ ਤੇ ਨਾ ਹੀਂ ਸਮਾਜ ਨੂੰ ਕਰਨ ਦਿੰਦਾ ਹੈ। ਇਸ ਵਤੀਰੇ ਤੋਂ ਲੱਗਦਾ ਹੈ ਪ੍ਰਸ਼ਾਸ਼ਨ ਅਤੇ ਸਰਕਾਰ ਹਿੰਦੂਆਂ ਦੀ ਇਸ ਪਵਿੱਤਰ ਤੇ ਇਤਿਹਾਸਕ ਧਰੋਹਰ ਨੂੰ ਖ਼ਤਮ ਕਰਨਾ ਚਾਹੁੰਦੀ ਹੈ। Newsline Express
